ਕਿਨੌਰ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬੁੱਧਵਾਰ ਨੂੰ ਇੱਕ ਵਾਰ ਫਿਰ ਜ਼ਿਲੇ ਦੇ ਨਿਗੁਲਸਰੀ ਨੇੜੇ ਰਾਸ਼ਟਰੀ ਰਾਜਮਾਰਗ 'ਤੇ ਚਟਾਨਾਂ ਦੇ ਡਿੱਗਣ ਦੀ ਘਟਨਾ ਵਾਪਰ ਗਈ।
ਕਿਨੌਰ ਵਿੱਚ ਪਹਾੜਾਂ ਦੇ ਡਿੱਗਣ ਨਾਲ 40 ਤੋਂ ਵੱਧ ਲੋਕ ਇਸ ਦੀ ਚਪੇਟ ਵਿੱਚ ਆ ਗਏ ਹਨ। ਅਚਾਨਕ ਚੱਟਾਨਾਂ ਪਹਾੜਾਂ ਤੋਂ ਖਿਸਕਣ ਲੱਗੀਆਂ ਅਤੇ ਸੜਕ 'ਤੇ ਡਿੱਗਣੀਆਂ ਸ਼ੁਰੂ ਹੋ ਗਈਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਆਬਿਦ ਹੁਸੈਨ ਸਾਦਿਕ ਨੇ ਦਿੱਤੀ। ITBP ਦੇ ਕਰਮਚਾਰੀ ਰੇਕਾਂਗ ਪੀਓ ਤੋਂ ਸ਼ਿਮਲਾ ਮੁੱਖ ਸੜਕ 'ਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਜਿਨ੍ਹਾਂ ਵੱਲੋਂ 5 ਲੋਕਾਂ ਨੂੰ ਮੌਕੇ ਤੋਂ ਬਚਾਇਆ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹੈ।