ETV Bharat / bharat

Corona update: ਕੋਰੋਨਾ ਮਾਮਲਿਆਂ 'ਚ ਗਿਰਾਵਟ, 24 ਘੰਟਿਆਂ 'ਚ 14 ਹਜ਼ਾਰ 148 ਮਾਮਲੇ ਦਰਜ, 302 ਮੌਤਾਂ

ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 14 ਹਜ਼ਾਰ 148 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 302 ਲੋਕਾਂ ਦੀ ਮੌਤ ਹੋ ਗਈ ਹੈ। ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।

ਕੋਰੋਨਾ ਮਾਮਲਿਆਂ 'ਚ ਗਿਰਾਵਟ
ਕੋਰੋਨਾ ਮਾਮਲਿਆਂ 'ਚ ਗਿਰਾਵਟ
author img

By

Published : Feb 24, 2022, 10:38 AM IST

ਨਵੀਂ ਦਿੱਲੀ: ਦੇਸ਼ ਵਿੱਚ ਅੱਜ ਕੋਰੋਨਾ ਵਾਇਰਸ ਮਹਾਂਮਾਰੀ ਦੇ ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 14 ਹਜ਼ਾਰ 148 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 302 ਲੋਕਾਂ ਦੀ ਮੌਤ ਹੋ ਗਈ ਹੈ। ਕੱਲ੍ਹ 15 ਹਜ਼ਾਰ 102 ਕੇਸ ਦਰਜ ਕੀਤੇ ਗਏ ਸੀ। ਯਾਨੀ ਕੱਲ੍ਹ ਦੇ ਮੁਕਾਬਲੇ ਅੱਜ ਕੇਸ ਘਟੇ ਹਨ। ਪਿਛਲੇ ਦਿਨ ਦੇਸ਼ ਵਿੱਚ 30 ਹਜ਼ਾਰ 9 ਲੋਕ ਠੀਕ ਹੋਏ ਹਨ।

ਐਕਟਿਵ ਕੇਸ ਘਟ ਕੇ ਹੋਏ 1 ਲੱਖ 48 ਹਜ਼ਾਰ 359

ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 1 ਲੱਖ 48 ਹਜ਼ਾਰ 359 ਰਹਿ ਗਈ ਹੈ। ਇਸ ਦੇ ਨਾਲ ਹੀ ਇਸ ਮਹਾਂਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 5 ਲੱਖ 12 ਹਜ਼ਾਰ 924 ਹੋ ਗਈ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 4 ਕਰੋੜ 22 ਲੱਖ 19 ਹਜ਼ਾਰ 896 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।

ਦਿੱਲੀ 'ਚ ਕੋਰੋਨਾ ਵਾਇਰਸ ਦੇ 766 ਨਵੇਂ ਮਾਮਲੇ, ਪੰਜ ਦੀ ਮੌਤ

ਬੁੱਧਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ 766 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਅਤੇ ਪੰਜ ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਰਾਸ਼ਟਰੀ ਰਾਜਧਾਨੀ 'ਚ ਸੰਕਰਮਣ ਦੀ ਦਰ ਅੰਸ਼ਕ ਤੌਰ 'ਤੇ 1.37 ਫੀਸਦੀ 'ਤੇ ਆ ਗਈ ਹੈ। ਦਿੱਲੀ ਵਿੱਚ ਕੋਵਿਡ ਦੇ ਕੁੱਲ ਮਾਮਲੇ ਵੱਧ ਕੇ 18,53,428 ਹੋ ਗਏ ਹਨ ਜਦਕਿ 26,086 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਮੰਗਲਵਾਰ ਨੂੰ, 756 ਮਾਮਲੇ ਸਾਹਮਣੇ ਆਏ, ਪੰਜ ਲੋਕਾਂ ਦੀ ਜਾਨ ਚਲੀ ਗਈ ਅਤੇ ਲਾਗ ਦੀ ਦਰ 1.52 ਫੀਸਦ ਸੀ। ਸੋਮਵਾਰ ਨੂੰ 586 ਮਾਮਲੇ ਸਾਹਮਣੇ ਆਏ ਸੀ, ਚਾਰ ਲੋਕਾਂ ਦੀ ਜਾਨ ਚਲੀ ਗਈ ਅਤੇ ਇਨਫੈਕਸ਼ਨ ਦੀ ਦਰ 1.37 ਫੀਸਦੀ ਰਹੀ ਸੀ। ਦਿੱਲੀ ਵਿੱਚ ਇਨਫੈਕਸ਼ਨ ਦੇ ਰੋਜ਼ਾਨਾ ਮਾਮਲਿਆਂ ਵਿੱਚ ਕਮੀ ਆਈ ਹੈ। 13 ਜਨਵਰੀ ਨੂੰ ਇੱਥੇ ਸਭ ਤੋਂ ਵੱਧ 28,867 ਮਾਮਲੇ ਸਾਹਮਣੇ ਆਏ ਸਨ। ਸ਼ਹਿਰ ਵਿੱਚ 14 ਜਨਵਰੀ ਨੂੰ 30.6 ਫੀਸਦ ਸੰਕਰਮਣ ਦਰ ਦਰਜ ਕੀਤੀ ਗਈ, ਜੋ ਕਿ ਮਹਾਂਮਾਰੀ ਦੀ ਮੌਜੂਦਾ ਲਹਿਰ ਵਿੱਚ ਸਭ ਤੋਂ ਵੱਧ ਹੈ।

ਹੁਣ ਤੱਕ ਦਿੱਤੀਆਂ ਜਾ ਚੁੱਕੀਆਂ ਹਨ ਲਗਭਗ 176 ਕਰੋੜ ਖੁਰਾਕਾਂ

ਦੇਸ਼ ਭਰ ’ਚ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ ਲਗਭਗ 176 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 30 ਲੱਖ 49 ਹਜ਼ਾਰ 988 ਡੋਜ਼ਾਂ ਦਿੱਤੀਆਂ ਗਈਆਂ ਸੀ, ਜਿਸ ਤੋਂ ਬਾਅਦ ਹੁਣ ਤੱਕ 176 ਕਰੋੜ 52 ਲੱਖ 31 ਹਜ਼ਾਰ 385 ਡੋਜ਼ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਿਕ ਸਿਹਤ ਕਰਮਚਾਰੀਆਂ, ਕੋਰੋਨਾ ਯੋਧਿਆਂ ਅਤੇ ਹੋਰ ਬੀਮਾਰੀਆਂ ਤੋਂ ਪੀੜਤ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ 1.94 ਕਰੋੜ (1,94,97,567) ਤੋਂ ਵੱਧ ਰੋਕਥਾਮ ਟੀਕੇ ਲਗਾਏ ਗਏ ਹਨ। ਦੇਸ਼ ਵਿੱਚ ਕੋਵਿਡ ਵਿਰੋਧੀ ਟੀਕਾਕਰਨ ਮੁਹਿੰਮ 16 ਜਨਵਰੀ, 2021 ਤੋਂ ਸ਼ੁਰੂ ਹੋਇਆ ਸੀ ਅਤੇ ਪਹਿਲੇ ਪੜਾਅ ਵਿੱਚ ਸਿਹਤ ਕਰਮਚਾਰੀਆਂ ਦਾ ਟੀਕਾਕਰਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕੋਰੋਨਾ ਯੋਧਿਆਂ ਲਈ ਟੀਕਾਕਰਨ ਮੁਹਿੰਮ 2 ਫਰਵਰੀ ਤੋਂ ਸ਼ੁਰੂ ਹੋ ਗਿਆ ਸੀ।

ਇਹ ਵੀ ਪੜੋ: ਚੋਣ ਕਮਿਸ਼ਨ ਨੇ ਫਰਜ਼ੀ ਪੋਸਟਲ ਬੈਲਟ ਵੀਡੀਓ ਦਾ ਲਿਆ ਨੋਟਿਸ, ਦੀਦੀਹਾਟ 'ਚ ਮਾਮਲਾ ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.