ਨਵੀਂ ਦਿੱਲੀ: ਰਾਜੂ ਸ਼੍ਰੀਵਾਸਤਵ ਦੇ ਸਾਰੇ ਪ੍ਰਸ਼ੰਸਕਾਂ ਲਈ ਰਾਹਤ ਦੀ ਖਬਰ ਹੈ। ਵੀਰਵਾਰ ਸਵੇਰੇ ਰਾਜੂ ਸ਼੍ਰੀਵਾਸਤਵ ਨੂੰ ਹੋਸ਼ (Comedian Raju Srivastava health) ਆਇਆ। ਰਾਜੂ ਪਿਛਲੇ 15 ਦਿਨਾਂ ਤੋਂ ਦਿੱਲੀ ਏਮਜ਼ (Delhi AIIMS) ਵਿੱਚ ਦਾਖ਼ਲ ਹਨ। ਡਾਕਟਰਾਂ ਦੀ ਟੀਮ ਉਸ ਦੀ ਹਰ ਪਲ ਨਿਗਰਾਨੀ ਕਰ ਰਹੀ ਹੈ। ਸਾਰਿਆਂ ਨੂੰ ਉਮੀਦ ਹੈ ਕਿ ਰਾਜੂ ਠੀਕ ਹੋਣਗੇ। ਹਰ ਕੋਈ ਰਾਜੂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਿਹਾ ਸੀ ਅਤੇ ਵੀਰਵਾਰ ਨੂੰ ਰਾਜੂ ਨੂੰ ਹੋਸ਼ ਆ ਗਿਆ। ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਜਿੰਮ 'ਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਰਾਜੂ ਸ਼੍ਰੀਵਾਸਤਵ ਦੇ ਪੀਆਰਓ ਅਤੇ ਸਲਾਹਕਾਰ ਅਜੀਤ ਸਕਸੈਨਾ ਨੇ ਦੱਸਿਆ ਕਿ ਰਾਜੂ ਸ਼੍ਰੀਵਾਸਤਵ ਨੂੰ ਸਵੇਰੇ 8.10 ਵਜੇ ਹੋਸ਼ ਆਈ ਸੀ। ਰਾਜੂ ਦੇ ਹੋਸ਼ 'ਚ ਆਉਣ ਨਾਲ ਕਾਮੇਡੀਅਨ ਦੇ ਪਰਿਵਾਰ ਦੇ ਚਿਹਰਿਆਂ 'ਤੇ ਮੁਸਕਾਨ ਪਰਤ ਆਈ ਹੈ। ਰਾਜੂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ ਰਾਜੂ ਦੇ ਸਾਰੇ ਪ੍ਰਸ਼ੰਸਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜੂ ਨੂੰ ਸਵੇਰੇ 8.10 ਵਜੇ ਹੋਸ਼ ਆਈ। ਇਸ ਤੋਂ ਬਾਅਦ 9 ਵਜੇ ਡਾਕਟਰਾਂ ਦੀ ਟੀਮ ਨੇ ਵੀ ਰਾਜੂ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ: ਲਾਲ ਸਿੰਘ ਚੱਢਾ, ਸ਼ਾਬਾਸ਼ ਮਿੱਠੂ ਵਿਰੁੱਧ ਅਪਾਹਿਜ ਲੋਕਾਂ ਨੇ ਕਰਾਈ ਸ਼ਿਕਾਇਤ ਦਰਜ