ETV Bharat / bharat

ਹਿਮਾਚਲ ‘ਚ ਫਟਿਆ ਬੱਦਲ, ਖੌਫ਼ਨਾਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ - ਨਦੀਆਂ ਅਤੇ ਨਾਲਿਆਂ ਵਿੱਚ ਹੜ ਆਇਆ

ਹਿਮਾਚਲ ਦੇ ਲਾਹੌਲ-ਸਪੀਤੀ ਵਿੱਚ ਭਾਰੀ ਮੀਂਹ ਜਾਰੀ ਹੈ। ਮੀਂਹ ਕਾਰਨ ਲਾਹੌਲ ਘਾਟੀ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਬੱਦਲ ਫਟਣ ਕਾਰਨ ਘਾਟੀ ਦੀਆਂ ਕਈ ਨਦੀਆਂ ਅਤੇ ਨਾਲਿਆਂ ਦੇ ਵਿੱਚ ਅਚਾਨਕ ਹੜ ਆ ਗਿਆ ਹੈ। ਇਸ ਦੌਰਾਨ 10 ਲੋਕ ਲਾਪਤਾ ਹੋ ਗਏ ਹਨ। ਆਈਟੀਬੀਪੀ ਅਤੇ ਪ੍ਰਸ਼ਾਸਨ ਦੀ ਟੀਮ ਨੇ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹ

ਹਿਮਾਚਲ ‘ਚ ਫਟਿਆ ਬੱਦਲ
ਹਿਮਾਚਲ ‘ਚ ਫਟਿਆ ਬੱਦਲ
author img

By

Published : Jul 28, 2021, 11:10 AM IST

ਹਿਮਾਚਲ ਪ੍ਰਦੇਸ਼: ਲਾਹੌਲ-ਸਪੀਤੀ ਵਿੱਚ ਮੰਗਲਵਾਰ ਸ਼ਾਮ ਤੋਂ ਭਾਰੀ ਮੀਂਹ ਜਾਰੀ ਹੈ। ਮੀਂਹ ਕਾਰਨ ਲਾਹੌਲ ਘਾਟੀ ਦੀਆਂ ਕਈ ਨਦੀਆਂ ਅਤੇ ਨਾਲੇ ਭਾਰੀ ਮਾਤਰਾ ਵਿੱਚ ਪਾਣੀ ਭਰ ਗਿਆ ਤੇ ਉਛਾਲ ਆ ਗਿਆ ਹੈ।ਲਾਹੌਲ ਘਾਟੀ ਵਿੱਚ ਭਾਰੀ ਮੀਂਹ ਦੇ ਚੱਲਦੇ ਉਦੈਪੁਰ ਵਿੱਚ ਬੱਦਲ ਫਟਿਆ ਹੋਇਆ ਹੈ। ਬੱਦਲ ਫਟਣ ਕਾਰਨ ਖੇਤਰ ਦੀਆਂ ਵੱਖ-ਵੱਖ ਨਦੀਆਂ ਅਤੇ ਨਾਲਿਆਂ ਵਿੱਚ ਅਚਾਨਕ ਹੜ੍ਹ ਆ ਗਿਆ, ਜਿਸ ਵਿੱਚ 1 ਦੀ ਮੌਤ ਹੋ ਗਈ ਜਦਕਿ 9 ਲੋਕ ਲਾਪਤਾ ਹਨ।

ਹਿਮਾਚਲ ‘ਚ ਫਟਿਆ ਬੱਦਲ

ਆਈਟੀਬੀਪੀ ਅਤੇ ਪ੍ਰਸ਼ਾਸਨ ਦੀ ਟੀਮ ਨੇ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਸਵੇਰ ਤੋਂ ਹੀ ਲਾਹੌਲ ਘਾਟੀ ਵਿੱਚ ਭਾਰੀ ਘਾਟੀ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਬਚਾਅ ਟੀਮ ਨੂੰ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਫਤ ਪ੍ਰਬੰਧਨ ਦੇ ਨਿਰਦੇਸ਼ਕ ਸੁਦੇਸ਼ ਮੋਖਤਾ ਨੇ ਦੱਸਿਆ ਕਿ ਹੜ ਵਿੱਚ ਮਜ਼ਦੂਰਾਂ ਦੇ ਦੋ ਤੰਬੂ ਅਤੇ ਇੱਕ ਜੇਸੀਬੀ ਮਸ਼ੀਨ ਹੜ੍ਹ ਗਈ ਹੈ।

ਇਸ ਤੋਂ ਇਲਾਵਾ 19 ਸਾਲਾ ਇਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਪ੍ਰਸ਼ਾਸਨ ਨੇ ਹਸਪਤਾਲ ਪਹੁੰਚਾਇਆ। 19 ਸਾਲਾ ਮੁਹੰਮਦ ਅਲਤਾਫ ਜੰਮੂ-ਕਸ਼ਮੀਰ ਦਾ ਵਸਨੀਕ ਹੈ। ਇਹ ਹਾਦਸਾ ਟੋਜਿੰਗ ਡਰੇਨ ਵਿੱਚ ਆਏ ਹੜ੍ਹ ਵਿੱਚ ਥੋਲਾਂਗ ਨੇੜੇ ਵਾਪਰਿਆ। ਜਾਹਲਮਾ ਪੁਲ ਵੀ ਹੜ੍ਹ ਦੀ ਚਪੇਟ ਵਿੱਚ ਆ ਗਿਆ ਹੈ। ਇਸਦੇ ਨਾਲ ਹੀ ਉਦੈਪੁਰ ਦਾ ਕੇਲੰਗ ਤੋਂ ਸੰਪਰਕ ਕੱਟ ਗਿਆ ਹੈ। ਜਾਹਲਮਾ ਨਾਲੇ ਵਿੱਚ ਹੜ੍ਹ ਕਾਰਨ ਜਾਹਲਮਾ, ਗੋਹਰਮਾ, ਫੁੱਡਾ, ਕੋਠੀ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਬੱਦਲ ਫਟਣ ਕਾਰਨ ਕੇਲੰਗ ਦੇ ਸਾਕਸ ਡਰੇਨ ਵਿਚ ਹੜ ਆਇਆ, ਜਿਸ ਵਿਚ ਬਿਲਿੰਗ, ਲੌਟ, ਸ਼ੰਸ਼ਾ, ਜਾਹਲਮਾ, ਕਾਮਰਿੰਗ ਅਤੇ ਥਿਰੋਟ ਨਾਲੇ ਸ਼ਾਮਲ ਹਨ। ਜਾਹਲਮਾ ਅਤੇ ਸਾਕਸ ਨਾਲਿਆਂ ਵਿਚ ਜ਼ਿਆਦਾ ਪਾਣੀ ਆਉਣ ਕਾਰਨ ਬੀ.ਆਰ.ਓ ਸਣੇ ਕਿਸਾਨਾਂ ਅਤੇ ਬਾਗਵਾਨ ਮਾਲਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਨਾਲੇ ਵਿੱਚ ਹੜ ਆਉਣ ਕਾਰਨ ਮਨਾਲੀ-ਲੇਹ ਸੜਕ ਜਾਮ ਹੋ ਗਈ ਹੈ। ਇਸਦੇ ਚੱਲਦੇ ਹੀ ਪ੍ਰਸ਼ਾਸਨ ਨੇ ਕੇਲੰਗ ਅਤੇ ਜਿਸਪਾ ਵਿਚ ਸੈਲਾਨੀਆਂ ਦੇ ਆਉਣ ਤੇ ਰੋਲ ਲਗਾ ਦਿੱਤੀ ਹੈ।

ਬੀਆਰਓ ਕਮਾਂਡਰ ਕਰਨਲ ਉਮਾ ਸ਼ੰਕਰ ਨੇ ਕਿਹਾ ਕਿ ਨਾਲਿਆਂ ਵਿੱਚ ਆਏ ਹੜ ਕਾਰਨ ਬੀਆਰਓ ਨੂੰ ਭਾਰੀ ਨੁਕਸਾਨ ਹੋਇਆ ਹੈ। ਲੇਹ ਸੜਕ ਜਲਦੀ ਬਹਾਲ ਕਰ ਦਿੱਤੀ ਜਾਵੇਗੀ, ਜਦੋਂਕਿ ਉਦੈਪੁਰ ਅਤੇ ਕਾਜ਼ਾ ਰੋਡ ਨੂੰ ਬਹਾਲ ਕਰਨ ਵਿਚ ਸਮਾਂ ਲੱਗ ਸਕਦਾ ਹੈ। ਐਸਪੀ ਲਾਹੌਲ ਸਪਿਤੀ ਮਾਨਵ ਵਰਮਾ ਨੇ ਦੱਸਿਆ ਕਿ ਸੈਲਾਨੀਆਂ ਨੂੰ ਸੁਰੱਖਿਅਤ ਜਗ੍ਹਾ ‘ਤੇ ਰੱਖਿਆ ਗਿਆ ਹੈ। ਪਟਨ ਘਾਟੀ ਵਿਚ ਜਾਹਲਮਾ ਪੁਲ ਨਸ਼ਟ ਹੋ ਗਿਆ ਹੈ, ਜਿਸ ਨਾਲ ਕੇਲੰਗ ਅਤੇ ਉਦੈਪੁਰ ਵਿਚਾਲੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ ਬੱਦਲ ਫਟਣ ਨਾਲ 4 ਮੌਤਾਂ, 36 ਲਾਪਤਾ, ਰਾਹਤ ਕਾਰਜ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.