ETV Bharat / bharat

Christmas Day: ਜਾਣੋ, 25 ਦਸੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਕ੍ਰਿਸਮਸ ਦਾ ਤਿਉਹਾਰ - ਪਹਿਲੇ ਈਸਾਈ ਰੋਮਨ ਸਮਰਾਟ

Christmas Day 2023: ਅੱਜ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤਿਓਹਾਰ ਦੀ ਰੌਣਕ ਦੁਨੀਆਂ ਭਰ 'ਚ ਦੇਖਣ ਨੂੰ ਮਿਲਦੀ ਹੈ।

Christmas Day 2023
Christmas Day 2023
author img

By ETV Bharat Punjabi Team

Published : Dec 25, 2023, 11:25 AM IST

ਹੈਦਰਾਬਾਦ: ਹਰ ਸਾਲ 25 ਦਸੰਬਰ ਨੂੰ ਕ੍ਰਿਸਮਸ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਯਿਸੂ ਮਸੀਹ ਦੇ ਜਨਮ ਦੀ ਖੁਸ਼ੀ 'ਚ ਮਨਾਇਆ ਜਾਂਦਾ ਹੈ। ਕ੍ਰਿਸਮਸ ਦੇ ਤਿਓਹਾਰ ਵਾਲੇ ਦਿਨ ਕੇਕ ਕੱਟਣ, ਚਰਚ ਜਾਣਾ, ਇੱਕ ਦੂਜੇ ਨੂੰ ਤੋਹਫ਼ੇ ਦੇਣ ਦੇ ਨਾਲ ਹੀ ਕ੍ਰਿਸਮਸ ਟ੍ਰੀ ਦਾ ਵੀ ਵਿਸ਼ੇਸ਼ ਮਹੱਤਵ ਹੁੰਦਾ ਹੈ।

ਕੀ ਹੈ ਕ੍ਰਿਸਮਸ ਦਾ ਤਿਓਹਾਰ?: ਕ੍ਰਿਸਮਸ ਦੋ ਸ਼ਬਦ 'Christ' ਅਤੇ 'Mass' ਤੋਂ ਬਣਿਆ ਹੈ, ਜਿਸਦਾ ਮਤਲਬ ਹੈ ਯਿਸੂ ਮਸੀਹ ਦਾ ਪਵਿੱਤਰ ਮਹੀਨਾ। ਹਰ ਸਾਲ 25 ਦਸੰਬਰ ਨੂੰ ਕ੍ਰਿਸਮਸ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਈਸਾਈ ਧਰਮ ਦੇ ਬਾਨੀ ਯਿਸੂ ਮਸੀਹ ਦੇ ਜਨਮਦਿਨ ਦੇ ਰੂਪ 'ਚ ਮਨਾਇਆ ਜਾਂਦਾ ਹੈ। ਕ੍ਰਿਸਮਸ ਦੀ ਤਿਆਰੀ ਲੋਕ ਇੱਕ ਮਹੀਨੇ ਪਹਿਲਾ ਤੋਂ ਹੀ ਸ਼ੁਰੂ ਕਰ ਦਿੰਦੇ ਹਨ। ਇਸ ਦਿਨ ਲਈ ਲੋਕ ਆਪਣੇ ਘਰ ਦੀ ਸਜਾਵਟ ਕਰਦੇ ਹਨ ਅਤੇ ਬਹੁਤ ਸਾਰੇ ਲੋਕ ਪਾਰਟੀ ਦਾ ਆਯੋਜਨ ਕਰਦੇ ਹਨ, ਜਿਸ 'ਚ ਸਾਰੇ ਲੋਕ ਮੋਮਬੱਤੀਆਂ ਜਗਾ ਕੇ ਯਿਸੂ ਮਸੀਹ ਤੋਂ ਪ੍ਰਾਰਥਨਾ ਕਰਦੇ ਹਨ ਅਤੇ ਫਿਰ ਕੇਕ ਕੱਟ ਕੇ ਮਸਤੀ ਕਰਦੇ ਹਨ, ਗੀਤ ਗਾਉਦੇ ਹਨ, ਡਾਂਸ ਕਰਦੇ ਹਨ ਅਤੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਇਸ ਦਿਨ ਬੱਚੇ ਸੈਂਟਾ ਦਾ ਇੰਤਜ਼ਾਰ ਕਰਦੇ ਹਨ ਅਤੇ ਫਿਰ ਕੋਈ ਸੈਂਟਾ ਬਣਕੇ ਪਾਰਟੀ 'ਚ ਸਾਰੇ ਲੋਕਾਂ ਨੂੰ ਗਿਫ਼ਟ ਦਿੰਦਾ ਹੈ।

ਕਿਉ ਮਨਾਇਆ ਜਾਂਦਾ ਹੈ ਕ੍ਰਿਸਮਸ ਡੇ?: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਯਿਸੂ ਮਸੀਹ ਦੇ ਜਨਮਦਿਨ ਦੀ ਕੋਈ ਤਰੀਕ ਨਹੀਂ ਦਿੱਤੀ ਗਈ ਹੈ। ਇਸ ਲਈ ਮਾਨਤਾਵਾਂ ਦੇ ਆਧਾਰ 'ਤੇ ਹੀ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਕ੍ਰਿਸਮਸ ਡੇ ਵਜੋ ਮਨਾਉਣ ਨੂੰ ਲੈ ਕੇ ਲੋਕਾਂ 'ਚ ਬਹੁਤ ਸਾਰੇ ਵਿਚਾਰ ਹਨ, ਪਰ ਇਸਾਈ ਧਰਮ ਦੀ ਮਾਨਤਾ ਅਨੁਸਾਰ, 25 ਦਸੰਬਰ ਨੂੰ ਹੀ ਯਿਸੂ ਮਸੀਹ ਦਾ ਜਨਮ ਹੋਇਆ ਸੀ। ਇਸ ਲਈ 25 ਦਸੰਬਰ ਨੂੰ ਯਿਸੂ ਮਸੀਹ ਦੇ ਜਨਮਦਿਨ ਦੇ ਰੂਪ 'ਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਯਿਸੂ ਮਸੀਹ ਨੂੰ Christ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਜਨਮ ਨੂੰ ਲੈ ਕੇ ਮੰਨਿਆ ਜਾਂਦਾ ਹੈ ਕਿ ਮਾਂ ਮਰੀਅਮ ਨੂੰ ਸਪਨੇ 'ਚ ਪੁੱਤਰ ਦੇ ਰੂਪ 'ਚ ਯਿਸੂ ਮਸੀਹ ਦੇ ਪ੍ਰਾਪਤ ਹੋਣ ਦੀ ਭਵਿੱਖਬਾਣੀ ਹੋਈ ਸੀ। ਇਸ ਤੋਂ ਬਾਅਦ ਹੀ ਉਹ ਗਰਭਵਤੀ ਹੋਈ ਸੀ ਅਤੇ ਫਿਰ 25 ਦਸੰਬਰ ਨੂੰ ਯਿਸੂ ਮਸੀਹ ਦਾ ਜਨਮ ਹੋਇਆ ਸੀ।

ਕਿਹਾ ਜਾਂਦਾ ਹੈ ਪਹਿਲੇ ਈਸਾਈ ਰੋਮਨ ਸਮਰਾਟ, ਜੋ ਯਿਸੂ ਮਸੀਹ ਦੇ ਪੈਰੋਕਾਰ ਸਨ, ਨੇ ਪਹਿਲੀ ਵਾਰ 25 ਦਸੰਬਰ ਨੂੰ ਯਿਸੂ ਮਸੀਹ ਦਾ ਜਨਮਦਿਨ ਮਨਾਇਆ ਸੀ। ਇਸ ਤੋਂ ਬਾਅਦ ਕੁਝ ਸਾਲਾਂ ਬਾਅਦ ਪੋਪ ਜੂਲੀਅਸ ਨੇ ਵੀ ਇਸ ਦਿਨ ਨੂੰ ਯਿਸੂ ਮਸੀਹ ਦੇ ਜਨਮ ਦਿਨ ਵਜੋਂ ਮਨਾਉਣ ਦਾ ਅਧਿਕਾਰਤ ਐਲਾਨ ਕੀਤਾ। ਉਦੋਂ ਤੋਂ ਹੀ ਹਰ ਸਾਲ 25 ਦਸੰਬਰ ਯਿਸੂ ਮਸੀਹ ਦੇ ਜਨਮ ਦਿਨ ਵਜੋਂ ਮਨਾਉਣ ਦੀ ਪਰੰਪਰਾ ਚੱਲਦੀ ਆ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.