ਹੈਦਰਾਬਾਦ ਡੈਸਕ: ਨਵਰਾਤਰੀ ਚੈਤਰ ਮਹੀਨੇ ਦੀ ਪ੍ਰਤਿਪਦਾ ਤਾਰੀਖ ਤੋਂ ਸ਼ੁਰੂ ਹੁੰਦੀ ਹੈ। ਹਿੰਦੂਆ ਦਾ ਨਵਾਂ ਸਾਲ ਵੀ ਇਸੇ ਦਿਨ ਤੋਂ ਸ਼ੁਰੂ ਹੁੰਦਾ ਹੈ। ਚੈਤਰ ਨਵਰਾਤਰੀ ਤੋਂ ਅਗਲੇ ਨੌਂ ਦਿਨਾਂ ਤੱਕ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਵਿਚ ਮਾਂ ਸ਼ੈਲਪੁਤਰੀ, ਬ੍ਰਹਮਚਾਰਿਣੀ, ਚੰਦਰਘੰਟਾ, ਮਾਂ ਕੁਸ਼ਮੰਡਾ, ਸਕੰਦਮਾਤਾ, ਕਾਤਯਾਨੀ, ਕਾਲਰਾਤਰੀ, ਮਹਾਗੌਰੀ ਅਤੇ ਸਿੱਧੀਦਾਤਰੀ ਦੀ ਪੂਜਾ ਕਰਨ ਦੀ ਰਸਮ ਹੈ। ਇਸ ਸਾਲ ਚੈਤਰ ਨਵਰਾਤਰੀ 22 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਜੋਤਿਸ਼ ਵਿਗਿਆਨ ਦੇ ਮਾਹਿਰ ਕਹਿੰਦੇ ਹਨ ਕਿ ਚੈਤਰ ਨਵਰਾਤਰੀ ਤੋਂ ਪਹਿਲਾਂ ਆਪਣੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਕੁਝ ਖਾਸ ਚੀਜ਼ਾਂ ਲੈ ਕੇ ਆਓ ਜੋ ਘਰ ਵਿੱਚ ਸ਼ੁਭਤਾ ਵਧਾਉਂਦੀਆਂ ਹਨ।
ਸੋਨੇ ਜਾਂ ਚਾਂਦੀ ਦਾ ਸਿੱਕਾ: ਨਵਰਾਤਰੀ ਦੇ ਦੌਰਾਨ ਘਰ ਵਿੱਚ ਸੋਨੇ ਜਾਂ ਚਾਂਦੀ ਦਾ ਸਿੱਕਾ ਲਿਆਉਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਸਿੱਕੇ 'ਤੇ ਦੇਵੀ ਲਕਸ਼ਮੀ ਜਾਂ ਭਗਵਾਨ ਗਣੇਸ਼ ਦੀ ਤਸਵੀਰ ਬਣੀ ਹੋਵੇ ਤਾਂ ਇਹ ਹੋਰ ਵੀ ਸ਼ੁਭ ਹੋਵੇਗਾ। ਇਸ ਨੂੰ ਲੈ ਕੇ ਆਪਣੇ ਘਰ ਦੇ ਮੰਦਰ ਵਿੱਚ ਸਥਾਪਿਤ ਕਰੋ।
ਪਿੱਤਲ ਦਾ ਹਾਥੀ: ਜੇਕਰ ਲਿਵਿੰਗ ਰੂਮ ਵਿੱਚ ਪਿੱਤਲ ਦਾ ਇੱਕ ਛੋਟਾ ਹਾਥੀ ਰੱਖਿਆ ਜਾਵੇ ਤਾਂ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ। ਪਿੱਤਲ ਦਾ ਹਾਥੀ ਨਾ ਸਿਰਫ ਨਕਾਰਾਤਮਕ ਊਰਜਾ ਨੂੰ ਦੂਰ ਰੱਖਦਾ ਹੈ ਸਗੋਂ ਸਫਲਤਾ ਦਾ ਰਾਹ ਵੀ ਖੋਲ੍ਹਦਾ ਹੈ। ਤੁਸੀਂ ਇਸ ਨੂੰ ਚੈਤਰ ਨਵਰਾਤਰੀ ਦੇ ਦੌਰਾਨ ਘਰ ਵੀ ਲਿਆ ਸਕਦੇ ਹੋ। ਪਰ ਧਿਆਨ ਰਹੇ ਕਿ ਇਸ ਹਾਥੀ ਦੀ ਸੁੰਡ ਨੂੰ ਉੱਪਰ ਵੱਲ ਉਠਾਇਆ ਜਾਣਾ ਚਾਹੀਦਾ ਹੈ।
ਧਾਤੂ ਤੋਂ ਬਣਿਆ ਸ਼੍ਰੀਯੰਤਰ: ਚੈਤਰ ਨਵਰਾਤਰੀ ਦੇ ਦੌਰਾਨ ਤੁਸੀਂ ਵਿਸ਼ੇਸ਼ ਧਾਤੂਆਂ ਦਾ ਬਣਿਆ ਸ਼੍ਰੀਯੰਤਰ ਵੀ ਲਿਆ ਸਕਦੇ ਹੋ। ਕਿਹਾ ਜਾਂਦਾ ਹੈ ਕਿ ਸੋਨੇ ਦਾ ਬਣਿਆ ਸ਼੍ਰੀਯੰਤਰ ਹਮੇਸ਼ਾ ਪ੍ਰਭਾਵਸ਼ਾਲੀ ਹੁੰਦਾ ਹੈ। ਜਦਕਿ ਚਾਂਦੀ ਦੇ ਸ਼੍ਰੀਯੰਤਰ ਦਾ ਸ਼ੁਭ ਪ੍ਰਭਾਵ ਗਿਆਰਾਂ ਸਾਲਾਂ ਤੱਕ ਰਹਿੰਦਾ ਹੈ। ਦੂਜੇ ਪਾਸੇ ਤਾਂਬੇ ਦੇ ਬਣੇ ਸ਼੍ਰੀਯੰਤਰ ਦੀ ਸ਼ਕਤੀ ਦੋ ਸਾਲਾਂ ਬਾਅਦ ਖਤਮ ਹੋ ਜਾਂਦੀ ਹੈ। ਤੁਸੀਂ ਆਪਣੀ ਸਮਰੱਥਾ ਅਨੁਸਾਰ ਕੋਈ ਵੀ ਸ਼੍ਰੀਯੰਤਰ ਘਰ ਲਿਆ ਸਕਦੇ ਹੋ।
ਸੋਲ੍ਹਾਂ ਸ਼ਿੰਗਾਰ: ਨਵਰਾਤਰੀ ਤੋਂ ਪਹਿਲਾਂ ਸੋਲ੍ਹਾਂ ਸ਼ਿੰਗਾਰ ਵਸਤੂਆਂ ਨੂੰ ਘਰ ਵਿਚ ਲਿਆਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਸਮੱਗਰੀ ਨੂੰ ਘਰ ਦੇ ਮੰਦਰ 'ਚ ਲਗਾਉਣ ਨਾਲ ਮਾਂ ਦੁਰਗਾ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹਿੰਦਾ ਹੈ ਅਤੇ ਪਤੀ ਨੂੰ ਲੰਬੀ ਉਮਰ ਦਾ ਵਰਦਾਨ ਵੀ ਮਿਲਦਾ ਹੈ।
ਕਮਲ 'ਤੇ ਬੈਠੀ ਦੇਵੀ ਦੀ ਤਸਵੀਰ: ਨਵਰਾਤਰੀ ਦੌਰਾਨ ਘਰ 'ਚ ਧਨ-ਦੌਲਤ ਅਤੇ ਖੁਸ਼ਹਾਲੀ ਲਿਆਉਣ ਲਈ ਦੇਵੀ ਲਕਸ਼ਮੀ ਦੀ ਅਜਿਹੀ ਤਸਵੀਰ ਲੈ ਕੇ ਆਓ ਜਿਸ 'ਚ ਉਹ ਕਮਲ 'ਤੇ ਬੈਠੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਹੱਥੋਂ ਪੈਸਿਆਂ ਦੀ ਬਰਸਾਤ ਹੋ ਰਹੀ ਹੈ।
ਘਟਸਥਾਪਨ ਦਾ ਸ਼ੁਭ ਸਮਾਂ: 22 ਮਾਰਚ ਬੁੱਧਵਾਰ ਤੋਂ ਚੈਤਰ ਨਵਰਾਤਰੀ ਸ਼ੁਰੂ ਹੋ ਰਹੀ ਹੈ। ਘਟਸਥਾਪਨਾ ਚੈਤਰ ਨਵਰਾਤਰੀ ਵਿੱਚ ਪ੍ਰਤੀਪਦਾ ਤਾਰੀਖ ਨੂੰ ਹੁੰਦੀ ਹੈ। ਚੈਤਰ ਪ੍ਰਤੀਪਦਾ ਤਰੀਕ 21 ਮਾਰਚ ਨੂੰ ਰਾਤ 10.52 ਵਜੇ ਤੋਂ ਅਗਲੇ ਦਿਨ ਯਾਨੀ 22 ਮਾਰਚ ਰਾਤ 08.20 ਵਜੇ ਤੱਕ ਹੋਵੇਗੀ। ਘਟਸਥਾਪਨਾ ਦੇ ਸ਼ੁਭ ਸਮੇਂ ਦੀ ਸ਼ੁਰੂਆਤ 22 ਮਾਰਚ ਨੂੰ ਸਵੇਰੇ 06.23 ਤੋਂ 07.32 ਤੱਕ ਹੋਵੇਗੀ। ਭਾਵ, ਤੁਹਾਨੂੰ ਘਟਸਥਾਪਨ ਲਈ ਕੁੱਲ ਸਮਾਂ 01 ਘੰਟਾ 09 ਮਿੰਟ ਮਿਲੇਗਾ।
ਇਹ ਵੀ ਪੜ੍ਹੋ:- Ram Navami 2023: ਇਸ ਦਿਨ ਮਨਾਈ ਜਾਵੇਗੀ ਰਾਮ ਨੌਮੀ, ਜਾਣੋ, ਮਹੱਤਵ ਅਤੇ ਪੂਜਾ ਵਿਧੀ