ETV Bharat / bharat

ਕਾਰਡੀਓਲੋਜੀ ਅਤੇ ਨਿਊਰੋ ਵਿਭਾਗ ਦੋਵੇਂ ਮਿਲ ਕੇ ਕਰ ਰਹੇ ਹਨ ਰਾਜੂ ਸ਼੍ਰੀਵਾਸਤਵ ਦਾ ਇਲਾਜ

ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਕਾਰਡੀਓਲੋਜੀ ਅਤੇ ਨਿਊਰੋ ਵਿਭਾਗ (Department of Cardiology and Neuro) ਸਾਂਝੇ ਤੌਰ ਉੱਤੇ ਰਾਜੂ ਸ੍ਰੀਵਾਸਤਵ ਦਾ ਇਲਾਜ ਕਰ ਰਹੇ ਹਨ।

RAJU SRIVASTAVA
RAJU SRIVASTAVA
author img

By

Published : Aug 22, 2022, 8:25 PM IST

ਨਵੀਂ ਦਿੱਲੀ: ਪਿਛਲੇ ਕਈ ਦਿਨ੍ਹਾਂ ਤੋਂ ਏਮਜ਼ ਦਿੱਲੀ ਵਿੱਚ ਦਾਖ਼ਲ ਰਾਜੂ ਸ੍ਰੀਵਾਸਤਵ (Raju Srivastava) ਦਾ ਕਾਰਡੀਓਲਾਜੀ ਅਤੇ ਨਿਊਰੋ ਵਿਭਾਗ (Department of Cardiology and Neuro) ਇਲਾਜ ਕਰ ਰਹੇ ਹਨ। ਰਾਜੂ ਨੂੰ 12 ਦਿਨ੍ਹਾਂ ਤੋਂ ਹੋਸ਼ ਨਹੀਂ ਆਇਆ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਏਮਜ਼ ਦੇ ਡਾਕਟਰ ਅਜੇ ਵੀ ਉਮੀਦ ਕਰ ਰਹੇ ਹਨ ਕਿ ਉਨ੍ਹਾਂ ਦਾ ਦਿਮਾਗ ਹੌਲੀ-ਹੌਲੀ ਆਕਸੀਜਨ ਦੀ ਮਦਦ ਨਾਲ ਆਪਣੇ ਨਵੇਂ ਸੈੱਲ ਪੈਦਾ ਕਰਕੇ ਆਪਣੇ ਆਪ ਨੂੰ ਥੋੜ੍ਹਾ ਠੀਕ ਕਰ ਲਵੇਗਾ ਕਿਉਂਕਿ ਇਹ ਪ੍ਰਕਿਰਿਆ ਬਹੁਤ ਹੌਲੀ ਹੁੰਦੀ ਹੈ, ਇਸ ਲਈ ਚੇਤਨਾ ਮੁੜ ਪ੍ਰਾਪਤ ਕਰਨ ਵਿੱਚ ਦੋ ਹਫ਼ਤਿਆਂ ਤੋਂ ਵੱਧ ਸਮਾਂ ਲੱਗ ਸਕਦਾ ਹੈ।

ਏਮਜ਼ ਦੇ ਡਾਕਟਰਾਂ ਨੇ ਪਰਿਵਾਰ ਨੂੰ ਧੀਰਜ ਰੱਖਣ ਅਤੇ ਨਿਰਾਸ਼ ਨਾ ਹੋਣ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਰਾਜੂ ਦੇ ਪਰਿਵਾਰ ਦੇ ਲੋਕ ਵੀ ਏਮਜ਼ ਦੇ ਡਾਕਟਰਾਂ 'ਤੇ ਪੂਰਾ ਭਰੋਸਾ ਜਤਾਉਂਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਰਾਜੂ ਜਲਦੀ ਠੀਕ ਹੋ ਜਾਵੇ। ਕਾਮੇਡੀ ਸੁਪਰਸਟਾਰ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਸਮੇਤ ਸਾਰੇ ਪ੍ਰਸ਼ੰਸਕ ਚਿੰਤਤ ਹਨ। ਪਰਿਵਾਰਕ ਮੈਂਬਰ ਅਤੇ ਕਾਮੇਡੀਅਨ ਦੇ ਸਾਰੇ ਪ੍ਰਸ਼ੰਸਕ ਉਨ੍ਹਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਹਨ। ਰਾਜੂ ਦੇ ਵੱਡੇ ਭਰਾ ਦੇ ਦਿੱਲੀ ਸਥਿਤ ਘਰ 'ਤੇ ਉਨ੍ਹਾਂ ਦੀ ਸਿਹਤ ਲਈ ਵਿਸ਼ੇਸ਼ ਪੂਜਾ ਕਰਵਾਈ ਜਾ ਰਹੀ ਹੈ।

ਕਿਹਾ ਜਾਂਦਾ ਹੈ ਕਿ ਅਰਦਾਸ ਵਿੱਚ ਬਹੁਤ ਸ਼ਕਤੀ ਹੁੰਦੀ ਹੈ। ਰਾਜੂ ਸ਼੍ਰੀਵਾਸਤਵ ਦੇ ਪਰਿਵਾਰਕ ਮੈਂਬਰਾਂ ਨੇ ਵੀ ਕਾਮੇਡੀਅਨ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਨ ਲਈ ਪ੍ਰਮਾਤਮਾ ਦਾ ਆਸਰਾ ਲਿਆ ਹੈ। ਪਰਿਵਾਰਕ ਮੈਂਬਰਾਂ ਨੂੰ ਪੂਰੀ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ, ਇਸ ਲਈ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਵੱਲੋਂ ਦਿੱਲੀ ਸਥਿਤ ਉਨ੍ਹਾਂ ਦੇ ਵੱਡੇ ਭਰਾ ਡਾ.ਸੀ.ਪੀ ਸ੍ਰੀਵਾਸਤਵ ਦੇ ਸਥਾਨ 'ਤੇ ਵਿਸ਼ੇਸ਼ ਪੂਜਾ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਇਕ ਵਾਰ ਫਿਰ ਵਿਗੜੀ ਸਿਹਤ

ETV Bharat Logo

Copyright © 2024 Ushodaya Enterprises Pvt. Ltd., All Rights Reserved.