ETV Bharat / bharat

ਕੈਨੇਡਾ: ਰਿਹਾਇਸ਼ੀ ਸਕੂਲ 'ਚੋਂ ਮਿਲੀਆਂ 182 ਬੱਚਿਆਂ ਦੀਆਂ ਕਬਰਾਂ

ਮੂਲ ਵਸਨੀਕਾਂ ਨੇ ਕਿਹਾ ਕਿ 'ਗ੍ਰਾਊਂਡ-ਪੇਨੇਟ੍ਰਿਟਿੰਗ' ਰਡਾਰ ਦੀ ਵਰਤੋਂ ਕਰਕੇ ਨਿਸ਼ਾਨ-ਰਹਿਤ ਕਬਰਾਂ ਵਿੱਚ 182 ਮਨੁੱਖੀ ਅਵਸ਼ੇਸ਼ ਖੋਜੇ ਗਏ ਹਨ। ਇਹ ਕਬਰਾਂ ਬਹੁਤੀਆਂ ਡੂੰਘੀਆਂ ਨਹੀਂ ਹਨ ਸਗੋਂ ਇਹਨਾਂ ਨੂੰ ਬਣਾਉਣ ਵੇਲੇ ਜ਼ਮੀਨ ਨੂੰ ਕਰੀਬ ਇੱਕ ਮੀਟਰ ਤਕ ਹੀ ਪੁੱਟਿਆ ਗਿਆ ਸੀ।

ਰਿਹਾਇਸ਼ੀ ਸਕੂਲ 'ਚੋਂ ਮਿਲੀਆਂ 182 ਬੱਚਿਆਂ ਦੀਆਂ ਕਬਰਾਂ

author img

By

Published : Jul 1, 2021, 5:40 PM IST

ਕੈਨੇਡਾ (ਵੈਨਕੂਵਰ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ ਸਾਬਕਾ ਰਿਹਾਇਸ਼ੀ ਸਕੂਲ ਨੇੜੇ ਇੱਕ ਸਾਈਟ ਵਿਚੋਂ 182 ਕਬਰਾਂ ਲੱਭੀਆਂ ਹਨ। ਇਥੋਂ ਦੇ ਮੂਲ ਵਸਨੀਕਾਂ ਨੇ ਕਿਹਾ ਕਿ 'ਗ੍ਰਾਊਂਡ-ਪੇਨੇਟ੍ਰਿਟਿੰਗ' ਰਡਾਰ ਦੀ ਵਰਤੋਂ ਕਰਕੇ ਨਿਸ਼ਾਨ-ਰਹਿਤ ਕਬਰਾਂ ਵਿੱਚ 182 ਮਨੁੱਖੀ ਅਵਸ਼ੇਸ਼ ਖੋਜੇ ਗਏ ਹਨ। ਇਹ ਕਬਰਾਂ ਬਹੁਤੀਆਂ ਡੂੰਘੀਆਂ ਨਹੀਂ ਹਨ ਸਗੋਂ ਇਹਨਾਂ ਨੂੰ ਬਣਾਉਣ ਵੇਲੇ ਜ਼ਮੀਨ ਨੂੰ ਕਰੀਬ ਇੱਕ ਮੀਟਰ ਤਕ ਹੀ ਪੁੱਟਿਆ ਗਿਆ ਸੀ।

ਮੂਲ ਵਸਨੀਕਾਂ ਨੂੰ ਪਰਿਵਾਰ ਤੋਂ ਰੱਖਿਆ ਜਾਂਦਾ ਸੀ ਵੱਖ

ਜਾਣਕਾਰੀ ਮੁਤਾਬਿਕ ਇਥੇ ਮੂਲ ਵਸਨੀਕਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਤੋਂ ਵੱਖ ਰੱਖਿਆ ਜਾਂਦਾ ਸੀ। ਇਸ ਤੋਂ ਪਹਿਲਾਂ ਵੀ ਚਰਚ ਵੱਲੋਂ ਸੰਚਾਲਿਤ ਸਕੂਲਾਂ ਵਿਚ ਅਜਿਹੀਆਂ 2 ਘਟਨਾਵਾਂ ਦੀ ਜਾਣਕਾਰੀ ਸਾਹਮਣੇ ਆਈ ਇਸ ਵਿੱਚ ਇਕ ਜਗ੍ਹਾ 600 ਜਦਕਿ ਦੂਜੀ ਜਗ੍ਹਾ 215 ਕਬਰਾਂ ਮਿਲੀਆਂ ਸਨ। ਜ਼ਿਕਰਯੋਗ ਹੈ ਕਿ ਇਹ ਅਜਿਹੀ ਤੀਜੀ ਘਟਨਾ ਹੈ। ਹਾਲ ਹੀ ਵਿੱਚ ਕੈਨੇਡਾ ਦੇ ਇੱਕ ਰਿਹਾਇਸ਼ੀ ਸਕੂਲ ਵਿੱਚੋਂ 751 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ।

ਪ੍ਰਧਾਨ ਮੰਤਰੀ ਟਰੂਡੋ ਨੇ ਜਤਾਇਆ ਦੁੱਖ
ਕਬਰਾਂ ਮਿਲਣ ਤੋਂ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਉਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਇੱਕ ਦਰਦਨਾਕ ਸਰਕਾਰੀ ਨੀਤੀ ਸੀ ਜੋ ਕਈ ਦਹਾਕਿਆਂ ਤੱਕ ਕੈਨੇਡਾ ਦੀ ਸੱਚਾਈ ਸੀ ਅਤੇ ਅੱਜ ਕੈਨੇਡਾ ਦੇ ਲੋਕ ਇਸ ਤੋਂ ਡਰੇ ਹੋਏ ਅਤੇ ਸ਼ਰਮਿੰਦਾ ਹਨ ਕਿ ਸਾਡੇ ਦੇਸ਼ ਵਿੱਚ ਅਜਿਹਾ ਹੁੰਦਾ ਸੀ।

ਉਥੇ ਹੀ ਜਸਟਿਨ ਟਰੂਡੋ ਨੇ ਕਿਹਾ ਪਹਿਲਾਂ ਕੈਨੇਡਾ ਦੇ ਲੋਕ ਲੰਬੇ ਸਮੇਂ ਤੱਕ ਚੱਲੀ ਸਰਕਾਰ ਦੀ ਉਸ ਨੀਤੀ ਤੋਂ ਡਰੇ ਹੋਏ ਹਨ, ਜਿਸ ਦੇ ਤਹਿਤ ਮੂਲ ਵਸਨੀਕਾਂ ਦੇ ਬੱਚਿਆਂ ਨੂੰ ਉਹਨਾਂ ਬੋਰਡਿੰਗ ਸਕੂਲਾਂ ਵਿੱਚ ਭੇਜਿਆ ਗਿਆ ਸੀ ਜਿੱਥੇ ਸੈਂਕੜੇ ਬੇਨਾਮ ਕਬਰਾਂ ਪਾਈਆਂ ਗਈਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.