ETV Bharat / bharat

morbi cable bridge collapsed: ਮੋਰਬੀ 'ਚ ਕੇਬਲ ਪੁਲ ਡਿੱਗਿਆ, 60 ਤੋਂ ਵੱਧ ਮੌਤਾਂ - ਕੇਬਲ ਬ੍ਰਿਜ ਤੇ ਭਗਵੰਤ ਮਾਨ ਨੇ ਜਤਾਇਆ ਦੁੱਖ

ਮੋਰਬੀ, ਗੁਜਰਾਤ (morbi cable bridge collapsed) ਵਿੱਚ ਕੇਬਲ ਪੁਲ ਦੇ ਡਿੱਗਣ ਕਾਰਨ ਕਈ ਲੋਕ ਨਦੀ ਵਿੱਚ ਡਿੱਗ ਗਏ ਹਨ। ਬਚਾਅ ਕਾਰਜ ਜਾਰੀ ਹੈ। ਇਸ ਹਾਦਸੇ ਵਿੱਚ 60 ਤੋਂ ਵੱਧ ਮੌਤਾਂ ਹੋਣ ਦੀ ਖ਼ਬਰ ਵੀ ਹੈ।

Etv Bharat
Etv Bharat
author img

By

Published : Oct 30, 2022, 8:57 PM IST

Updated : Oct 30, 2022, 10:33 PM IST

ਗੁਜਰਾਤ/ ਮੋਰਬੀ: ਗੁਜਰਾਤ ਦੇ ਮੋਰਬੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੱਛੂ ਨਦੀ ਦੇ ਪਾਰ ਬਣਿਆ ਮਸ਼ਹੂਰ ਕੇਬਲ ਬ੍ਰਿਜ ਐਤਵਾਰ ਸ਼ਾਮ ਨੂੰ ਅਚਾਨਕ ਢਹਿ ਗਿਆ। ਇਸ ਪੁਲ ਦੇ ਟੁੱਟਣ ਕਾਰਨ ਕਈ ਲੋਕ ਦਰਿਆ ਵਿੱਚ ਰੁੜ੍ਹ ਚੁੱਕੇ ਹਨ। ਲੋਕਾਂ ਨੂੰ ਨਦੀ ਵਿੱਚੋਂ ਕੱਢਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਹਾਦਸੇ ਵਿੱਚ 60 ਤੋਂ ਵੱਧ ਮੌਤਾਂ ਹੋਣ ਦੀ ਖ਼ਬਰ ਵੀ ਹੈ।(morbi cable bridge collapsed)

ਗੁਜਰਾਤ ਹਾਦਸੇ 'ਤੇ ਇੱਕ ਨਜ਼ਰ:-

  • ਮੋਰਬੀ ਵਿੱਚ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਲਟਕਦਾ ਪੁਲ ਟੁੱਟ ਗਿਆ
  • ਜਿਸ ਦੌਰਾਨ ਇਹ ਹਾਦਸਾ ਵਾਪਰਿਆ ਉਸ ਪੁਲ 'ਤੇ 400 ਤੋਂ ਵੱਧ ਲੋਕ ਸਵਾਰ ਸਨ।
  • ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਬਚਾਅ ਮੁਹਿੰਮ ਸ਼ੁਰੂ ਕੀਤੀ।
  • ਪੀਐਮ ਮੋਦੀ ਨੇ ਹਾਦਸੇ ਬਾਰੇ ਪਤਾ ਲੱਗਦਿਆਂ ਹੀ ਮੁੱਖ ਮੰਤਰੀ ਤੋਂ ਜਾਣਕਾਰੀ ਲਈ।ਪੀਐਮ ਮੋਦੀ ਨੇ ਰਾਹਤ ਅਤੇ ਬਚਾਅ ਕਾਰਜਾਂ ਅਤੇ ਤੁਰੰਤ ਇਲਾਜ ਦੇ ਪ੍ਰਬੰਧਾਂ ਦੇ ਨਿਰਦੇਸ਼ ਦਿੱਤੇ।
  • NDRF ਅਤੇ SDRF ਦੀਆਂ ਟੀਮਾਂ ਰਾਹਤ ਕਾਰਜਾਂ 'ਚ ਜੁਟੀਆਂ ਹੋਈਆਂ ਹਨ।ਪੀਐੱਮਐੱਨਆਰਐੱਫ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਲਈ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ PMNRF ਨੇ ਜ਼ਖਮੀਆਂ ਨੂੰ 50-50 ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।
  • ਗੁਜਰਾਤ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
  • ਗੁਜਰਾਤ ਸਰਕਾਰ ਨੇ ਪੁਲ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
  • ਐਸਆਈਟੀ ਦੀ ਪੰਜ ਮੈਂਬਰੀ ਟੀਮ ਜਾਂਚ ਕਰੇਗੀ।
  • ਮੋਰਬੀ ਘਟਨਾ ਹੈਲਪਲਾਈਨ ਨੰਬਰ-02822243300

NDRF-SDRF ਬਚਾਅ ਕਾਰਜ 'ਚ ਜੁਟੇ:- ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਸਥਾਨਕ ਲੋਕ ਵੀ ਬਚਾਅ ਕਾਰਜ 'ਚ ਮਦਦ ਕਰ ਰਹੇ ਹਨ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 5 ਦਿਨ ਪਹਿਲਾਂ ਹੀ ਇਸ ਕੇਬਲ ਬ੍ਰਿਜ ਦੀ ਮੁਰੰਮਤ ਕੀਤੀ ਗਈ ਸੀ। ਮੁਰੰਮਤ ਤੋਂ ਬਾਅਦ ਵੀ ਇੰਨੇ ਵੱਡੇ ਹਾਦਸੇ ਤੋਂ ਬਾਅਦ ਹੁਣ ਕਈ ਸਵਾਲ ਖੜ੍ਹੇ ਹੋ ਰਹੇ ਹਨ। ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਕੇਬਲ ਬ੍ਰਿਜ ਟੁੱਟ ਗਿਆ। ਜਿਸ ਦੌਰਾਨ ਇਹ ਹਾਦਸਾ ਵਾਪਰਿਆ, ਉਸ ਪੁਲ 'ਤੇ 400 ਤੋਂ ਵੱਧ ਲੋਕ ਸਵਾਰ ਸਨ।

  • #WATCH | Several people feared to be injured after a cable bridge collapsed in the Machchhu river in Gujarat's Morbi area today

    PM Modi has sought urgent mobilisation of teams for rescue ops, while Gujarat CM Patel has given instructions to arrange immediate treatment of injured pic.twitter.com/VO8cvJk9TI

    — ANI (@ANI) October 30, 2022 " class="align-text-top noRightClick twitterSection" data=" ">

ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਮੋਰਬੀ ਵਿੱਚ ਅੱਜ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਲਟਕਦਾ ਪੁਲ ਢਹਿ ਗਿਆ। ਇਸ ਘਟਨਾ ਵਿੱਚ ਸ਼ਹਿਰ ਦਾ ਸਮੁੱਚਾ ਸਿਸਟਮ ਮਹਿਜ਼ 15 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਿਆ। ਹੁਣ ਤੱਕ ਕਰੀਬ 70 ਲੋਕਾਂ ਨੂੰ ਬਚਾਅ ਕਾਰਜ 'ਚ ਹਸਪਤਾਲ ਪਹੁੰਚਾਇਆ ਗਿਆ ਹੈ।ਜਦਕਿ ਰਾਜਕੋਟ ਤੋਂ ਭਾਜਪਾ ਸੰਸਦ ਮੋਹਨਭਾਈ ਕਲਿਆਣਜੀ ਕੁੰਡਰੀਆ ਨੇ ਕਿਹਾ ਕਿ '60 ਤੋਂ ਜ਼ਿਆਦਾ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਜ਼ਿਆਦਾਤਰ ਬੱਚੇ, ਔਰਤਾਂ ਅਤੇ ਬਜ਼ੁਰਗ ਹਨ। NDRF ਦਾ ਬਚਾਅ ਕਾਰਜ ਜਾਰੀ ਹੈ। ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ, ਇਹ ਬਹੁਤ ਦੁਖਦਾਈ ਹੈ।

  • Gujarat's Morbi cable bridge collapse | More than 60 bodies recovered, of which more are of children, women & elderly. Rest have been rescued; NDRF rescue op underway. We're taking this matter very seriously, it's very saddening: Mohanbhai Kalyanji Kundariya, BJP MP from Rajkot pic.twitter.com/SjIGxRsya5

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵੀਟ ਕੀਤਾ, 'ਗੁਜਰਾਤ ਦੇ ਮੋਰਬੀ 'ਚ ਹੋਈ ਤ੍ਰਾਸਦੀ ਨੇ ਮੈਨੂੰ ਚਿੰਤਤ ਕਰ ਦਿੱਤਾ ਹੈ। ਮੇਰੀ ਸੰਵੇਦਨਾ ਅਤੇ ਪ੍ਰਾਰਥਨਾਵਾਂ ਪ੍ਰਭਾਵਿਤ ਲੋਕਾਂ ਦੇ ਨਾਲ ਹਨ। ਰਾਹਤ ਅਤੇ ਬਚਾਅ ਕਾਰਜਾਂ ਨਾਲ ਪੀੜਤਾਂ ਨੂੰ ਰਾਹਤ ਮਿਲੇਗੀ।

  • The tragedy in Morbi, Gujarat has left me worried. My thoughts and prayers are with the affected people. Relief and rescue efforts will bring succour to the victims.

    — President of India (@rashtrapatibhvn) October 30, 2022 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ: ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰਬੀ ਹਾਦਸੇ ਨੂੰ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਗੱਲ ਕੀਤੀ। ਉਨ੍ਹਾਂ ਬਚਾਅ ਕਾਰਜਾਂ ਲਈ ਤੁਰੰਤ ਟੀਮਾਂ ਤਾਇਨਾਤ ਕਰਨ ਲਈ ਕਿਹਾ। ਪੀਐਮ ਮੋਦੀ ਨੇ ਸਥਿਤੀ 'ਤੇ ਨੇੜਿਓਂ ਅਤੇ ਲਗਾਤਾਰ ਨਜ਼ਰ ਰੱਖਣ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਲਈ ਵੀ ਕਿਹਾ ਹੈ। ਗੁਜਰਾਤ ਦੇ ਮੁੱਖ ਮੰਤਰੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਰਬੀ ਵਿੱਚ ਕੇਬਲ ਪੁਲ ਡਿੱਗਣ ਦੀ ਘਟਨਾ ਦੁਖਦਾਈ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਜ਼ਖਮੀਆਂ ਦੇ ਤੁਰੰਤ ਇਲਾਜ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ।

ਉਨ੍ਹਾਂ ਕਿਹਾ ਕਿ 'ਮੈਂ ਪ੍ਰਧਾਨ ਮੰਤਰੀ ਨਾਲ ਅਗਲੇ ਪ੍ਰੋਗਰਾਮਾਂ ਨੂੰ ਛੋਟਾ ਕਰਕੇ ਗਾਂਧੀਨਗਰ ਪਹੁੰਚ ਰਿਹਾ ਹਾਂ। ਗ੍ਰਹਿ ਰਾਜ ਮੰਤਰੀ ਨੂੰ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜਾਂ ਦਾ ਮਾਰਗਦਰਸ਼ਨ ਕਰਨ ਲਈ ਕਿਹਾ ਗਿਆ ਹੈ। ਐਸਡੀਆਰਐਫ ਸਮੇਤ ਹੋਰ ਜਵਾਨਾਂ ਨੂੰ ਬਚਾਅ ਕਾਰਜਾਂ ਵਿੱਚ ਲਗਾਇਆ ਗਿਆ ਹੈ।ਪ੍ਰ ਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰਬੀ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਵਿੱਚੋਂ ਹਰੇਕ ਦੇ ਪਰਿਵਾਰਾਂ ਲਈ PMNRF ਤੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।

ਸੀਐਮ ਭਗਵੰਤ ਮਾਨ ਨੇ ਜਤਾਇਆ ਦੁੱਖ:- ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟ ਕਰਦਿਆ ਲਿਖਿਆ ਕਿ ਗੁਜਰਾਤ ਦੇ ਮੋਰਬੀ ਤੋਂ ਇੱਕ ਦੁਖਦਾਈ ਖ਼ਬਰ ਆ ਰਹੀ ਹੈ। ਜਿਸ ਵਿੱਚ ਮੋਰਬੀ 'ਚ ਪੁੱਲ ਟੁੱਟਣ ਕਾਰਨ ਵੱਡਾ ਹਾਦਸਾ ਹੋਇਆ ਹੈ ਅਤੇ ਕਈ ਲੋਕਾਂ ਦੇ ਨਦੀ 'ਚ ਡਿੱਗਣ ਦੀ ਖ਼ਬਰ ਮਿਲ ਰਹੀ ਹੈ। ਸੋ ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੇ ਸੁਰੱਖਿਅਤ ਹੋਣ ਅਤੇ ਜਲਦ ਆਪਣਿਆਂ ਵਿਚਕਾਰ ਪਹੁੰਚਣ।

  • गुजरात के मोरबी से एक दुखद खबर आ रही है...मोरबी में पुल टूटने से बड़ा हादसा हुआ है जिससे कई लोगों के नदी में गिरने की खबर मिल रही है...

    भगवान के आगे प्रार्थना करता हूं कि सारे सुरक्षित हो और जल्द अपनों के बीच पहुंचे... https://t.co/Lcz9z9DUy1

    — Bhagwant Mann (@BhagwantMann) October 30, 2022 " class="align-text-top noRightClick twitterSection" data=" ">

ਇਹ ਵੀ ਪੜੋ:- Tallest Shiv Statue : ਮੋਰਾਰੀ ਬਾਪੂ ਨੇ ਦੁਨੀਆ ਦੀ ਸਭ ਤੋਂ ਵੱਡੀ ਸ਼ਿਵ ਮੂਰਤੀ ਦਾ ਕੀਤਾ ਉਦਘਾਟਨ

Last Updated : Oct 30, 2022, 10:33 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.