ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਇੱਕ ਵਾਰ ਮੁੜ ਅਪਣੀ ਸਰਦਾਰੀ ਕਾਇਮ ਕਰਦੇ ਜਾ ਰਹੇ ਹਨ ਚਰਚਿਤ ਗਾਇਕ ਰਵਿੰਦਰ ਗਰੇਵਾਲ, ਜਿੰਨ੍ਹਾਂ ਦੀ ਮੁੜ ਸੁਰਜੀਤ ਹੋ ਰਹੀ ਇਸੇ ਚੜ੍ਹਤ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਘੁੰਮ ਗਿਆ ਦਿਮਾਗ', ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਅਪਣੀ ਉਪ-ਸਥਿਤੀ ਦਰਜ ਕਰਵਾਏਗਾ।
'ਰਮਨ ਕੁਮਾਰ ਅੰਮੀ' ਅਤੇ '5ਆਬ ਰਿਕਾਰਡਸ' ਵੱਲੋਂ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਜੱਸੀ ਐਕਸ ਦੁਆਰਾ ਤਿਆਰ ਕੀਤਾ ਗਿਆ, ਜਦਕਿ ਇਸ ਦੇ ਬੋਲ ਰਵੀ ਰਾਜ ਨੇ ਰਚੇ ਹਨ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਪੰਜਾਬੀਆਂ ਦੇ ਸਵੈਗ ਦੀ ਤਰਜ਼ਮਾਨੀ ਕਰਦੇ ਇਸ ਗੀਤ ਵਿੱਚ ਰਵਿੰਦਰ ਗਰੇਵਾਲ ਦਾ ਨਿਵੇਕਲਾ ਗਾਇਕੀ ਅਤੇ ਫੀਚਰਿੰਗ ਸਵੈਗ ਸੁਣਨ ਅਤੇ ਵੇਖਣ ਨੂੰ ਮਿਲੇਗਾ, ਜਿਸ ਨੂੰ ਬੇਹੱਦ ਨਿਵੇਕਲੇ ਸੰਗੀਤਕ ਤਾਣੇ-ਬਾਣੇ ਅਧੀਨ ਵਜ਼ੂਦ ਵਿੱਚ ਲਿਆਂਦਾ ਗਿਆ ਹੈ।
ਨਿਰਮਾਤਾ ਯਮਨ ਕੁਮਾਰ ਰੰਮੀ ਅਤੇ ਪ੍ਰੋਜੈਕਟ ਹੈੱਡ ਗੋਰੂ ਡੋਗਰਾ ਦੀ ਸੁਚੱਜੀ ਰਹਿਨੁਮਾਈ ਹੇਠ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਦਾ ਸੰਗੀਤਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਵਿੱਚ ਪ੍ਰਭਾਵੀ ਫੀਚਰਿੰਗ ਨੂੰ ਵੀ ਅੰਜ਼ਾਮ ਦਿੰਦੇ ਨਜ਼ਰੀ ਪੈਣਗੇ ਇਹ ਹੋਣਹਾਰ ਗਾਇਕ, ਜੋ ਅਪਣੇ ਇਸ ਨਵੇਂ ਗਾਣੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਗਾਇਕੀ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਬਰਾਬਰਤਾ ਨਾਲ ਕਦਮ ਅੱਗੇ ਵਧਾ ਰਹੇ ਹਨ ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ, ਜੋ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਗਾਣਿਆ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ: