ਨਵੀਂ ਦਿੱਲੀ: ਸਾਬਕਾ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਬਾਰਡਰ-ਗਾਵਸਕਰ ਟਰਾਫੀ 2024-25 'ਚ ਸੰਨਿਆਸ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਸ਼ਵਿਨ ਦੇ ਇਸ ਅਚਾਨਕ ਫੈਸਲੇ ਨੂੰ ਲੈ ਕੇ ਹੁਣ ਤੱਕ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਅਸ਼ਵਿਨ ਨੂੰ ਆਸਟ੍ਰੇਲੀਆ ਦੇ ਖਿਲਾਫ ਪਹਿਲੇ 3 ਟੈਸਟਾਂ ਵਿੱਚੋਂ ਸਿਰਫ 1 ਵਿੱਚ ਚੁਣਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
ਅਸ਼ਵਿਨ ਦੇ ਸੰਨਿਆਸ ਨੂੰ ਲੈ ਕੇ ਲੱਗੀਆਂ ਸੀ ਕਈ ਅਟਕਲਾਂ
ਟੀਮ ਇੰਡੀਆ ਦੇ ਸਾਬਕਾ ਸਟਾਰ ਖਿਡਾਰੀ ਮਨੋਜ ਤਿਵਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਅਪਮਾਨ ਕੀਤਾ ਗਿਆ, ਜਦੋਂ ਕਿ ਭਾਰਤ ਦੇ ਸਾਬਕਾ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਕਿਹਾ ਕਿ ਉਹ 'ਦੁਖੀ' ਹਨ। ਇਨ੍ਹਾਂ ਸਾਰੀਆਂ ਅਟਕਲਾਂ ਦੇ ਵਿਚਕਾਰ, ਪਹਿਲੀ ਵਾਰ ਅਸ਼ਵਿਨ ਨੇ ਖੁਦ ਅੱਗੇ ਆ ਕੇ ਅਚਾਨਕ ਸੰਨਿਆਸ ਲੈਣ ਅਤੇ ਵਿਦਾਈ ਟੈਸਟ ਮੈਚ ਨਾ ਮਿਲਣ ਨੂੰ ਲੈ ਕੇ ਚੁੱਪੀ ਤੋੜੀ ਹੈ।
Ravi Ashwin said, " i could have played more, but it is always better to finish when people ask you 'why not' then 'why'". (ash ki baat yt). pic.twitter.com/MV7f4zogA4
— Mufaddal Vohra (@mufaddal_vohra) January 14, 2025
ਅਸ਼ਵਿਨ ਨੇ ਆਪਣੀ ਸੰਨਿਆਸ 'ਤੇ ਚੁੱਪੀ ਤੋੜੀ
ਆਪਣੀ ਸੰਨਿਆਸ ਦੇ ਬਾਰੇ 'ਚ ਅਸ਼ਵਿਨ ਨੇ ਆਪਣੇ ਯੂਟਿਊਬ ਚੈਨਲ 'ਐਸ਼ ਕੀ ਬਾਤ' 'ਤੇ ਕਿਹਾ, 'ਮੈਨੂੰ ਇਸ ਬ੍ਰੇਕ ਦੀ ਜ਼ਰੂਰਤ ਸੀ। ਮੈਂ ਲੜੀ ਅੱਧ ਵਿਚਾਲੇ ਛੱਡ ਦਿੱਤੀ। ਮੈਂ ਕ੍ਰਿਕਟ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਹੈ, ਹਾਲਾਂਕਿ ਮੈਂ ਸਿਡਨੀ ਅਤੇ ਮੈਲਬੋਰਨ ਟੈਸਟ ਤੋਂ ਬਾਅਦ ਐਕਸ 'ਤੇ ਕੁਝ ਚੀਜ਼ਾਂ ਪੋਸਟ ਕੀਤੀਆਂ ਸਨ। ਮੈਂ ਸੰਨਿਆਸ ਦੀ ਗੱਲ ਨਹੀਂ ਕੀਤੀ ਕਿਉਂਕਿ ਮੈਂ ਡਰੈਸਿੰਗ ਰੂਮ ਵਿੱਚ ਸੀ ਅਤੇ ਮੇਰੇ ਲਈ ਡਰੈਸਿੰਗ ਰੂਮ ਦੀ ਪਵਿੱਤਰਤਾ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਸੀ। ਅੱਜ ਕੱਲ੍ਹ ਫੈਨ ਜੰਗ ਬਹੁਤ ਜ਼ਹਿਰੀਲੀ ਹੈ'।
ਉਨ੍ਹਾਂ ਨੇ ਅੱਗੇ ਕਿਹਾ, 'ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਈ ਵਾਰ ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਲੋਕ ਬਹੁਤ ਕੁਝ ਕਹਿ ਰਹੇ ਹਨ ਪਰ ਅਜਿਹਾ ਕੁਝ ਵੀ ਨਹੀਂ ਹੈ। ਉਸ ਸਮੇਂ, ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਰਚਨਾਤਮਕਤਾ ਨੂੰ ਗੁਆ ਦਿੱਤਾ ਹੈ। ਅੰਤ ਖੁਸ਼ਹਾਲ ਵੀ ਹੋ ਸਕਦਾ ਹੈ। ਬਹੁਤੀਆਂ ਕਿਆਸਅਰਾਈਆਂ ਦਾ ਕੋਈ ਕਾਰਨ ਨਹੀਂ ਹੈ'।
ICC POSTER FOR RAVICHANDRAN ASHWIN 🐐 pic.twitter.com/XhaaaKH101
— Johns. (@CricCrazyJohns) December 18, 2024
ਵਿਦਾਇਗੀ ਟੈਸਟ ਨਾ ਮਿਲਣ ਬਾਰੇ ਖੁੱਲ੍ਹ ਕੇ ਕੀਤੀ ਗੱਲ
ਇਸ ਦੌਰਾਨ 38 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਨੇ ਵਿਦਾਈ ਟੈਸਟ ਮੈਚ ਨਾ ਮਿਲਣ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਅਸ਼ਵਿਨ ਨੇ ਕਿਹਾ, 'ਮੈਂ ਨਿੱਜੀ ਤੌਰ 'ਤੇ ਮੰਨਦਾ ਹਾਂ ਕਿ ਵਿਦਾਈ ਮੈਚ ਕਰਵਾਉਣਾ ਕੁਝ ਵੀ ਮਹੱਤਵਪੂਰਨ ਨਹੀਂ ਹੈ। ਮੈਂ ਸਿਰਫ਼ ਇਮਾਨਦਾਰ ਹੋਣਾ ਚਾਹੁੰਦਾ ਹਾਂ। ਜ਼ਰਾ ਕਲਪਨਾ ਕਰੋ, ਜੇਕਰ ਮੈਂ ਵਿਦਾਇਗੀ ਟੈਸਟ ਪ੍ਰਾਪਤ ਕਰਦਾ ਹਾਂ ਪਰ ਮੈਂ ਟੀਮ ਵਿੱਚ ਜਗ੍ਹਾ ਦੇ ਲਾਇਕ ਨਹੀਂ ਹਾਂ, ਤਾਂ ਮੈਂ ਖੁਸ਼ ਨਹੀਂ ਹੋਵਾਂਗਾ। ਮੇਰੀ ਕ੍ਰਿਕਟ 'ਚ ਦਮ ਸੀ, ਪਰ ਮੈਨੂੰ ਲੱਗਦਾ ਹੈ ਕਿ ਜਦੋਂ ਲੋਕ ਪੁੱਛਦੇ ਹਨ ਕਿ ਕਿਉਂ ਨਹੀਂ, ਤਾਂ ਰੁਕਣਾ ਹਮੇਸ਼ਾ ਬਿਹਤਰ ਹੁੰਦਾ ਹੈ'।
Ravi Ashwin said - " mere cricket me aur dum tha (there was more strength in my cricket) and i could have played more, but it is always better to finish when people ask you 'why not' then 'why'". (ash ki baat yt). pic.twitter.com/rEKdAWZXEM
— Tanuj Singh (@ImTanujSingh) January 14, 2025
ਅਸ਼ਵਿਨ ਦਾ ਅੰਤਰਰਾਸ਼ਟਰੀ ਕਰੀਅਰ
ਤੁਹਾਨੂੰ ਦੱਸ ਦਈਏ ਕਿ ਇਸ ਤਜਰਬੇਕਾਰ ਭਾਰਤੀ ਆਫ ਸਪਿਨਰ ਨੇ 106 ਟੈਸਟ ਮੈਚਾਂ 'ਚ 537 ਵਿਕਟਾਂ ਲੈਣ ਤੋਂ ਬਾਅਦ ਸੰਨਿਆਸ ਦਾ ਐਲਾਨ ਕੀਤਾ ਸੀ। ਉਹ ਸਾਰੇ ਫਾਰਮੈਟਾਂ ਵਿੱਚ ਭਾਰਤ ਦੇ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ, ਇਸ ਸੂਚੀ ਵਿੱਚ ਕੇਵਲ ਮਹਾਨ ਦਿੱਗਜ ਅਨਿਲ ਕੁੰਬਲੇ ਤੋਂ ਪਿੱਛੇ ਹਨ।