ਉੱਤਰਕਾਸ਼ੀ: ਉੱਤਰਾਖੰਡ ਦੇ ਗੰਗੋਤਰੀ ਨੈਸ਼ਨਲ ਹਾਈਵੇ 'ਤੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਐਤਵਾਰ ਨੂੰ ਗਗਨਾਨੀ ਨੇੜੇ ਇੱਕ ਨਿੱਜੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਗੁਜਰਾਤ ਦੇ 33 ਸ਼ਰਧਾਲੂ ਸਵਾਰ ਸਨ। ਜਿਸ ਵਿੱਚ 22 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਇਸ ਹਾਦਸੇ 'ਚ 7 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਮੌਕੇ 'ਤੇ ਬਚਾਅ ਕਾਰਜ ਜਾਰੀ ਹੈ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।
ਵਧੇਰੇ ਜਾਣਕਾਰੀ ਅਨੁਸਾਰ ਗੁਜਰਾਤ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਗੰਗੋਤਰੀ ਹਾਈਵੇਅ 'ਤੇ ਗਗਨਾਨੀ ਨੇੜੇ ਡੂੰਘੀ ਖੱਡ ਵਿੱਚ ਡਿੱਗ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਗੰਗੋਤਰੀ ਧਾਮ ਤੋਂ ਉੱਤਰਕਾਸ਼ੀ ਵੱਲ ਜਾ ਰਹੀ ਸੀ। ਜ਼ਿਲਾ ਆਫਤ ਪ੍ਰਬੰਧਨ ਵਿਭਾਗ ਨੇ ਹਾਦਸੇ 'ਚ 7 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਦਕਿ 22 ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ 108 ਸੇਵਾ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਜਾ ਰਿਹਾ ਹੈ। ਬੱਸ ਵਿੱਚ ਕਰੀਬ 33 ਲੋਕ ਸਵਾਰ ਸਨ। ਘਟਨਾ ਐਤਵਾਰ ਸ਼ਾਮ ਕਰੀਬ 4:15 ਵਜੇ ਵਾਪਰੀ।
- Shimla Shiv Temple Landslide: ਹਾਦਸੇ ਦੇ 7ਵੇਂ ਦਿਨ ਵੀ ਬਚਾਅ ਕਾਰਜ ਜਾਰੀ, ਹੁਣ ਤੱਕ ਮਲਬੇ ਵਿੱਚੋਂ 17 ਲਾਸ਼ਾਂ ਬਰਾਮਦ
- Shimla Landslide: ਸ਼ਿਮਲਾ ਵਿੱਚ ਜ਼ਮੀਨ ਖਿਸਕਣ ਦਾ ਖਤਰਾ ਬਰਕਰਾਰ, 60 ਘਰ ਖਾਲੀ ਕਰਵਾਏ, ਸੈਂਕੜੇ ਪਰਿਵਾਰ ਬੇਘਰ
- Rashtriya Krishi Vikas Yojana: ਜਾਣੋ ਕੀ ਹੈ 'ਫਸਲੀ ਵਿਭਿੰਨਤਾ ਪ੍ਰੋਗਰਾਮ ਯੋਜਨਾ', ਕਿਸਾਨ ਕਦੋਂ ਅਤੇ ਕਿਵੇਂ ਲੈ ਸਕਦੇ ਹਨ ਇਸਦਾ ਲਾਭ ?
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ, ਐੱਸਡੀਆਰਐੱਫ ਅਤੇ ਐੱਨਡੀਆਰਐੱਫ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਸੂਚਨਾ ਮਿਲਣ 'ਤੇ ਉੱਤਰਕਾਸ਼ੀ ਦੇ ਡੀਐੱਮ ਅਭਿਸ਼ੇਕ ਰੁਹੇਲਾ ਅਤੇ ਐੱਸਪੀ ਅਰਪਨ ਯਾਦੂਵੰਸ਼ੀ ਮੌਕੇ 'ਤੇ ਪਹੁੰਚ ਗਏ ਹਨ। ਡੀਐੱਮ ਰੁਹੇਲਾ ਨੇ ਕਿਹਾ ਕਿ ਰਾਹਤ ਕਾਰਜਾਂ ਦੀ ਲੋੜ ਪੈਣ 'ਤੇ ਦੇਹਰਾਦੂਨ 'ਚ ਹੈਲੀਕਾਪਟਰ ਤਿਆਰ ਰੱਖਣ ਲਈ ਕਿਹਾ ਗਿਆ ਹੈ।