ETV Bharat / bharat

PM Rishi Sunak on Khalistan Issue: ਖਾਲਿਸਤਾਨ ਦੇ ਮੁੱਦੇ 'ਤੇ ਯੂਕੇ ਦੇ ਪੀਐੱਮ ਦਾ ਬਿਆਨ,ਕਿਹਾ- ਦੇਸ਼ 'ਚ ਅੱਤਵਾਦ ਨਹੀਂ ਕਰਾਂਗੇ ਬਰਦਾਸ਼ਤ

ਬਰਤਾਨੀਆਂ ਦੇ ਪੀਐੱਮ ਰਿਸ਼ੀ ਸੁਨਕ ਜੀ-20 ਸੰਮੇਲਨ ਲਈ ਭਾਰਤ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਖਾਲਿਸਤਾਨੀ ਸਮਰਥਕਾਂ ਦੀਆਂ ਗਤੀਵਿਧੀਆਂ ਤੋਂ ਉਹ ਜਾਣੂ ਨੇ ਅਤੇ ਇਗਲੈਂਡ ਵਿੱਚ ਉਹ ਕਿਸੇ ਵੀ ਤਰ੍ਹਾਂ ਦਾ ਅੱਤਵਾਦ ਬਰਦਾਸ਼ਤ ਨਹੀਂ ਕਰਨਗੇ। (Rishi Sunak arrived in India for the G20 summit)

British PM Rishi Sunak said on the issue of Khalistan that he will not tolerate this extremism in the UK.
PM Rishi SUnak on Khalistan issue: ਖਾਲਿਸਤਾਨ ਦੇ ਮੁੱਦੇ 'ਤੇ ਯੂਕੇ ਦੇ ਪੀਐੱਮ ਦਾ ਬਿਆਨ,ਕਿਹਾ- ਦੇਸ਼ 'ਚ ਅੱਤਵਾਦ ਨਹੀਂ ਕਰਾਂਗੇ ਬਰਦਾਸ਼ਤ
author img

By ETV Bharat Punjabi Team

Published : Sep 8, 2023, 6:25 PM IST

ਨਵੀਂ ਦਿੱਲੀ: ਬਰਤਾਨੀਆਂ ਦੇ ਪ੍ਰਧਾਨ ਮੰਤਰੀ (British PM Rishi Sunak) ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਜੀ-20 ਸੰਮੇਲਨ ਅੰਦਰ ਸ਼ਿਰਕਤ ਕਰਨ ਲਈ ਪਹੁੰਚ ਗਏ ਹਨ। ਇਸ ਦੌਰਾਨ ਭਾਰਤ ਵਿੱਚ ਕਦਮ ਰੱਖਦੇ ਹੀ ਉਨ੍ਹਾਂ ਨੇ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਖਾਲਿਸਤਾਨ ਅਤੇ ਅੱਤਵਾਦ (Khalistan and terrorism) ਨੂੰ ਲੈਕੇ ਆਪਣੇ ਇਰਾਦੇ ਜ਼ਾਹਿਰ ਕੀਤੇ। ਪੀਐੱਮ ਰਿਸ਼ੀ ਸੁਨਕ ਨੇ ਕਿਹਾ ਕਿ ਉਨ੍ਹਾਂ ਨੂੰ ਬਰਤਾਨੀਆਂ ਦੀ ਧਰਤੀ ਉੱਤੇ ਖਾਲਿਸਤਾਨੀ ਕੱਟੜਵਾਦ ਦੀਆਂ ਗਤੀਵਿਧੀਆਂ ਦਾ ਇਲਮ ਹੈ ਅਤੇ ਉਹ ਇਸ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਵੀ ਕਰ ਰਹੇ ਹਨ। ਬਰਤਾਨੀਆਂ ਦੇ ਪੀਐੱਮ ਨਾਲ ਹੋਈ ਗੱਲਬਾਤ ਨੂੰ ਨਿਊਜ਼ ਏਜੰਸੀ ਏਐੱਨਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ x ਰਾਹੀਂ ਸਾਂਝਾ ਕੀਤਾ ਹੈ।

  • G-20 in India | On the Khalistan issue, United Kingdom Prime Minister Rishi Sunak to ANI says, "It's a really important question and let me just say unequivocally that no form of extremism or violence like that is acceptable in the UK. And that's why we are working very closely… pic.twitter.com/RpjfpfVr2X

    — ANI (@ANI) September 8, 2023 " class="align-text-top noRightClick twitterSection" data=" ">

"ਇਹ ਅਸਲ ਵਿੱਚ ਇੱਕ ਮਹੱਤਵਪੂਰਨ ਸਵਾਲ ਹੈ ਅਤੇ ਮੈਂ ਸਪੱਸ਼ਟ ਤੌਰ 'ਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਬ੍ਰਿਟੇਨ ਵਿੱਚ ਇਸ ਤਰ੍ਹਾਂ ਦੇ ਕੱਟੜਪੰਥ ਜਾਂ ਹਿੰਸਾ ਦਾ ਕੋਈ ਵੀ ਰੂਪ ਸਵੀਕਾਰ ਨਹੀਂ ਹੈ ਅਤੇ ਇਸ ਲਈ ਅਸੀਂ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੇ ਹਾਂ। ਖਾਸ ਤੌਰ 'ਤੇ 'PKE' ਖਾਲਿਸਤਾਨ ਪੱਖੀ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਸਰਕਾਰ ਨਾਲ। ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਹੈ। ਸਾਡੇ ਸੁਰੱਖਿਆ ਮੰਤਰੀ ਹਾਲ ਹੀ ਵਿੱਚ ਭਾਰਤ ਵਿੱਚ ਆਪਣੇ ਹਮਰੁਤਬਾ ਨਾਲ ਗੱਲ ਕਰ ਰਹੇ ਸਨ। ਸਾਡੇ ਕੋਲ ਖੁਫੀਆ ਜਾਣਕਾਰੀ ਅਤੇ ਜਾਣਕਾਰੀ ਸਾਂਝੀ ਕਰਨ ਲਈ ਇਕੱਠੇ ਕੰਮ ਕਰਨ ਵਾਲੇ ਸਮੂਹ ਹਨ ਤਾਂ ਜੋ ਅਸੀਂ ਇਸ ਤਰ੍ਹਾਂ ਦੇ ਹਿੰਸਕ ਕੱਟੜਵਾਦ ਨੂੰ ਜੜ੍ਹੋਂ ਪੁੱਟ ਦਈਏ। ਇਹ ਸਹੀ ਨਹੀਂ ਹੈ ਅਤੇ ਮੈਂ ਇਸਨੂੰ ਯੂਕੇ ਵਿੱਚ ਬਰਦਾਸ਼ਤ ਨਹੀਂ ਕਰਾਂਗਾ।" ਰਿਸ਼ੀ ਸੁਨਕ ਦੀ ਏਐੱਨਆਈ,ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ

ਅੱਤਵਾਦ ਨਾਲ ਨਜਿੱਠਣ ਦੀ ਤਿਆਰੀ: ਦੱਸ ਦਈਏ ਬੀਤੇ ਦਿਨ ਵੀ ਖਾਲਿਸਤਾਨ ਦੇ ਮੁੱਦੇ ਉੱਤੇ ਪੀਐੱਮ ਰਿਸ਼ੀ ਸੁਨਕ ਨੇ ਕਿਹਾ ਸੀ ਕਿ, 'ਅਸੀਂ ਖਾਲਿਸਤਾਨ ਪੱਖੀ ਕੱਟੜਵਾਦ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ ਸਰਕਾਰ ਵਿੱਚ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਯੂਕੇ ਪੁਲਿਸ ਹਿੰਸਕ ਗਤੀਵਿਧੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ।' ਦਿੱਲੀ ਵਿੱਚ ਇੱਕ ਰਾਏ ਹੈ ਕਿ ਖਾਲਿਸਤਾਨ ਦਾ ਮੁੱਦਾ ਭਾਰਤ ਅਤੇ ਬਰਤਾਨੀਆ ਦੇ ਨੇੜਲੇ ਸਬੰਧਾਂ ਵਿੱਚ ਰੁਕਾਵਟਾਂ ਪੈਦਾ ਕਰ ਰਿਹਾ ਹੈ। ਸੁਨਕ ਨੇ ਯੂਕੇ ਦੇ ਸੁਰੱਖਿਆ ਸਕੱਤਰ ਟੌਮ ਤੁਗੇਂਧਾਤ ਅਤੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵਿਚਕਾਰ ਪਿਛਲੇ ਮਹੀਨੇ ਹੋਈ ਮੀਟਿੰਗ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਅੱਤਵਾਦ ਅਤੇ ਭ੍ਰਿਸ਼ਟਾਚਾਰ ਦੇ ਖਤਰੇ ਨਾਲ ਨਜਿੱਠਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.