ETV Bharat / bharat

ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੇ ਕੀਤਾ ਖੁਦ ਨੂੰ ਅਹੁਦੇ ਤੋਂ ਲਾਂਭੇ, ਜਾਂਚ ਤੱਕ ਨਹੀਂ ਹੋਣਗੇ ਕਿਸੇ ਬੈਠਕ ਵਿੱਚ ਸ਼ਾਮਿਲ - ਕੁਸ਼ਤੀ ਫੈਡਰੇਸ਼ਨ ਘਿਰਿਆ ਗੰਭੀਰ ਇਲਜ਼ਾਮਾਂ ਵਿੱਚ

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਹਾਇਕ ਸਕੱਤਰ ਦਾ ਇਕ ਬਿਆਨ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਬਿਆਨ ਵਿੱਚ ਉਹ ਇਲਜ਼ਾਮਾਂ ਵਿੱਚ ਘਿਰੇ ਫੈਡਰੇਸ਼ਨ ਦੇ ਪ੍ਰਧਾਨ ਦਾ ਬਚਾਅ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਬ੍ਰਿਜ ਭੂਸ਼ਣ ਸ਼ਰਣ ਸਿੰਘ ਫਿਲਹਾਲ ਆਪਣੇ ਆਪ ਨੂੰ ਫੈਡਰੇਸ਼ਨ ਦੀ ਪ੍ਰਧਾਨਗੀ ਦੀ ਜਿੰਮੇਦਾਰੀ ਤੋਂ ਲਾਂਭੇ ਕਰ ਰਹੇ ਹਨ ਪਰ ਜਾਂਚ ਹੋਣ ਤੱਕ ਕਿਸੇ ਵੀ ਬੈਠਕ ਵਿੱਚ ਸ਼ਾਮਿਲ ਨਹੀਂ ਹੋਣਗੇ।

brij bhushan sharan singh separated himself from wfi president
ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੇ ਕੀਤਾ ਖੁਦ ਨੂੰ ਅਹੁਦੇ ਤੋਂ ਲਾਂਭੇ, ਜਾਂਚ ਤੱਕ ਨਹੀਂ ਹੋਣਗੇ ਕਿਸੇ ਬੈਠਕ ਵਿੱਚ ਸ਼ਾਮਿਲ
author img

By

Published : Jan 22, 2023, 4:42 PM IST

ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੇ ਕੀਤਾ ਖੁਦ ਨੂੰ ਅਹੁਦੇ ਤੋਂ ਲਾਂਭੇ

ਗੌਂਡਾ: ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਖਿਲਾਫ ਪਹਿਲਵਾਨਾਂ ਦਾ ਧਰਨਾ ਖੇਡ ਮੰਤਰੀ ਅਨੁਰਾਗ ਠਾਕੁਰ ਦੀ ਮੁਲਾਕਾਤ ਤੋਂ ਬਾਅਦ ਖਤਮ ਹੋ ਗਿਆ ਹੈ। ਇਸ ਦਰਮਿਆਨ ਪਹਿਲਵਾਨਾਂ ਦੇ ਇਲਜ਼ਾਮਾਂ ਵਿਚਾਲੇ ਫੈਡਰੇਸ਼ਨ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਵੀ ਇਕ ਬਿਆਨ ਸਾਹਮਣੇ ਆ ਰਿਹਾ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੇ ਖੁਦ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਵੱਖ ਕਰ ਲਿਆ ਹੈ। ਮਾਮਲੇ ਦੀ ਜਾਂਚ ਹੋਣ ਤੱਕ ਕਿਸੇ ਵੀ ਬੈਠਕ ਵਿੱਚ ਸ਼ਾਮਿਲ ਨਹੀਂ ਹੋਣਗੇ। ਪਰ ਉਹ ਬਤੌਰ ਪ੍ਰਧਾਨ ਆਪਣਾ ਕੰਮ ਜਾਰੀ ਰੱਖਣਗੇ।

ਇਹ ਦੱਸਣਯੋਗ ਹੈ ਜੁਆਇੰਟ ਸੈਕਟਰੀ ਵਿਨੋਦ ਤੋਮਰ ਨੰਦਿਨੀ ਨਗਰ ਸਟੇਡੀਅਮ ਵਿੱਚ ਹੋ ਰਹੀ ਨੈਸ਼ਨਲ ਚੈਂਪੀਅਨ ਵਿੱਚ ਪਹੁੰਚੇ ਸਨ। ਇਸ ਦੌਰਾਨ ਤੋਮਰ ਨੇ ਇਹ ਵੀ ਕਿਹਾ ਕਿ ਅਯੁਧਿਆ ਵਿੱਚ ਜਨਰਲ ਕਾਉਂਸਿਲ ਦੀ ਬੈਠਕ ਹੋਵੇਗੀ ਅਤੇ ਇਸ਼ ਵਿੱਚ 54 ਲੋਕ ਹਿੱਸਾ ਲੈਣਗੇ। ਫੈਡਰੇਸ਼ਨ ਦੀ ਬੈਠਕ ਦੌਰਾਨ ਪ੍ਰੈੱਸ ਕਾਨਫਰੰਸ ਹੋਵੇਗੀ ਅਤੇ ਉਸ ਵਿੱਚ ਫੈਡਰੇਸ਼ਨ ਉੱਤੇ ਲੱਗ ਰਹੇ ਇਲਜ਼ਾਮਾਂ ਦੇ ਇਲਾਵਾ ਹੋਰ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਅਯੁੱਧਿਆ 'ਚ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਮੀਟਿੰਗ ਰੱਦ, ਕੁਸ਼ਤੀ ਸੰਘ ਦੀ ਬੈਠਕ 4 ਹਫਤਿਆਂ ਲਈ ਮੁਲਤਵੀ

ਖੇਡ ਮੰਤਰੀ ਦੇ ਘਰ ਬੈਠਕ ਤੋਂ ਬਾਅਦ ਪ੍ਰਦਰਸ਼ਨ ਖਤਮ: ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੇਰ ਰਾਤ ਖੇਡ ਮੰਤਰੀ ਦੇ ਘਰ ਪਹਿਲਵਾਨਾਂ ਦੀ ਬੈਠਕ ਹੋਈ। ਇਸ ਤੋਂ ਬਾਅਦ ਖੇਡ ਮੰਚਰੀ ਅਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਵਿੱਚ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਖਿਡਾਰੀਆਂ ਨਾਲ ਲਗਾਤਾਰ ਚਰਚਾ ਹੋ ਰਹੀ ਹੈ। ਸਾਰੇ ਖਿਡਾਰੀਆਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਉੱਤੇ ਗੰਭੀਰ ਇਲਜ਼ਾਮ ਲਾਏ ਹਨ ਅਤੇ ਜੋ ਵੀ ਸੁਧਾਰ ਦੀ ਮੰਗ ਹੈ, ਇਨ੍ਹਾਂ ਉੱਤੇ ਵੀ ਚਰਚਾ ਹੋਈ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਖਿਡਾਰੀਆਂ ਦੀਆਂ ਗੱਲਾਂ ਉੱਤੇ ਗੌਰ ਕੀਤਾ ਜਾ ਰਿਹਾ ਹੈ।

ਬਜਰੰਗ ਪੂਨੀਆ ਦਾ ਬਿਆਨ: ਇਸ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਪਣਾ ਫੈਸਲਾ ਸੁਣਾਇਆ ਹੈ। ਇਹ ਵੀ ਸਮਝਾਇਆ ਗਿਆ ਹੈ ਕਿ ਅਸੀਂ ਸਾਰੇ ਅੰਦੋਲਨ ਨੂੰ ਬੰਦ ਕਰ ਦਈਏ। ਸਾਨੂੰ ਵਿਸ਼ਵਾਸ਼ ਹੈ ਕਿ ਨਿਆਂ ਮਿਲੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.