ਆਂਧਰਾ ਪ੍ਰਦੇਸ਼/ਵਿਜੇਵਾੜਾ: ਔਨਲਾਈਨ ਗੇਮ PUBG ਵਿੱਚ ਹਾਰ ਜਾਣ ਕਾਰਨ ਇੱਕ ਬੱਚੇ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮੁਤਾਬਿਕ ਉਸਦੀ ਹਾਰ ਲਈ ਉਸ ਦੇ ਦੋਸਤਾਂ ਦੁਆਰਾ ਉਸ ਦਾ ਮਜ਼ਾਕ ਉਡਾਉਣ ਤੋਂ ਬਾਅਦ ਇੱਕ ਕਿਸ਼ੋਰ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਇਹ ਘਟਨਾ ਐਤਵਾਰ ਨੂੰ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਮਛਲੀਪਟਨਮ ਸ਼ਹਿਰ ਦੀ ਦੱਸੀ ਜਾ ਰਹੀ ਹੈ। ਔਨਲਾਈਨ ਗੇਮ ਹਾਰਨ ਲਈ ਦੋਸਤਾਂ ਨੇ ਉਸਦਾ ਮਜ਼ਾਕ ਉਡਾਇਆ। ਉਸ ਨੇ ਘਰ ਆ ਕੇ ਕਥਿਤ ਤੌਰ 'ਤੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ।
ਲੜਕਾ ਕਾਂਗਰਸ ਪਾਰਟੀ ਦੇ ਸਥਾਨਕ ਨੇਤਾ ਸ਼ਾਂਤੀਰਾਜ ਦਾ ਪੁੱਤਰ ਹੈ ਅਤੇ PUBG ਖੇਡਣ ਦਾ ਆਦੀ ਸੀ। ਐਤਵਾਰ ਨੂੰ ਉਹ ਆਪਣੇ ਦੋਸਤਾਂ ਨਾਲ ਖੇਡਾਂ ਖੇਡਦਾ ਸੀ। ਜਦੋਂ ਉਹ ਖੇਡ ਹਾਰ ਗਿਆ ਤਾਂ ਉਸਦੇ ਦੋਸਤਾਂ ਨੇ ਉਸਦਾ ਮਜ਼ਾਕ ਉਡਾਇਆ। ਇਸ 'ਤੇ ਲੜਕੇ ਨੇ ਖੁਦ ਨੂੰ ਅਪਮਾਨਿਤ ਮਹਿਸੂਸ ਕਰਦੇ ਹੋਏ ਇਹ ਕਦਮ ਚੁੱਕਿਆ।
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੇ ਦੇ ਪਰਿਵਾਰ ਨੂੰ ਦਿਲਾਸਾ ਦੇਣ ਵਾਲੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੰਤੀਆ ਕੁਮਾਰੀ ਨੇ ਬਾਅਦ ਵਿੱਚ ਮੰਗ ਕੀਤੀ ਕਿ ਸੂਬਾ ਅਤੇ ਕੇਂਦਰ ਸਰਕਾਰ ਨੂੰ PUBG ਵਰਗੀਆਂ ਖੇਡਾਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਭਾਰਤ ਸਰਕਾਰ ਦੁਆਰਾ 2019 ਵਿੱਚ ਦੇਸ਼ ਵਿੱਚ PUBG 'ਤੇ ਪਾਬੰਦੀ ਲਗਾਈ ਗਈ ਸੀ, ਪਰ ਹਾਲ ਹੀ ਵਿੱਚ ਇਸ ਗੇਮ ਨੇ ਇੱਕ ਵੱਖਰੇ ਨਾਮ ਨਾਲ ਵਾਪਸੀ ਕੀਤੀ ਹੈ।
ਇਹ ਵੀ ਪੜ੍ਹੋ: PUBG ਕਤਲਕਾਂਡ: ਆਖਿਰ ਕੌਣ ਸੀ ਉਹ ਜੋ ਮਾਸੂਮ ਪੁੱਤਰ ਨੂੰ ਮਾਂ ਖਿਲਾਫ ਭੜਕਾ ਰਿਹਾ ਸੀ?