ਸੋਨੀਪਤ: ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ 11 ਦਿਨਾਂ ਤੋਂ ਜਾਰੀ ਹੈ। ਸਿੰਘੂ ਸਰਹੱਦ 'ਤੇ ਹਜ਼ਾਰਾਂ ਕਿਸਾਨਾਂ ਦੀ ਭੀੜ ਦਿਨ-ਰਾਤ ਡੱਟੀ ਹੋਈ ਹੈ। ਕਿਸਾਨਾਂ ਦਾ ਪ੍ਰਦਰਸ਼ਨ ਗਾਜ਼ੀਪੁਰ ਸਰਹੱਦ, ਟਿਕਰੀ ਸਰਹੱਦ 'ਤੇ ਵੀ ਜਾਰੀ ਹੈ। ਇਸ ਤੋਂ ਇਲਾਵਾ ਬੁਰਾੜੀ ਮੈਦਾਨ 'ਤੇ ਵੀ ਕੁੱਝ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।
ਵਿਜੇਂਦਰ ਸਿੰਘ ਦੀ ਸਰਕਾਰ ਨੂੰ ਚੇਤਾਵਨੀ
ਕਿਸਾਨਾਂ ਨੂੰ ਸਮਰਥਨ ਦੇਣ ਲਈ ਐਤਵਾਰ ਨੂੰ ਕੌਮਾਂਤਰੀ ਮੁੱਕੇਬਾਜ ਵਿਜੇਂਦਰ ਸਿੰਘ ਸਿੰਘੂ ਸਰਹੱਦ 'ਤੇ ਪੁੱਜੇ। ਇਥੇ ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਹੈ ਅਤੇ ਖੇਤੀ ਨਾਲ ਜੁੜੇ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਉਹ ਆਪਣਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਵਾਪਸ ਕਰ ਦੇਣਗੇ। ਦੱਸ ਦਈਏ ਕਿ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦੇਸ਼ ਦਾ ਸਰਬਉੱਚ ਖੇਡ ਐਵਾਰਡ ਹੈ।
-
If the government doesn't withdraw the black laws, I'll return my Rajiv Gandhi Khel Ratna Award - the highest sporting honour of the nation: Boxer Vijender Singh #FarmLaws https://t.co/8Q5fVEmncC pic.twitter.com/imTATDZCei
— ANI (@ANI) December 6, 2020 " class="align-text-top noRightClick twitterSection" data="
">If the government doesn't withdraw the black laws, I'll return my Rajiv Gandhi Khel Ratna Award - the highest sporting honour of the nation: Boxer Vijender Singh #FarmLaws https://t.co/8Q5fVEmncC pic.twitter.com/imTATDZCei
— ANI (@ANI) December 6, 2020If the government doesn't withdraw the black laws, I'll return my Rajiv Gandhi Khel Ratna Award - the highest sporting honour of the nation: Boxer Vijender Singh #FarmLaws https://t.co/8Q5fVEmncC pic.twitter.com/imTATDZCei
— ANI (@ANI) December 6, 2020
ਪ੍ਰਕਾਸ਼ ਸਿੰਘ ਬਾਦਲ ਮੋੜ ਚੁੱਕੇ ਹਨ ਐਵਾਰਡ
ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਵੀ ਪਦਮ ਵਿਭੂਸ਼ਣ ਐਵਾਰਡ ਵਾਪਸ ਕਰ ਚੁੱਕੇ ਹਨ। ਪ੍ਰਕਾਸ਼ ਸਿੰਘ ਬਾਦਲ ਨੂੰ 2015 ਵਿੱਚ ਪਦਮ ਵਿਭੂਸ਼ਣ ਮਿਲਿਆ ਸੀ। ਉਥੇ ਹੀ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਮੁਖੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਪਦਮ ਵਿਭੂਸ਼ਣ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ।
-
I'd received training in Punjab & had their 'roti'. Today when they're here in cold, I've come as their brother. Other athletes from Haryana wanted to come but they have govt jobs & would've been in trouble. They say they're with farmers: Vijender Singh, boxer & Congress leader pic.twitter.com/sEb4WPC60W
— ANI (@ANI) December 6, 2020 " class="align-text-top noRightClick twitterSection" data="
">I'd received training in Punjab & had their 'roti'. Today when they're here in cold, I've come as their brother. Other athletes from Haryana wanted to come but they have govt jobs & would've been in trouble. They say they're with farmers: Vijender Singh, boxer & Congress leader pic.twitter.com/sEb4WPC60W
— ANI (@ANI) December 6, 2020I'd received training in Punjab & had their 'roti'. Today when they're here in cold, I've come as their brother. Other athletes from Haryana wanted to come but they have govt jobs & would've been in trouble. They say they're with farmers: Vijender Singh, boxer & Congress leader pic.twitter.com/sEb4WPC60W
— ANI (@ANI) December 6, 2020
ਜ਼ਿਕਰਯੋਗ ਹੈ ਕਿ ਕਿਸਾਨਾਂ ਅਤੇ ਸਰਕਾਰ ਵਿਚਕਾਰ ਹੁਣ ਤੱਕ ਪੰਜ ਪੜਾਵਾਂ ਦੀ ਗੱਲਬਾਤ ਹੋ ਚੁੱਕੀ ਹੈ, ਪਰੰਤੂ ਫਿਰ ਵੀ ਖੇਤੀ ਕਾਨੂੰਨਾਂ 'ਤੇ ਰੇੜਕਾ ਜਾਰੀ ਹੈ। ਹੁਣ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਾਰਿਆਂ ਦੀਆਂ ਨਜ਼ਰਾਂ ਹੁਣ 9 ਦਸੰਬਰ ਨੂੰ ਸਰਕਾਰ ਨਾਲ ਹੋਣ ਵਾਲੀ ਕਿਸਾਨਾਂ ਦੀ ਗੱਲਬਾਤ 'ਤੇ ਟਿਕੀਆਂ ਹਨ।