ਮਿਦਨਾਪੁਰ: ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਵਿੱਚ ਏਗਰਾ ਤੋਂ ਬਾਅਦ ਐਤਵਾਰ ਸ਼ਾਮ ਨੂੰ ਪਟਾਕਾ ਫੈਕਟਰੀ ਵਿੱਚ ਇੱਕ ਹੋਰ ਧਮਾਕਾ ਹੋਇਆ। ਦੱਖਣੀ 24 ਪਰਗਨਾ ਦੇ ਬਜਬੂਜ ਇਲਾਕੇ 'ਚ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਹੋਏ ਧਮਾਕੇ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਪੁਲਸ ਮੁਤਾਬਕ ਕਈ ਹੋਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪੁਲਿਸ ਮੁਲਾਜ਼ਮਾਂ ਤੇ ਫਾਇਰ ਬ੍ਰਿਗੇਡ ਵੱਲੋਂ ਬਚਾਅ ਕਾਰਜ ਜਾਰੀ ਹੈ। ਮੌਕੇ ਉਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੰਦਰਾਮ ਘੰਟੀ ਦੇ ਗੋਦਾਮ ਦੀ ਛੱਤ 'ਤੇ ਹੋਇਆ ਧਮਾਕਾ : ਸੂਤਰਾਂ ਮੁਤਾਬਕ ਐਤਵਾਰ ਸ਼ਾਮ ਕਰੀਬ 6 ਵਜੇ ਨੰਦਰਾਮਪੁਰ ਦੇ ਦਾਸਪਾਰਾ ਸਥਿਤ ਪਟਾਕਾ ਫੈਕਟਰੀ 'ਚ ਧਮਾਕਾ ਹੋਇਆ। ਧਮਾਕਾ ਨੰਦਰਾਮ ਘੰਟੀ ਦੇ ਗੋਦਾਮ ਦੀ ਛੱਤ 'ਤੇ ਹੋਇਆ। ਧਮਾਕੇ ਵਿੱਚ ਮਰਨ ਵਾਲਿਆਂ ਦੀ ਪਛਾਣ ਜਮੁਨਾ ਦਾਸ (65), ਜੈਸ਼੍ਰੀ ਘੰਟੀ (90) ਅਤੇ ਪੰਪਾ ਘੰਟੀ (45) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਨ੍ਹਾਂ ਵਿਚ ਪੰਪਾ ਪਟਾਕਾ ਫੈਕਟਰੀ ਦੇ ਮਾਲਕ ਨੰਦਰਾਮ ਘੰਟੀ ਦੀ ਪਤਨੀ ਪੰਪਾ ਘੰਟੀ ਅਤੇ ਜੈਸ਼੍ਰੀ ਪੰਪਾ ਦੀ ਮਾਂ ਸਨ, ਜਦਕਿ ਜਮਨਾ ਦਾਸ ਉਨ੍ਹਾਂ ਦੀ ਗੁਆਂਢੀ ਸੀ।
- CENTER ORDINANCE: ਮਮਤਾ ਬੈਨਰਜੀ, ਸ਼ਰਦ ਪਵਾਰ ਤੇ ਊਧਵ ਠਾਕਰੇ ਨੂੰ ਮਿਲਣ ਜਾਣਗੇ, CM ਅਰਵਿੰਦ ਕੇਜਰੀਵਾਲ, ਜਾਣੋ ਕਿਉਂ
- Anti Terrorism Day 2023: ਕਿਉਂ ਮਨਾਇਆ ਜਾਂਦੈ ਅੱਤਵਾਦ ਵਿਰੋਧੀ ਦਿਵਸ, ਭਾਰਤ ਉਤੇ ਕਦੋਂ ਕਦੋਂ ਹੋਏ ਅੱਤਵਾਦੀ ਹਮਲੇ ? ਪੜ੍ਹੋ ਰਿਪੋਰਟ
- Anti-Terrorism Day 2023 : ਇਕ ਧਮਾਕੇ ਨਾਲ ਦਹਿਲ ਗਿਆ ਸੀ ਪੂਰਾ ਦੇਸ਼, ਫਿਰ ਉੱਠੀ ਅੱਤਵਾਦ ਦੇ ਖਿਲਾਫ਼ ਆਵਾਜ਼, ਪੜ੍ਹੋ ਕਿਉਂ ਮਨਾਉਣਾ ਪਿਆ ਇਹ ਦਿਨ...
ਮੀਡੀਆ ਕਰਮੀਆਂ ਨੂੰ ਕਵਰੇਜ ਕਰਨ ਤੋਂ ਰੋਕਿਆ : ਦੱਸਣਯੈਗ ਹੈ ਕਿ ਜਦੋਂ ਮੀਡੀਆ ਕਰਮਚਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਜਾਣਕਾਰੀ ਇਕੱਠੀ ਕਰਨ ਤੋਂ ਰੋਕਿਆ ਗਿਆ। ਧਮਾਕੇ ਤੋਂ ਬਾਅਦ ਮਹੇਸ਼ਤਲਾ ਅਤੇ ਬਜਬੂਜ ਥਾਣਿਆਂ ਤੋਂ ਵੱਡੀ ਗਿਣਤੀ ਵਿਚ ਪੁਲਿਸ ਬਲ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਏ। ਸਥਾਨਕ ਲੋਕਾਂ ਨੇ ਵੀ ਇਸ ਘਟਨਾ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਅੱਗ 'ਤੇ ਪਾਇਆ ਕਾਬੂ: ਸੂਚਨਾ ਮਿਲ ਰਹੀ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ। ਹਾਲਾਂਕਿ ਅੱਗ ਬੁਝਾਊ ਦਸਤੇ ਅਜੇ ਵੀ ਮੌਕੇ 'ਤੇ ਮੌਜੂਦ ਹਨ ਤਾਂ ਜੋ ਅੱਗ ਦੁਬਾਰਾ ਨਾ ਫੈਲੇ। ਪੁਲਿਸ ਨੇ ਤਿੰਨੋਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਵਿਦਿਆਸਾਗਰ ਨੂੰ ਪੋਸਟਮਾਰਟਮ ਤੋਂ ਪਹਿਲਾਂ ਲੋੜੀਂਦੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ।