ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੈਰਾਂ ਵਿੱਚ ਝੁਕਣ 'ਤੇ ਬਵਾਲ ਹੋ ਗਿਆ ਹੈ ਅਤੇ ਭਾਜਪਾ ਇਸ ਮੁੱਦੇ ਨੂੰ ਪੰਜਾਬ ਦੇ ਲੋਕਾਂ ਦਾ ਅਪਮਾਨ ਦੱਸਦਿਆਂ ਭਗਵੰਤ ਮਾਨ ਅਤੇ ਕੇਜਰੀਵਾਲ 'ਤੇ ਹਮਲਾ ਬੋਲ ਰਹੀ ਹੈ।
ਪੰਜਾਬ ਚੋਣਾਂ ਵਿੱਚ ਮਿਲੀ ਜ਼ਬਰਦਸਤ ਜਿੱਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਦਿੱਲੀ ਆਉਂਦਿਆਂ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਪੈਰਾਂ ਵਿੱਚ ਝੁਕਣ ਦੇ ਮਾਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਗਵੰਤ ਮਾਨ 'ਤੇ ਅਜਿਹਾ ਕਰਨ 'ਤੇ ਸਵਾਲ ਚੁੱਕੇ ਹਨ।
ਸਿਰਸਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਇੰਨਾ ਵੱਡਾ ਫਤਵਾ ਦਿੱਤਾ ਅਤੇ ਚੋਣ ਜਿੱਤੀ ਅਤੇ ਇਹ ਭਗਵੰਤ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਮਾਣ ਮਹਿਸੂਸ ਕਰਦਾ ਸੀ। ਉਸ ਨੇ ਅੱਜ ਮੁੱਖ ਮੰਤਰੀ ਦੇ ਪੈਰੀਂ ਹੱਥ ਲਾ ਕੇ ਪੱਗ ਦਾ ਅਪਮਾਨ ਕੀਤਾ ਹੈ। ਸਿਰਸਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਸੋਨੀਆ ਗਾਂਧੀ ਦੇ ਪੈਰੀਂ ਪੱਗ ਰੱਖ ਕੇ ਅਜਿਹਾ ਹੀ ਕੰਮ ਕੀਤਾ ਸੀ।
ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੀ ਭਗਵੰਤ ਮਾਨ ਪੰਜਾਬ ਜਾ ਕੇ ਲੋਕਾਂ ਨੂੰ ਦੱਸਣਗੇ ਕਿ ਉਨ੍ਹਾਂ ਦੀ ਪੰਜਾਬੀਅਤ, ਉਨ੍ਹਾਂ ਦੇ ਸਿੱਖ ਅਰਵਿੰਦ ਕੇਜਰੀਵਾਲ ਦੇ ਪੈਰਾਂ 'ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਅਰਵਿੰਦ ਕੇਜਰੀਵਾਲ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੀ ਉਹ ਵੀ ਇਸ ਗੱਲ ਦੀ ਉਡੀਕ ਕਰ ਰਹੇ ਹਨ ਅਤੇ ਕੀ ਇਸ ਲਈ ਪਹਿਲਾਂ ਤੋਂ ਹੀ ਟ੍ਰੇਨਿੰਗ ਹੋਈ ਸੀ ਅਤੇ ਉਹ ਇਸ ਰਾਹੀਂ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਪੰਜਾਬ ਦੀ ਜਨਤਾ ਜਾਂ ਪੰਜਾਬੀਅਤ ਅਰਵਿੰਦ ਕੇਜਰੀਵਾਲ ਦੇ ਪੈਰਾਂ ਵਿੱਚ ਹੈ।
ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਨਸੀਹਤ ਭਰੇ ਲਹਿਜੇ 'ਚ ਕਿਹਾ ਕਿ ਭਗਵੰਤ ਮਾਨ ਤੁਹਾਡੇ ਪੈਰਾਂ 'ਤੇ ਡਿੱਗ ਸਕਦਾ ਹੈ, ਪਰ ਨਾ ਹੀ ਪੰਜਾਬ, ਨਾ ਹੀ ਲੋਕ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਪੰਜਾਬ ਦੇ ਲੋਕ ਆਪਣੇ ਦਿਲਾਂ 'ਚ ਵਸਾਉਂਦੇ ਹਨ, ਠੱਗੀ ਮਾਰਨ ਤੇ ਉਹ ਵੀ ਦੁਬਾਰਾ ਆਪਣੇ ਦਿਲਾਂ ਵਿੱਚੋਂ ਬਾਹਰ ਵੀ ਕੱਢ ਕੇ ਸੁੱਟ ਦਿੰਦੇ ਹਨ। ਇਸ ਲਈ ਅਰਵਿੰਦ ਕੇਜਰੀਵਾਲ ਕਿਸੇ ਭੁਲੇਖੇ ਵਿੱਚ ਨਾ ਰਹੇ ਅਤੇ ਜਲਦੀ ਹੀ ਉਹ ਸਮਾਂ ਆਵੇਗਾ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ।
ਇਹ ਵੀ ਪੜ੍ਹੋ: ਲਾਭ ਸਿੰਘ ਉੱਗੋਕੇ ਦੀ ਜਿੱਤ ਦੀ ਖੁਸ਼ੀ ’ਚ ਆਪ ਵਰਕਰਾਂ ਨੇ ਲਗਾਇਆ ਲੱਡੂਆਂ ਤੇ ਪਕੌੜਿਆਂ ਦਾ ਲੰਗਰ