ETV Bharat / bharat

ਦੇਸ਼ 'ਚ 'ਬਰਡ ਫਲੂ' ਦਾ ਖ਼ਤਰਾ, ਪੰਜ ਸੂਬਿਆਂ 'ਚ ਹਜ਼ਾਰਾਂ ਪੰਛੀਆਂ ਦੀ ਮੌਤ - H5N8 ਵਾਇਰਸ

ਕੋਰੋਨਾ ਵਾਇਰਸ ਤੋਂ ਬਾਅਦ ਹੁਣ ਦੇਸ਼ 'ਚ 'ਬਰਡ ਫਲੂ' ਦਾ ਖ਼ਤਰਾ ਵੱਧ ਗਿਆ ਹੈ। ਰਾਜਸਥਾਨ, ਕੇਰਲ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹਿਮਾਚਲ ਪ੍ਰਦੇਸ਼ 'ਚ ਵੀ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਹਿਮਾਚਲ ਵਿਖੇ ਕਾਂਗੜਾ ਜ਼ਿਲ੍ਹੇ ਦੇ ਪੋਂਗ ਡੈਮ ਝੀਲ ਖੇਤਰ 'ਚ ਮਰੇ ਪ੍ਰਵਾਸੀ ਪੰਛੀਆਂ 'ਚ ਬਰਡ ਫਲੂ ਦੀ ਪੁਸ਼ਟੀ ਕੀਤੀ ਹੈ।

ਦੇਸ਼ 'ਚ 'ਬਰਡ ਫਲੂ' ਦਾ ਖ਼ਤਰਾ
ਦੇਸ਼ 'ਚ 'ਬਰਡ ਫਲੂ' ਦਾ ਖ਼ਤਰਾ
author img

By

Published : Jan 5, 2021, 9:03 AM IST

ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਬਾਅਦ ਹੁਣ ਦੇਸ਼ 'ਚ 'ਬਰਡ ਫਲੂ' ਦਾ ਖ਼ਤਰਾ ਵੱਧ ਗਿਆ ਹੈ। ਦੇਸ਼ ਦੇ ਪੰਜ ਸੂਬਿਆਂ ਰਾਜਸਥਾਨ, ਕੇਰਲ,ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ 'ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਇਹ ਵਾਇਰਸ ਮਨੁੱਖਾਂ ਨੂੰ ਵੀ ਸੰਕਰਮਿਤ ਕਰਨ ਦੀ ਸਮਰੱਥਾ ਰੱਖਦਾ ਹੈ।

ਅਧਿਕਾਰੀਆਂ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪੋਂਗ ਡੈਮ ਝੀਲ ਖੇਤਰ 'ਚ ਮਰੇ ਪ੍ਰਵਾਸੀ ਪੰਛੀਆਂ 'ਚ ਬਰਡ ਫਲੂ ਦੀ ਪੁਸ਼ਟੀ ਕੀਤੀ ਹੈ। ਰਾਜਸਥਾਨ ਵਿੱਚ ਵੀ ਕਈ ਜ਼ਿਲ੍ਹਿਆਂ 'ਚ ਪੰਛੀਆਂ ਦੀ ਮੌਤ ਹੋ ਗਈ ਹੈ। ਹੁਣ ਤੱਕ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 170 ਤੋਂ ਵੱਧ ਪੰਛੀਆਂ ਦੀ ਮੌਤ ਹੋਈ ਗਈ ਹੈ।

ਪਸ਼ੂ ਪਾਲਣ ਵਿਭਾਗ ਮੁਤਾਬਕ ਸੂਬੇ 'ਚ 425 ਤੋਂ ਵੱਧ ਕਾਂ ਤੇ ਹੋਰਨਾਂ ਪੰਛੀਆਂ ਦੀ ਮੌਤ ਹੋਈ ਹੈ। ਝਾਲਾਵਾੜ ਦੇ ਮ੍ਰਿਤਕ ਪੰਛੀਆਂ ਦੇ ਨਮੂਨਿਆਂ ਨੂੰ ਭੋਪਾਲ ਦੇ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਸੰਸਥਾਨ ਵਿੱਚ ਜਾਂਚ ਲਈ ਭੇਜਿਆ ਗਿਆ, ਇਨ੍ਹਾਂ ਨਮੂਨਿਆਂ 'ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਜਦੋਂ ਕਿ ਦੂਜੇ ਜ਼ਿਲ੍ਹਿਆਂ ਦੇ ਪੰਛੀਆਂ ਦੇ ਨਮੂਨਿਆਂ ਦਾ ਨਤੀਜਾ ਅਜੇ ਤੱਕ ਨਹੀਂ ਮਿਲਿਆ ਹੈ।

ਦੇਸ਼ 'ਚ 'ਬਰਡ ਫਲੂ' ਦਾ ਖ਼ਤਰਾ
ਦੇਸ਼ 'ਚ 'ਬਰਡ ਫਲੂ' ਦਾ ਖ਼ਤਰਾ

H5N8 ਵਾਇਰਸ ਦੇ ਫੈਲਣ ਨੂੰ ਰੋਕਣ ਲਈ 40,000 ਪੰਛੀ ਮਾਰੇ ਜਾਣਗੇ

ਦੂਜੇ ਪਾਸੇ ਕੇਰਲ ਦੇ ਕੋਟਾਯਮ ਅਤੇ ਅਲਪੂਝਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ 'ਚ ਬਰਡ ਫਲੂ ਦੇ ਫੈਲਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਜਿਸ ਕਾਰਨ ਪ੍ਰਸ਼ਾਸਨ ਨੇ ਪ੍ਰਭਾਵਿਤ ਇਲਾਕਿਆਂ ਦੇ ਨੇੜੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਬਤਖਾਂ, ਮੁਰਗੀਆਂ ਤੇ ਹੋਰਨਾਂ ਘਰੇਲੂ ਪੰਛੀਆਂ ਨੂੰ ਮਾਰਨ ਦੇ ਆਦੇਸ਼ ਦਿੱਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਐਚ5ਐਨ8 ਵਾਇਰਸ ਫੈਲਣ ਤੋਂ ਰੋਕਣ ਲਈ ਲਗਪਗ 40,000 ਪੰਛੀਆਂ ਨੂੰ ਮਾਰਨਾ ਪਏਗਾ।

ਹੁਣ ਤੱਕ ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਮ ਝੀਲ ਨੇੜੇ 1800 ਦੇ ਕਰੀਬ ਪ੍ਰਵਾਸੀ ਪੰਛੀ ਮਰੇ ਹੋਏ ਪਾਏ ਗਏ ਹਨ। ਦੂਜੇ ਪਾਸੇ ਕਾਂਗੜਾ ਦੇ ਜ਼ਿਲ੍ਹਾ ਕੁਲੈਕਟਰ ਰਾਕੇਸ਼ ਪ੍ਰਜਾਪਤੀ ਨੇ ਜ਼ਿਲ੍ਹੇ ਦੇ ਫਤਹਿਪੁਰ, ਡੇਹਰਾ, ਜਵਾਲੀ ਅਤੇ ਇੰਡੋਰਾ ਸਬ ਡਿਵੀਜ਼ਨਾਂ ਵਿੱਚ ਮੁਰਗੀ, ਬਤੱਖ, ਹਰ ਜਾਤੀ ਦੀਆਂ ਮੱਛੀਆਂ ਅਤੇ ਸਬੰਧਤ ਉਤਪਾਦਾਂ ਜਿਵੇਂ ਕਿ ਅੰਡੇ, ਮੀਟ, ਚਿਕਨ ਆਦਿ ਦੀ ਵਿਕਰੀ ‘ਤੇ ਪਾਬੰਦੀ ਲਗਾਈ ਹੈ।

ਕੇਰਲ ਤੇ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹਾਈ ਅਲਰਟ

ਅਧਿਕਾਰੀਆਂ ਨੇ ਦੱਸਿਆ ਕਿ ਮਰੇ ਹੋਏ ਪੰਛੀਆਂ ਦਾ ਬਰਡ ਫਲੂ ਲਈ ਨਿਰਧਾਰਤ ਨਿਰਦੇਸ਼ਾਂ ਤਹਿਤ ਨਿਪਟਾਰਾ ਕੀਤਾ ਜਾਵੇਗਾ। ਪਸ਼ੂ ਪਾਲਣ ਵਿਭਾਗ ਮੁਤਾਬਕ ਸੂਬਿਆਂ ਵਿੱਚ ਹੋਰ ਜਲ ਭੰਡਾਰਾਂ ਵਿੱਚ ਕਿਸੇ ਪੰਛੀ ਦੀ ਮੌਤ ਦੀ ਖ਼ਬਰ ਨਹੀਂ ਹੈ। ਕੇਰਲਾ 'ਚ ਸਥਿਤੀ ਕੰਟਰੋਲ ਹੇਠ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੇ ਜ਼ਿਲ੍ਹਿਆਂ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇਹ ਵਾਇਰਸ ਮਨੁੱਖਾਂ ਨੂੰ ਵੀ ਸੰਕਰਮਿਤ ਕਰਨ ਦੀ ਸਮਰੱਥਾ ਰੱਖਦਾ ਹੈ

ETV Bharat Logo

Copyright © 2025 Ushodaya Enterprises Pvt. Ltd., All Rights Reserved.