ETV Bharat / bharat

ਗੁਜਰਾਤ: ਭੂਪੇਂਦਰ ਪਟੇਲ ਨੇ ਮੁੱਖ ਮੰਤਰੀ ਅਹੁਦੇ ਵਜੋਂ ਚੁੱਕੀ ਸਹੁੰ

ਭਾਜਪਾ ਨੇਤਾ ਭੂਪੇਂਦਰ ਪਟੇਲ ਅੱਜ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਹਲਫ਼ਨਾਮਾ ਲਿਆ । ਸਹੁੰ ਚੁੱਕ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਰਹੇ। ਪਟੇਲ ਲਗਾਤਾਰ ਦੂਜੀ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਵਿਧਾਨ ਸਭਾ ਚੋਣਾਂ 2022 ਵਿੱਚ, ਭਾਜਪਾ ਨੇ 182 ਵਿੱਚੋਂ 156 ਸੀਟਾਂ ਜਿੱਤੀਆਂ ਸਨ।

Bhupendra Patel today take oath, Gujarat New CM
ਗੁਜਰਾਤ: ਭੂਪੇਂਦਰ ਪਟੇਲ ਅੱਜ ਮੁੱਖ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ
author img

By

Published : Dec 12, 2022, 7:55 AM IST

Updated : Dec 12, 2022, 2:32 PM IST

ਅਹਿਮਦਾਬਾਦ/ ਗੁਜਰਾਤ: ਭਾਰਤੀ ਜਨਤਾ ਪਾਰਟੀ (BJP) ਨੇਤਾ ਭੂਪੇਂਦਰ ਪਟੇਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਹਸਤੀਆਂ ਦੀ ਮੌਜੂਦਗੀ 'ਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਭਾਜਪਾ ਨੇਤਾਵਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਜਰਾਤ ਦੇ ਮੁੱਖ ਮੰਤਰੀ ਵਜੋਂ ਪਟੇਲ ਦਾ ਇਹ ਲਗਾਤਾਰ ਦੂਜਾ ਕਾਰਜਕਾਲ ਹੋਵੇਗਾ। ਪੀਐਮ ਮੋਦੀ ਐਤਵਾਰ ਦੇਰ ਰਾਤ ਅਹਿਮਦਾਬਾਦ ਪਹੁੰਚ ਗਏ ਸਨ। ਰਾਜਪਾਲ ਆਚਾਰੀਆ ਦੇਵਵਰਤ ਵੱਲੋਂ ਦੁਪਹਿਰ 2 ਵਜੇ ਗਾਂਧੀਨਗਰ ਵਿੱਚ ਨਵੇਂ ਸਕੱਤਰੇਤ ਨੇੜੇ ਹੈਲੀਪੈਡ ਮੈਦਾਨ ਵਿੱਚ ਹੋਣ ਵਾਲੇ ਇੱਕ ਸਮਾਰੋਹ ਵਿੱਚ ਪਟੇਲ ਨੂੰ ਰਾਜ ਦੇ 18ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ।

ਭਾਜਪਾ ਨੇ ਬਣਾਇਆ ਰਿਕਾਰਡ: ਗੁਜਰਾਤ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 182 'ਚੋਂ ਰਿਕਾਰਡ 156 ਸੀਟਾਂ ਜਿੱਤੀਆਂ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਇਹ ਲਗਾਤਾਰ ਸੱਤਵੀਂ ਜਿੱਤ ਹੈ। ਕਾਂਗਰਸ ਨੇ 17 ਅਤੇ 'ਆਪ' ਨੇ ਪੰਜ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਪਟੇਲ (60) ਨੇ ਸੂਬੇ 'ਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਕਰਨ ਲਈ ਸ਼ੁੱਕਰਵਾਰ ਨੂੰ ਆਪਣੀ ਪੂਰੀ ਕੈਬਨਿਟ ਸਮੇਤ ਅਸਤੀਫਾ ਦੇ ਦਿੱਤਾ ਸੀ।

ਸ਼ਨੀਵਾਰ ਨੂੰ ਉਨ੍ਹਾਂ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਉਹ ਰਾਜਪਾਲ ਨੂੰ ਮਿਲੇ ਅਤੇ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਪਟੇਲ ਨੇ ਘਾਟਲੋਡੀਆ ਸੀਟ 'ਤੇ ਆਪਣੇ ਵਿਰੋਧੀ ਨੂੰ 1.92 ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ। ਪਿਛਲੇ ਸਾਲ ਸਤੰਬਰ 'ਚ ਵਿਜੇ ਰੂਪਾਨੀ ਦੇ ਅਸਤੀਫੇ ਤੋਂ ਬਾਅਦ ਪਟੇਲ ਨੂੰ ਸੂਬੇ ਦੀ ਕਮਾਨ ਮਿਲੀ ਸੀ।

ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਭਾਜਪਾ ਵਿੱਚ ਮੰਤਰੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਜ਼ੋਰਦਾਰ ਚਰਚਾ ਚੱਲ ਰਹੀ ਹੈ। ਪਾਰਟੀ ਨੂੰ ਜਾਤੀ ਅਤੇ ਖੇਤਰੀ ਨੁਮਾਇੰਦਗੀ ਨੂੰ ਸੰਤੁਲਿਤ ਕਰਨ ਦੀ ਪ੍ਰੀਖਿਆ 'ਤੇ ਚੱਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ ਕਾਨੂ ਦੇਸਾਈ, ਰਾਘਵਜੀ ਪਟੇਲ, ਰਿਸ਼ੀਕੇਸ਼ ਪਟੇਲ, ਹਰਸ਼ ਸੰਘਵੀ, ਸ਼ੰਕਰ ਚੌਧਰੀ, ਪੂਰਨੇਸ਼ ਮੋਦੀ, ਮਨੀਸ਼ਾ ਵਕੀਲ ਅਤੇ ਰਮਨ ਪਾਟਕਰ ਅਜਿਹੇ ਆਗੂ ਹਨ ਜਿਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਔਰਤ ਦੇ ਕਤਲ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ ਦੌਸਾ ਦੇ 2 ਨੌਜਵਾਨ.. ਜ਼ਿੰਦਾ ਨਿਕਲੀ ਔਰਤ

Last Updated : Dec 12, 2022, 2:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.