ETV Bharat / bharat

IPL 2023: ਭੂਪੇਨ ਹਜ਼ਾਰਿਕਾ ਦੇ ਨਾਂ ਉਤੇ ਹੈ ਇਸ ਸਟੇਡੀਅਮ ਦਾ ਨਾਂ, ਪਰਿਵਾਰ ਵੱਲੋਂ ਅਸਾਮ ਕ੍ਰਿਕਟ ਐਸੋਸੀਏਸ਼ਨ ਦਾ ਵਿਰੋਧ - IPL ਸੀਜ਼ਨ 16

ਭਾਰਤ ਰਤਨ ਡਾ. ਭੁਪੇਨ ਹਜ਼ਾਰਿਕਾ ਦਾ ਜਨਮ ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਸਾਦੀਆ ਪਿੰਡ ਵਿੱਚ ਹੋਇਆ ਸੀ। ਆਸਾਮ ਕ੍ਰਿਕਟ ਸੰਘ ਨੇ ਸਟੇਡੀਅਮ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਿਆ ਹੈ। ਉਨ੍ਹਾਂ ਨੇ ਕਈ ਅਜਿਹੇ ਗੀਤ ਗਾਏ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਉਨ੍ਹਾਂ ਅਸਾਮ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕੀਤਾ।

Bharat Ratan Dr Bhupen Hazarika cricket stadium asam host IPL matches first time
ਭੂਪੇਨ ਹਜ਼ਾਰਿਕਾ ਦੇ ਨਾਂ ਉਤੇ ਹੈ ਇਸ ਸਟੇਡੀਅਮ ਦਾ ਨਾਂ
author img

By

Published : Feb 19, 2023, 10:45 AM IST

ਨਵੀਂ ਦਿੱਲੀ: IPL ਸੀਜ਼ਨ 16, 31 ਮਾਰਚ ਤੋਂ ਸ਼ੁਰੂ ਹੋਵੇਗਾ। ਫਾਈਨਲ ਮੈਚ 28 ਮਈ ਨੂੰ ਖੇਡਿਆ ਜਾਵੇਗਾ। 52 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ 70 ਲੀਗ ਮੈਚ ਖੇਡੇ ਜਾਣਗੇ। ਟੂਰਨਾਮੈਂਟ ਦੌਰਾਨ 18 ਡਬਲ ਹੈਡਰ (ਇੱਕ ਦਿਨ ਵਿੱਚ ਦੋ ਮੈਚ) ਮੈਚ ਖੇਡੇ ਜਾਣਗੇ। ਡਬਲ ਹੈਡਰ ਮੈਚ ਦੁਪਹਿਰ 3:30 ਵਜੇ ਅਤੇ ਸ਼ਾਮ 7:30 ਵਜੇ ਸ਼ੁਰੂ ਹੋਣਗੇ। ਇਹ ਮੈਚ ਦੇਸ਼ ਦੇ 12 ਸ਼ਹਿਰਾਂ ਵਿੱਚ ਖੇਡੇ ਜਾਣਗੇ। ਲੀਗ ਵਿੱਚ ਇੱਕ ਟੀਮ ਘਰੇਲੂ ਮੈਦਾਨ ਵਿੱਚ ਸੱਤ ਮੈਚ ਅਤੇ ਵਿਰੋਧੀ ਟੀਮ ਦੇ ਮੈਦਾਨ ਵਿੱਚ ਸੱਤ ਮੈਚ ਖੇਡੇਗੀ। ਪਹਿਲੀ ਵਾਰ ਆਈਪੀਐਲ ਦੇ ਮੈਚ ਵੀ ਅਸਾਮ ਦੇ ਗੁਹਾਟੀ ਵਿੱਚ ਹੋਣਗੇ। ਗੁਹਾਟੀ ਦਾ ਡਾ. ਭੂਪੇਨ ਹਜ਼ਾਰਿਕਾ ਸਟੇਡੀਅਮ ਮੈਚਾਂ ਦੀ ਮੇਜ਼ਬਾਨੀ ਕਰੇਗਾ।

ਦੋ ਮੈਚ ਭੂਪੇਨ ਹਜ਼ਾਰਿਕਾ ਸਟੇਡੀਅਮ 'ਚ ਹੋਣਗੇ : ਇਸ ਸਟੇਡੀਅਮ ਨੂੰ ਬਰਸਾਪਾਰਾ ਕ੍ਰਿਕਟ ਸਟੇਡੀਅਮ ਅਤੇ ਅਸਾਮ ਕ੍ਰਿਕਟ ਐਸੋਸੀਏਸ਼ਨ (ਏਸੀਏ) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਈਪੀਐੱਲ ਦੇ 16 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਈਪੀਐਲ ਦੇ ਮੈਚ ਭੂਪੇਨ ਹਜ਼ਾਰਿਕਾ ਸਟੇਡੀਅਮ ਵਿੱਚ ਹੋਣਗੇ। ਇਹ ਰਾਜਸਥਾਨ ਰਾਇਲਜ਼ (RR) ਦਾ ਦੂਜਾ ਘਰੇਲੂ ਮੈਦਾਨ ਹੈ। ਇਸ ਮੈਦਾਨ 'ਤੇ ਦੋ ਮੈਚ ਖੇਡੇ ਜਾਣਗੇ। ਆਰਆਰ ਦਾ ਪਹਿਲਾ ਮੈਚ 5 ਅਪ੍ਰੈਲ ਨੂੰ ਪੰਜਾਬ ਕਿੰਗਜ਼ ਨਾਲ ਅਤੇ ਦੂਜਾ ਮੈਚ 8 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਨਾਲ ਹੋਵੇਗਾ।

ਇਹ ਵੀ ਪੜ੍ਹੋ : Protest Against Private Hospital: ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

ਪਿੱਚ ਰਿਪੋਰਟ : ਭੂਪੇਨ ਹਜ਼ਾਰਿਕਾ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਸ਼ਾਨਦਾਰ ਹੈ। ਤਾਕਤ ਅਤੇ ਤਕਨੀਕ ਵਾਲੇ ਬੱਲੇਬਾਜ਼ ਇਸ 'ਤੇ ਚੰਗੀਆਂ ਦੌੜਾਂ ਬਣਾ ਸਕਦੇ ਹਨ। ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਵਿਰੋਧੀ ਟੀਮ ਨੂੰ ਵੱਡਾ ਟੀਚਾ ਦੇਵੇਗੀ। ਇਸ ਮੈਦਾਨ 'ਤੇ ਹੁਣ ਤੱਕ ਦੋ ਵਨਡੇ ਅਤੇ ਦੋ ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇੱਥੇ ਆਖਰੀ ਮੈਚ 2 ਅਕਤੂਬਰ 2022 ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਸੀ।

ਇਹ ਵੀ ਪੜ੍ਹੋ : Amit Shah Security breach: ਅਮਿਤ ਸ਼ਾਹ ਦੀ ਸੁਰੱਖਿਆ ਵਿੱਚ ਕੁਤਾਹੀ, ਹਿਰਾਸਤ ਵਿੱਚ ਇੱਕ ਵਿਅਕਤੀ

ਇਹ ਪ੍ਰਾਪਤੀਆਂ ਭੂਪੇਨ ਹਜ਼ਾਰਿਕਾ ਦੇ ਨਾਮ ਨਾਲ ਜੁੜੀਆਂ ਹਨ: ਭੂਪੇਨ ਹਜ਼ਾਰਿਕਾ ਇੱਕ ਗਾਇਕ ਹੋਣ ਦੇ ਨਾਲ-ਨਾਲ ਇੱਕ ਸੰਗੀਤਕਾਰ ਅਤੇ ਫਿਲਮ ਨਿਰਮਾਤਾ ਵੀ ਸਨ। ਉਨ੍ਹਾਂ ਨੇ ਅਸਾਮੀ ਭਾਸ਼ਾ ਤੋਂ ਇਲਾਵਾ ਹਿੰਦੀ, ਬੰਗਾਲੀ ਸਮੇਤ ਹੋਰ ਭਾਸ਼ਾਵਾਂ ਵਿੱਚ ਵੀ ਗੀਤ ਗਾਏ। ਸਾਲ 2019 ਵਿੱਚ ਉਨ੍ਹਾਂ ਨੂੰ ਦੇਸ਼ ਦਾ ਸਰਵਉੱਚ ਸਨਮਾਨ ਭਾਰਤ ਰਤਨ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਦੇ ਪਰਿਵਾਰ ਨੇ ਵੀ ਏਸੀਏ ਦੇ ਵਿਰੋਧ ਵਿੱਚ ਭਾਰਤ ਰਤਨ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ, ਪਰ ਇਸ 'ਤੇ ਹਜ਼ਾਰਿਕਾ ਦੇ ਦੋਵਾਂ ਪੁੱਤਰਾਂ ਵਿਚ ਮਤਭੇਦ ਸਨ। ਹਜ਼ਾਰਿਕਾ ਨੂੰ ਪਦਮ ਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.