ਹੈਦਰਾਬਾਦ: ਤੇਲੰਗਾਨਾ ਵਿੱਚ 19 ਸਾਲਾ ਲੜਕੀ ਦਾ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਉਹ ਬੁੱਧਵਾਰ ਦੀ ਰਾਤ ਹਨਮਕੌਂਦਾ ਵਿੱਚ ਆਪਣੇ ਦੋਸਤ ਨਾਲ ਨੰਦੀ ਹਿੱਲਜ਼ ਕਲੋਨੀ ਦੇ ਸੜਕ ਕਿਨਾਰੇ ਆਪਣਾ ਜਨਮਦਿਨ ਮਨਾ ਰਹੀ ਸੀ। ਇਸ ਤੋਂ ਪਹਿਲਾਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਸੀ।
ਜਾਂਚ ਦੌਰਾਨ ਪੁਲਿਸ ਨੂੰ ਇੱਕ ਲਾਸ਼ ਬਰਾਮਦ ਹੋਈ। ਇਸ ਮਾਮਲੇ ਵਿਚ ਪੁਲੀ ਸਾਈ ਗੌੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਈ ਗੌੜ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ 12 ਵੀਂ ਦੀ ਵਿਦਿਆਰਥਣ ਸੀ ਅਤੇ ਸਾਈ ਗੌੜ ਨਾਲ ਮੁਲਾਕਾਤ ਤੋਂ ਬਾਅਦ ਦੋਵੇਂ ਫੋਨ ‘ਤੇ ਗੱਲ ਕਰਦੇ ਸਨ।
ਪੁਲਿਸ ਮੁਤਾਬਕ, ਸਾਈ ਗੌੜ ਨੇ ਮ੍ਰਿਤਕਾ ਨਾਲ ਉਸ ਦੇ ਜਨਮਦਿਨ ਮੌਕੇ ਮਿਲਣ ਦੀ ਗੱਲਬਾਤ ਕੀਤੀ। ਇਸ ਤੋਂ ਬਾਅਦ, ਸਾਈ ਕਥਿਤ ਤੌਰ 'ਤੇ ਉਸ ਨੂੰ ਇਕ ਕਾਰ ਵਿੱਚ ਬਿਠਾ ਕੇ ਪੇਂਦਿਆਲ ਰੇਲਵੇ ਸਟੇਸ਼ਨ ਨੇੜੇ ਇਕ ਅਣਜਾਣ ਥਾਂ 'ਤੇ ਲੈ ਗਿਆ।
ਬਾਅਦ ਵਿੱਚ ਬਲਾਤਕਾਰ ਕਰਨ ਤੋਂ ਬਾਅਦ ਲੜਕੀ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਕਮਿਸ਼ਨਰ ਵੀ ਰਵਿੰਦਰ ਨੇ ਦੱਸਿਆ ਕਿ ਮ੍ਰਿਤਕਾ ਦਾ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਸ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹ ਆਪਣੇ ਜਨਮਦਿਨ ਮੌਕੇ ਮੰਦਰ ਜਾਵੇਗੀ।
ਕਮਿਸ਼ਨਰ ਵੀ ਰਵਿੰਦਰ ਦੇ ਅਨੁਸਾਰ, ਵਿਦਿਆਰਥਣ ਦੇ ਸ਼ਾਮ ਤੱਕ ਘਰ ਵਾਪਸ ਨਾ ਆਉਣ 'ਤੇ ਅਤੇ ਉਸ ਦਾ ਫੋਨ ਬੰਦ ਪਾਏ ਜਾਣ ਉੱਤੇ, ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਬੁੱਧਵਾਰ ਰਾਤ ਕਰੀਬ 10 ਵਜੇ ਪੁਲਿਸ ਨੂੰ ਇੱਕ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ। ਜਿਸ ਲੜਕੀ ਦੀ ਲਾਸ਼ ਮਿਲੀ ਹੈ ਉਸ ਦੀ ਪਛਾਣ ਗੁੰਮ ਹੋਈ ਵਿਦਿਆਰਥਣ ਵਜੋਂ ਹੀ ਹੋਈ ਹੈ। ਮਾਪਿਆਂ ਨੇ ਲਾਸ਼ ਦੀ ਸ਼ਨਾਖ਼ਤ ਕੀਤੀ। ਹਾਲਾਂਕਿ, ਲੜਕੀ ਦੇ ਸਰੀਰ 'ਤੇ ਉਹ ਕਪੜੇ ਨਹੀਂ ਸਨ, ਜੋ ਉਹ ਆਪਣੇ ਘਰੋਂ ਪਾ ਕੇ ਗਈ ਸੀ। ਲੜਕੀ ਦੇ ਸਰੀਰ 'ਤੇ ਕੁੱਟਮਾਰ ਦੇ ਵੀ ਨਿਸ਼ਾਨ ਮਿਲੇ ਹਨ।
ਲਾਸ਼ ਨੂੰ ਪੋਸਟਮਾਰਟਮ ਲਈ ਐਮਜੀਐਮ ਹਸਪਤਾਲ ਭੇਜਿਆ ਗਿਆ ਹੈ। ਬਾਅਦ ਵਿੱਚ ਵੀਰਵਾਰ ਸਵੇਰੇ ਮ੍ਰਿਤਕ ਦੇਹ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਪਰਿਵਾਰ ਨੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਹੈਦਰਾਬਾਦ: 26 ਸਾਲਾ ਮਹਿਲਾ ਡਾਕਟਰ ਦੀ ਸੜੀ ਹੋਈ ਹਾਲਤ ਵਿੱਚ ਲਾਸ਼ ਬਰਾਮਦ