ਮੁੰਬਈ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅੱਜ ਮੁੰਬਈ 'ਚ ਬਾਨਡ ਲਿਸਟਿੰਗ ਕਾਰਜਕਰਮ 'ਚ ਸ਼ਾਮਲ ਹੋਏ। ਯੋਗੀ ਅਦਿੱਤਿਆਨਾਥ ਨੇ ਇਸ ਦੌਰਾਨ ਲਖਨਊ ਨਗਰ ਨਿਗਮ ਦੇ 200 ਕਰੋੜ ਰੁਪਏ ਦੇ ਬਾਨਡ ਦੀ ਲਿਸਟਿੰਗ ਬੰਬੇ ਸਟਾਕ ਐਕਸਚੇਂਜ 'ਚ ਕੀਤੀ। ਇਸ ਦੌਰਾਨ ਯੋਗੀ ਨੇ ਬੈੱਲ ਬਜਾਈ ਅਤੇ ਇਸ ਦੀ ਲਿਸਟਿੰਗ ਕੀਤੀ।
ਲਿਸਟਿੰਗ ਤੋਂ ਬਾਅਦ ਯੋਗੀ ਅਦਿੱਤਿਆਨਾਥ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੋਰੋਨਾ ਕਾਲ 'ਚ ਲਖਨਊ ਨਗਰ ਨਿਗਮ 200 ਕਰੋੜ ਰੁਪਏ ਦੇ ਨਗਰਪਾਲਿਕਾ ਬਾਨਡ ਦੀ ਲੜੀ ਨਾਲ ਆਤਮ ਨਿਰਭਰ ਦੇ ਟਿੱਚੇ ਨੂੰ ਪੂਰਾ ਕਰਨ ਦੀ ਦਿਸ਼ਾ ਵੱਲ ਵਧੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਆਪਣੇ ਅਧਿਕਾਰ 'ਚ ਰਹਿਣ ਵਾਲੇ ਨਾਗਰਿਕਾਂ ਦੇ ਜੀਵਨ ਨੂੰ ਬਹਿਤਰ ਬਣਾਉਣ ਲਈ ਵਚਨਬੱਧ ਹੈ।
ਇਸ ਸਮਾਰੋਹ ਲਈ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਮੰਗਲਵਾਰ ਸ਼ਾਮ ਨੂੰ ਮੁੰਬਈ ਪਹੁੰਚੇ ਸਨ। ਉਨ੍ਹਾਂ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨਾਲ ਗੱਲਬਾਤ ਕਰ ਫ਼ਿਲਮ ਉਦਯੋਗ ਨੂੰ ਉਤਸ਼ਾਹਤ ਕਰਨ ਦੇ ਉਦੇਸ਼ 'ਤੇ ਵਿਚਾਰ ਵਟਾਂਦਰਾ ਕੀਤਾ।