ਨਵੀਂ ਦਿੱਲੀ: ਚਾਂਦਨੀ ਚੌਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਹਿਲਾਦ ਸਿੰਘ ਸਾਹਨੀ ਸਿਵਲ ਲਾਈਨ ਰਾਜਪੁਰਾ ਰੋਡ 'ਤੇ ਸਥਿਤ ਪੋਲਿੰਗ ਸਟੇਸ਼ਨ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਉਨ੍ਹਾਂ ਪੱਤਰਕਾਰਾ ਨੂੰ ਕਿਹਾ ਕਿ ਪੂਰਾ ਮਾਹੌਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੈ।
ਪ੍ਰਹਿਲਾਦ ਸਿੰਘ ਸਾਹਨੀ ਨੇ ਅਲਕਾ ਲਾਂਬਾ 'ਤੇ ਹਮਲਾ ਕਰਦਿਆਂ ਕਿਹਾ, "ਅਲਕਾ ਲਾਂਬਾ ਕੌਣ ਹੈ, ਕਿਥੋਂ ਆਈ ਹੈ… ਹਾਲੇ ਤੱਕ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਉਹ ਆਦਮੀ ਹੈ ਜਾਂ ਔਰਤ।" ਜ਼ਿਕਰਯੋਗ ਹੈ ਕਿ ਪ੍ਰਹਿਲਾਦ ਸਿੰਘ ਸਾਹਨੀ ਅਰਵਿੰਦ ਕੇਜਰੀਵਾਲ ਦੇ ਵੋਟ ਪਾਉਣ ਤੋਂ ਪਹਿਲਾਂ ਸਿਵਲ ਲਾਈਨਜ਼ ਰਾਜਪੁਰਾ ਰੋਡ 'ਤੇ ਸਥਿਤ ਪੋਲਿੰਗ ਸਟੇਸ਼ਨ ਦਾ ਜਾਇਜ਼ਾ ਲੈਣ ਆਏ ਸਨ।
ਇਸ ਦੌਰਾਨ ਉਹ ਉਤਸ਼ਾਹਿਤ ਦਿਖਾਈ ਦਿੱਤੇ ਅਤੇ ਕਿਹਾ ਕਿ ਪੂਰਾ ਮਾਹੌਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੈ ਅਤੇ ਪਾਰਟੀ ਇੱਕ ਵਾਰ ਮੁੜ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਵਿੱਚ ਸਫ਼ਲ ਹੋਵੇਗੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਚਾਂਦਨੀ ਚੌਕ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨਾਲ ਇੱਕ 'ਆਪ' ਵਰਕਰ ਨੇ ਬਦਸਲੂਕੀ ਕੀਤੀ, ਜਿਸ ਕਾਰਨ ਅਲਕਾ ਲਾਂਬਾ ਨੇ ਉਸ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਵਰਕਰ ਪਿੱਛੇ ਹਟ ਕੇ ਫਰਾਰ ਹੋ ਗਿਆ।