ਨਵੀਂ ਦਿੱਲੀ : ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਸ਼ੁੱਕਰਵਾਰ ਨੂੰ ਇੱਕ ਜਨਤਕ ਪ੍ਰੋਗਰਾਮ 'ਚ ਦਾਅਵਾ ਕਰਦੇ ਹੋਏ ਕਿਹਾ ਕਿ ਸੂਬੇ ਨੂੰ ਵਧਿਆ ਤਰੀਕੇ ਨਾਲ ਸਮਝਣ ਲਈ ਉਹ ਹੁਣ ਤੱਕ 1000 ਤੋਂ ਵੱਧ ਕਿਤਾਬਾਂ ਪੜ੍ਹ ਚੁੱਕੇ ਹਨ।
ਉੱਤਰੀ ਕੋਲਕਾਤਾ ਦੇ ਇਤਿਹਾਸਿਕ ਸ਼ੋਬਾ ਬਜ਼ਾਰ ਪੈਲੇਸ 'ਚ ਕਰਵਾਏ ਗਏ ਜਨਤਕ ਪ੍ਰੋਗਰਾਮ ਵਿੱਚ ਧਨਖੜ ਨੇ ਕਿਹਾ ਕਿ ਮੈਨੂੰ ਇਥੇ ਆਏ ਨੂੰ ਹਾਲੇ ਤਿੰਨ ਮਹੀਨੇ ਹੀ ਹੋਏ ਸਨ। ਇਸ ਦੌਰਾਨ ਮੈਂ ਇੱਕ ਹਾਜ਼ਾਰ ਤੋਂ ਵੱਧ ਕਿਤਾਬਾਂ ਪੜੀਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ "ਮੈਂ ਨਿੱਜੀ ਤੌਰ 'ਤੇ ਬੰਗਾਲ ਦੇ ਲੋਕਾਂ ਨਾਲ ਮੇਲ-ਜੋਲ ਰੱਖਣਾ ਚਾਹੁੰਦਾ ਹਾਂ ਤੇ ਬੰਗਾਲ ਦੇ ਇਤਿਹਾਸ ਅਤੇ ਸੰਸਕ੍ਰਿਤੀ ਦੇ ਬਾਰੇ ਜਾਣੂੰ ਹੋਣਾ ਚਾਹੁੰਦਾ ਹਾਂ"। ਮੈ ਆਮ ਨਾਗਰਿਕ ਹਾਂ ਪਰ ਫਿਰ ਵੀ ਮੈਨੂੰ ਪਰੋਟੋਕਲ ਦੀ ਪਾਲਣਾ ਕਰਨੀ ਹੋਵੇਗੀ।