ETV Bharat / bharat

ਹਰਿਆਣਾ: ਮੀਂਹ ਦੇ ਪਾਣੀ ਦੀ ਸੰਭਾਲ ਕਰਨ 'ਚ ਭਿੜੂਕੀ ਪਿੰਡ ਦੀ ਪੰਚਾਇਤ ਬਣੀ ਮਿਸਾਲ - ਹਾਰਵੈਸਟਿੰਗ

ਮੀਂਹ ਦਾ ਪਾਣੀ ਵੀ ਕੁਦਰਤ ਦਾ ਅਜਿਹਾ ਸਰੋਤ ਹੈ ਕਿ ਜੇਕਰ ਬਚਾਇਆ ਜਾਵੇ ਤਾਂ ਬਹੁਤ ਹੱਦ ਤੱਕ ਪਾਣੀ ਦੀ ਘਾਟ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਇੱਕ ਅਜਿਹਾ ਪਿੰਡ ਹੈ ਜਿਸ ਨੇ ਮੀਂਹ ਦੇ ਪਾਣੀ ਦੀ ਸੰਭਾਲ ਕਰਕੇ ਦੁਨੀਆ ਭਰ ਲਈ ਮਿਸਾਲ ਕਾਇਮ ਕੀਤੀ ਹੈ।

ਭਿੜੂਕੀ ਪਿੰਡ ਦੀ ਪੰਚਾਇਤ ਬਣੀ ਇੱਕ ਮਿਸਾਲ
ਭਿੜੂਕੀ ਪਿੰਡ ਦੀ ਪੰਚਾਇਤ ਬਣੀ ਇੱਕ ਮਿਸਾਲ
author img

By

Published : Jul 29, 2020, 9:04 AM IST

ਪਲਵਲ: ਪਾਣੀ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਚੀਜ਼ਾਂ ਵਿੱਚੋਂ ਇੱਕ ਹੈ। ਹਾਲਾਂਕਿ ਧਰਤੀ ਦਾ ਤਿੰਨ-ਚੌਥਾਈ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ, ਪਰ ਇਸ ਦੇ ਨਿਰੰਤਰ ਦੁਰਵਰਤੋਂ ਕਾਰਨ ਲੱਖਾਂ ਲੋਕ ਪਿਆਸੇ ਹਨ। ਧਰਤੀ ਦਾ ਪਾਣੀ ਕਈ ਇਲਾਕਿਆਂ ਵਿੱਚ ਸੁੱਕ ਗਿਆ ਹੈ, ਜਾਂ ਧਰਤੀ ਹੇਠਲਾ ਪਾਣੀ ਬਹੁਤ ਘੱਟ ਗਿਆ ਹੈ। ਭਾਰਤ ਵਿੱਚ ਵੀ ਕਈ ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਪਹੁੰਚ ਗਿਆ ਹੈ। ਇਸ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਦੀ ਜ਼ਰੂਰਤ ਹੈ।

ਹਰਿਆਣਾ: ਮੀਂਹ ਦੇ ਪਾਣੀ ਦੀ ਸੰਭਾਲ ਕਰਨ 'ਚ ਭਿੜੂਕੀ ਪਿੰਡ ਦੀ ਪੰਚਾਇਤ ਬਣੀ ਮਿਸਾਲ

ਮੀਂਹ ਦਾ ਪਾਣੀ ਵੀ ਕੁਦਰਤ ਦਾ ਅਜਿਹਾ ਸਰੋਤ ਹੈ ਕਿ ਜੇਕਰ ਬਚਾਇਆ ਜਾਵੇ ਤਾਂ ਬਹੁਤ ਹੱਦ ਤੱਕ ਪਾਣੀ ਦੀ ਘਾਟ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਇਕ ਅਜਿਹਾ ਪਿੰਡ ਹੈ ਜਿਸ ਨੇ ਮੀਂਹ ਦੇ ਪਾਣੀ ਦੀ ਸੰਭਾਲ ਕਰਕੇ ਵਿਸ਼ਵ ਲਈ ਇੱਕ ਮਿਸਾਲ ਕਾਇਮ ਕੀਤੀ ਹੈ।

ਭਿੜੂਕੀ ਪਿੰਡ ਪਾਣੀ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝ ਗਿਆ ਹੈ। ਇਹ ਪਿੰਡ ਮੀਂਹ ਦੇ ਪਾਣੀ ਦੀ ਹਰ ਬੂੰਦ ਨੂੰ ਬਚਾਉਂਦਾ ਹੈ, ਤਾਂ ਜੋ ਭਵਿੱਖ ਵਿੱਚ ਪਾਣੀ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਅੱਜ ਪੂਰਾ ਦੇਸ਼ ਇਸ ਪਿੰਡ ਦੀਆਂ ਕੋਸ਼ਿਸ਼ਾਂ ਦੀ ਚਰਚਾ ਕਰ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਪਿੰਡ ਦੀ ਸ਼ਲਾਘਾ ਕੀਤੀ ਹੈ।

ਪਲਵਲ ਜ਼ਿਲ੍ਹੇ ਦੇ ਭਿੜੂਕੀ ਪਿੰਡ ਵਿੱਚ ਕੁੱਝ ਸਾਲ ਪਹਿਲਾਂ ਬਰਸਾਤ ਦੇ ਮੌਸਮ ਵਿੱਚ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ ਸੀ। ਪਿੰਡ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਿੱਚ ਪਾਣੀ ਭਰਿਆ ਰਹਿੰਦਾ ਸੀ। ਪਿੰਡ ਵਿੱਚ ਕੁੜੀਆਂ ਲਈ ਇੱਕ ਸਰਕਾਰੀ ਸਕੂਲ ਹੈ, ਜਿਸ ਦਾ ਰਾਹ ਬਰਸਾਤ ਦੇ ਮੌਸਮ ਵਿੱਚ ਗੰਦੇ ਪਾਣੀ ਨਾਲ ਭਰਿਆ ਰਹਿੰਦਾ ਸੀ। ਇਥੋਂ ਤੱਕ ਕਿ ਸਕੂਲ ਦਾ ਮੈਦਾਨ ਵੀ ਮੀਂਹ ਦੇ ਪਾਣੀ ਨਾਲ ਭਰ ਜਾਂਦਾ ਸੀ। ਪਿੰਡ ਵਾਸੀਆਂ ਨੂੰ ਹਰ ਸਾਲ ਮਾਨਸੂਨ ਦੇ ਮੌਸਮ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਸਾਲ 2016 ਵਿੱਚ, ਪਿੰਡ ਭਿੜੂਕੀ ਵਿੱਚ ਸੱਤਿਆਦੇਵ ਗੌਤਮ ਸਰਪੰਚ ਵਜੋਂ ਚੁਣੇ ਗਏ। ਸੱਤਿਆਦੇਵ ਗੌਤਮ ਨੇ ਬੀ.ਟੈਕ ਅਤੇ ਐਮ.ਬੀ.ਏ. ਦੀ ਡਿਗਰੀ ਕੀਤੀ ਹੋਈ ਸੀ ਪਰ ਫੇਰ ਵੀ ਉਨ੍ਹਾਂ ਨੇ ਲੱਖਾਂ ਦੇ ਪੈਕੇਜ ਦੀ ਨੌਕਰੀ ਛੱਡ ਕੇ ਆਪਣੇ ਪਿੰਡ ਦੀ ਤਸਵੀਰ ਬਦਲਣ ਦਾ ਸੁਪਨਾ ਵੇਖਿਆ ਅਤੇ ਅੱਜ ਵੀ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਵਿੱਚ ਜੁਟਿਆ ਹੋਇਆ ਹੈ।

ਸਕੂਲ 'ਚ ਲਗਾਇਆ ਗਿਆ ਵਾਟਰ ਹਾਰਵੈਸਟਿੰਗ ਪਲਾਂਟ

ਸਰਪੰਚ ਸੱਤਿਆਦੇਵ ਗੌਤਮ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਤੋਂ ਸ਼ੁਰੂਆਤ ਕੀਤੀ। ਸੱਤਿਆਦੇਵ ਗੌਤਮ ਨੇ ਇੱਕ ਸਰਕਾਰੀ ਸਕੂਲ ਵਿੱਚ ਵਾਟਰ ਹਾਰਵੈਸਟਿੰਗ ਦਾ ਪਲਾਂਟ ਲਗਾਇਆ। ਸਰਪੰਚ ਨੇ ਸਕੂਲ ਦੀ ਇਮਾਰਤ ਦੀ ਛੱਤ ਤੋਂ ਪਾਣੀ ਇਕੱਠਾ ਕਰਨ ਲਈ ਪਾਈਪਾਂ ਪਾਈਆਂ, ਨਾਲੀਆਂ ਰਾਹੀਂ ਸੜਕ ਅਤੇ ਪਾਣੀ ਨਾਲ ਭਰੀਆਂ ਬਾਕੀ ਥਾਵਾਂ ਨੂੰ ਜੋੜਿਆ। ਇਸ ਦੇ ਨਾਲ ਹੀ ਸਕੂਲ ਦੇ ਇੱਕ ਹਿੱਸੇ ਵਿੱਚ 3 ਟੈਂਕਰ ਬਣਾਏ ਗਏ ਜਿਸ ਦੀ ਜ਼ਮੀਨੀ ਚੌੜਾਈ ਕਰੀਬ 8 ਫੁੱਟ ਹੈ ਅਤੇ ਉਸ ਦੀ ਲੰਬਾਈ 10 ਫੁੱਟ ਹੈ।

ਪਾਣੀ ਦੀ ਹਾਰਵੈਸਟਿੰਗ ਕਿਵੇਂ ਕੀਤੀ ਜਾਂਦੀ ਹੈ?

ਇਹ 3 ਟੈਂਕ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਪਹਿਲੀਆਂ ਦੋ ਟੈਂਕੀਆਂ ਵਾਟਰ ਫਿਲਟਰਾਂ ਵਜੋਂ ਕੰਮ ਕਰਦੀਆਂ ਹਨ। ਸਾਲਿਡ ਵੇਸਟ ਨੂੰ ਪਹਿਲੇ ਟੈਂਕ ਵਿੱਚ ਫਿਲਟਰ ਕੀਤਾ ਜਾਂਦਾ ਹੈ। ਉਸ ਤੋਂ ਬਾਅਦ, ਗੰਦਗੀ ਨੂੰ ਇੱਕ ਹੋਰ ਟੈਂਕ ਵਿੱਚ ਫਿਲਟਰ ਕੀਤਾ ਜਾਂਦਾ ਹੈ ਅਤੇ ਤੀਜੇ ਟੈਂਕ ਵਿੱਚ 120 ਮੀਟਰ ਦਾ ਬੋਰਵੈਲ ਬਣਾਇਆ ਗਿਆ ਹੈ। ਸਾਰਾ ਪਾਣੀ ਇਸ ਬੋਰਵੇਲ ਰਾਹੀਂ ਜ਼ਮੀਨ ਵਿੱਚ ਭੇਜਿਆ ਜਾਂਦਾ ਹੈ। ਦੱਸ ਦੇਈਏ ਕਿ ਜ਼ਮੀਨ ਨੂੰ ਪਾਣੀ ਭੇਜਣ ਤੋਂ ਪਹਿਲਾਂ, ਪਾਣੀ ਨੂੰ ਸ਼ੁੱਧ ਕਰਨ ਲਈ ਫਿਲਟਰਾਈਜ਼ੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਟੈਂਕ ਵਿੱਚ ਤਿੰਨ ਕਿਸਮਾਂ ਦੇ ਧਾਤ ਪੱਥਰਾਂ ਦੀ ਪਰਤ ਲਗਾਈ ਗਈ ਹੈ। ਉਸ ਤੋਂ ਬਾਅਦ ਬਰੀਕ ਪੱਥਰ ਲਗਾਏ ਗਏ ਹਨ ਤਾਂ ਜੋ ਪਾਣੀ ਦੀ ਅਸ਼ੁੱਧਤਾ ਫਿਲਟਰ ਹੋ ਜਾਵੇ ਅਤੇ ਸ਼ੁੱਧ ਪਾਣੀ ਧਰਤੀ ਦੇ ਅੰਦਰ ਚਲਾ ਜਾਵੇ।

ਪਿੰਡ ਦੀ ਹਰਿਜਨ ਕਲੋਨੀ ਵਿੱਚ ਵੀ ਲਗਾਇਆ ਇੱਕ ਪ੍ਰਾਜੈਕਟ

ਸਰਪੰਚ ਸੱਤਿਆਦੇਵ ਗੌਤਮ ਦੀ ਪਹਿਲਕਦਮੀ ਨਾਲ ਪਿੰਡ ਦੀ ਹਰਿਜਨ ਬਸਤੀ ਦੇ 40 ਦੇ ਕਰੀਬ ਘਰਾਂ ਨੂੰ ਪਾਣੀ ਦੀ ਹਾਰਵੈਸਟਿੰਗ ਕਾਰਨ ਨਵੀਂ ਜ਼ਿੰਦਗੀ ਮਿਲੀ ਹੈ। ਪਹਿਲਾਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਨ੍ਹਾਂ ਘਰਾਂ ਦੇ ਸਾਹਮਣੇ ਪਾਣੀ ਭਰਿਆ ਰਹਿੰਦਾ ਸੀ, ਪਰ ਹੁਣ ਇੱਥੇ ਵੀ ਵਾਟਰ ਹਾਰਵੈਸਟਿੰਗ ਪਲਾਂਟ ਲਗਾਇਆ ਗਿਆ ਹੈ।

ਪਿੰਡ ਜੋਹਰ ਨੂੰ ਖੇਤਾਂ ਨਾਲ ਜੋੜਿਆ

ਭਿੜੂਕੀ ਪਿੰਡ ਨੇ ਨਾ ਸਿਰਫ ਪਾਣੀ ਦੀ ਸੰਭਾਲ ਲਈ ਪ੍ਰਾਜੈਕਟ ਲਗਾਏ ਸਗੋਂ ਇਸ ਪਿੰਡ ਦੇ ਸਰਪੰਚ ਨੇ ਵੀ ਆਪਣੇ ਦਿਮਾਗ ਦੀ ਮਦਦ ਨਾਲ ਮਾਨਸੂਨ ਵਿੱਚ ਪਿੰਡ ਦੇ ਪਾਣੀ ਦੇ ਓਵਰ ਫਲੋਅ ਦੀ ਸਮੱਸਿਆ ਦਾ ਹੱਲ ਕੀਤਾ।

ਸਰਪੰਚ ਸੱਤਿਆਦੇਵ ਗੌਤਮ ਨੇ ਜੌਹਰ ਦੇ ਖੇਤਾਂ ਨੂੰ ਸੀਵਰੇਜ ਲਾਈਨ ਨਾਲ ਜੋੜਿਆ। ਹੁਣ ਜਦੋਂ ਵੀ ਇਸ ਛੱਪੜ ਦਾ ਪਾਣੀ ਮੌਨਸੂਨ ਦੇ ਮੌਸਮ ਦੌਰਾਨ ਕੁਝ ਹੱਦ ਤੋਂ ਉਪਰ ਪਹੁੰਚ ਜਾਂਦਾ ਹੈ ਤਾਂ ਪੰਪਸੈੱਟ ਲਗਾ ਕੇ ਸੀਵਰੇਜ ਪਾਈਪ ਰਾਹੀਂ ਪਾਣੀ ਖੇਤਾਂ ਵਿੱਚ ਪਹੁੰਚਾਇਆ ਜਾ ਸਕਦਾ ਹੈ।

ਪਿੰਡ ਦੇ ਹਰ ਖੇਤ ਵਿੱਚ ਪਾਣੀ ਪਹੁੰਚਾਉਣ ਲਈ ਸਰਪੰਚ ਸੱਤਿਆਦੇਵ ਦੀ ਇੰਜੀਨੀਅਰਿੰਗ ਦੀ ਪੜ੍ਹਾਈ ਕੰਮ ਆਈ। ਸਰਪੰਚ ਨੇ ਪਿੰਡ ਦੇ ਖੇਤਾਂ ਵਿੱਚ ਹਰ 200 ਤੋਂ 300 ਮੀਟਰ ਦੀ ਦੂਰੀ ’ਤੇ 6 ਫੁੱਟ ਚੌੜਾ ਅਤੇ 10 ਫੁੱਟ ਲੰਬਾ ਟੋਆ ਪੁੱਟਿਆ। ਅਜਿਹੀ ਸਥਿਤੀ ਵਿੱਚ ਜਦੋਂ ਵੀ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ, ਕਿਸਾਨ ਇਨ੍ਹਾਂ ਟੋਇਆਂ ਵਿੱਚ ਪਾਈਪ ਲਗਾਉਂਦੇ ਹਨ ਅਤੇ ਖੇਤਾਂ ਨੂੰ ਪਾਣੀ ਲਾਉਂਦੇ ਹਨ।

ਪਿੰਡ ਦੇ ਬਾਹਰ ਬਣਾਇਆ ਗਿਆ ਕੱਚਾ ਛੱਪੜ

ਬਰਸਾਤੀ ਪਾਣੀ ਦੀ ਸੰਭਾਲ ਦੇ ਖੇਤਰ ਵਿੱਚ ਇੱਕ ਕਦਮ ਹੋਰ ਅੱਗੇ ਵਧਦਿਆਂ ਡੇਢ ਸਾਲ ਪਹਿਲਾਂ ਭਿੜੂਕੀ ਪਿੰਡ ਦੇ ਬਾਹਰ 4 ਏਕੜ ਰਕਬੇ ਵਿੱਚ ਇੱਕ ਛੱਪੜ ਵੀ ਬਣਾਇਆ ਗਿਆ ਹੈ। ਇਹ ਛੱਪੜ ਬਿਲਕੁਲ ਕੱਚਾ ਹੈ, ਤਾਂ ਜੋ ਮੀਂਹ ਦਾ ਪਾਣੀ ਇਸ ਵਿੱਚ ਜਮ੍ਹਾ ਹੋ ਸਕੇ। ਇਸ ਛੱਪੜ ਦਾ ਪਾਣੀ ਖੇਤੀਬਾੜੀ ਉਦੇਸ਼ਾਂ ਲਈ ਵੀ ਵਰਤਿਆ ਜਾਂਦਾ ਹੈ, ਪਰ ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਇਸ ਛੱਪੜ ਵਿੱਚ ਜਮ੍ਹਾ ਪਾਣੀ ਕੁਦਰਤੀ ਤੌਰ ਤੇ ਧਰਤੀ ਵਿੱਚ ਜਾਣਾ ਚਾਹੀਦਾ ਹੈ, ਤਾਂ ਜੋ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਵੱਧ ਸਕੇ।

ਮੈਜਿਸਟਰੇਟ ਵੀ ਕਰ ਰਹੇ ਸ਼ਲਾਘਾ

ਭਿੜੂਕੀ ਦੇ ਪਿੰਡ ਦੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਗਈ ਤਾਰੀਫ ਤੋਂ ਬਾਅਦ ਪਲਵਲ ਜ਼ਿਲ੍ਹਾ ਮੈਜਿਸਟਰੇਟ ਜਤੇਂਦਰ ਕੁਮਾਰ ਵੀ ਬਹੁਤ ਖੁਸ਼ ਹਨ। ਉਨ੍ਹਾਂ ਨੇ ਪਿੰਡ ਦੇ ਸਰਪੰਚ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਦੂਜੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਇਸ ਕਿਸਮ ਦੇ ਮਿਸ਼ਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.