ਉੱਤਰਾਖੰਡ: 1 ਜੂਨ ਤੋਂ ਸ਼ੁਰੂ ਹੋਈ ਹੇਮਕੁੰਟ ਸਾਹਿਬ ਦੀ ਯਾਤਰਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀ ਹੈ। ਇਸ ਦੌਰਾਨ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ 19 ਕਿਲੋਮੀਟਰ ਪੈਦਲ ਸਫ਼ਰ ਕਰਨਾ ਪੈਂਦਾ ਹੈ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪ੍ਰਸ਼ਾਸਨ ਵੱਲੋਂ ਗੋਬਿੰਦਘਾਟ ਤੋਂ ਘਾਂਘਰਿਆ ਤੇ ਘਾਂਘਰਿਆ ਤੋਂ ਹੇਮਕੁੰਟ ਸਾਹਿਬ ਜਾਣ ਦੇ ਰਾਹ ਤੱਕ ਰੋਪਵੇਅ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਗੋਵਿੰਦਘਾਟ ਤੋਂ ਘਾਂਘਰਿਆ ਰੋਪਵੇਅ ਦੀ ਲੰਮਾਈ ਲਗਭਗ 7.8 ਕਿਲੋਮੀਟਰ ਹੈ।
ਦੱਸ ਦਈਏ, ਗੋਵਿੰਦਘਾਟ ਤੋਂ ਘਾਂਘਰਿਆ ਰੋਪਵੇਅ ਤੇ ਘਾਂਘਰਿਆ ਤੋਂ ਹੇਮਕੁੰਟ ਸਾਹਿਬ ਤੱਕ ਰੋਪਵੇਅ ਬਣਾਉਣ ਨਾਲ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਸਹੂਲਤ ਹੋ ਜਾਵੇਗੀ। ਇਸ ਤੋਂ ਪਹਿਲਾਂ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਗੋਵਿੰਦਘਾਟ ਤੋਂ ਘਾਂਘਰਿਆ ਤੱਕ 13 ਕਿਲੋਮੀਟਰ ਦੀ ਚੜ੍ਹਾਈ ਕਰਨੀ ਪੈਂਦੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤ੍ਰਿਵੇਂਦਰ ਦੀ ਕੈਬਿਨੇਟ ਦੀ ਬੈਠਕ ਵਿੱਚ ਹੇਮਕੁੰਟ ਸਾਹਿਬ ਵਿੱਚ ਰੋਪਵੇਅ ਬਣਾਉਣ ਨੂੰ ਲੈ ਕੇ ਮੰਜੂਰੀ ਦੇ ਦਿੱਤੀ ਗਈ ਸੀ। ਇਸ ਦੇ ਮੱਦੇਨਜ਼ਰ ਹੁਣ ਰੋਪਵੇਅ ਬਣਾਉਣ ਦੇ ਕੰਮ ਵਿੱਚ ਤੇਜ਼ੀ ਕਰ ਦਿੱਤੀ ਗਈ ਹੈ।