ਨਵੀਂ ਦਿੱਲੀ: ਉੱਤਰ ਪ੍ਰਦੇਸ਼ ਪੁਲਿਸ ਕਾਨਪੁਰ ਵਿੱਚ ਹੋਈ ਮੁੱਠਭੇੜ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਨੂੰ ਲੈ ਕੇ ਕਾਨਪੁਰ ਪਹੁੰਚ ਗਈ ਹੈ। ਬੀਤੇ ਦਿਨ ਉਸ ਨੂੰ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਮਹਾਂਕਾਲ ਮੰਦਿਰ ਤੋਂ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਹੁਣ ਕਾਨਪੁਰ ਲਿਆਂਦਾ ਗਿਆ ਹੈ ਜਿੱਥੇ 10 ਵਜੇ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਅਜਿਹੀ ਜਾਣਕਾਰੀ ਹੈ ਕਿ ਐਸਟੀਐਫ ਕਿਸੇ ਅਣਜਾਣ ਥਾਂ 'ਤੇ ਲਿਜਾ ਕੇ ਵਿਕਾਸ ਦੂਬੇ ਤੋਂ ਪੁੱਛਗਿੱਛ ਕਰੇਗੀ। ਵਿਕਾਸ ਦੇ ਨਾਲ-ਨਾਲ ਉਸ ਦੀ ਪਤਨੀ ਤੋਂ ਵੀ ਪੁੱਛ-ਪੜਤਾਲ ਕੀਤੀ ਜਾਵੇਗੀ। ਅਦਾਲਤ ਵਿੱਚ ਵਿਕਾਸ ਪੇਸ਼ ਕਰਕੇ ਪੁਲਿਸ ਵੱਲੋਂ ਰਿਮਾਂਡ ਮੰਗੀ ਜਾਵੇਗੀ। ਦਰਅਸਲ ਪੁਲਿਸ ਨੇ ਵਿਕਾਸ ਦੂਬੇ ਕੋਲੋਂ ਕਈ ਰਾਜ਼ ਖੁਲਵਾਉਣੇ ਹਨ। ਉਸ ਨੇ ਉਜੈਨ ਪੁਲਿਸ ਨੂੰ ਅਜੇ ਤੱਕ ਜੋ ਕੁਬੂਲਨਾਮੀ ਦਿੱਤਾ ਹੈ ਉਸ ਵਿੱਚ ਕਈ ਖੁਲਾਸੇ ਕੀਤਾ ਗਏ ਹਨ।
ਦੱਸ ਦਈਏ ਕਿ ਵੀਰਵਾਰ ਦੇਰ ਰਾਤ ਕਾਨਪੁਰ ਦੇ ਚੌਬੇਪੁਰ ਥਾਣਾ ਖੇਤਰ ਵਿੱਚ ਹਿਸਟਰੀਸ਼ੀਟਰ ਵਿਕਾਸ ਦੂਬੇ ਦੇ ਘਰ ਗਈ ਹੋਈ ਪੁਲਿਸ ਟੀਮ ਉੱਤੇ ਹੋਈ ਫਾਇਰਿੰਗ ਵਿੱਚ ਸੀਓ ਸਮੇਤ ਅੱਠ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਉੱਤਰ ਪ੍ਰਦੇਸ਼ ਨਾਲ ਜੁੜੇ ਸਾਰੇ ਰਾਜਾਂ ਵਿੱਚ ਵਿਕਾਸ ਦੀ ਭਾਲ ਕਰ ਰਹੀ ਸੀ।
ਵੀਰਵਾਰ ਸਵੇਰੇ ਦੋਸ਼ੀ ਵਿਕਾਸ ਦੂਬੇ ਨੂੰ ਉਜੈਨ ਦੇ ਮਹਾਂਕਾਲੇਸ਼ਵਰ ਮੰਦਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ ਬਾਅਦ ਮੱਧ ਪ੍ਰਦੇਸ਼ ਪੁਲਿਸ ਨੇ ਵਿਕਾਸ ਦੂਬੇ ਨੂੰ ਯੂਪੀ ਪੁਲਿਸ ਦੇ ਹਵਾਲੇ ਕਰ ਦਿੱਤਾ। ਯੂਪੀ ਐਸਟੀਐਫ ਨੇ ਵਿਕਾਸ ਦੂਬੇ ਨੂੰ ਉਜੈਨ ਤੋਂ ਕਾਨਪੁਰ ਲਈ ਰਵਾਨਾ ਕਰ ਦਿੱਤਾ।