ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹੁਣ ਕੋਵਿਡ -19 ਦੇ ਵੱਧ ਰਹੇ ਪ੍ਰਕੋਪ ਤੋਂ ਬਚਾਅ ਲਈ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਟੀਮ ਇਲੈਵਨ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੁਣ ਰਾਜ ਵਿੱਚ ਪੰਜ ਦਿਨਾਂ ਕਾਰਜਕਾਰੀ ਫਾਰਮੂਲਾ ਅਪਣਾਇਆ ਜਾਵੇਗਾ, ਯਾਨੀ ਸਿਰਫ ਪੰਜ ਦਿਨ ਕੰਮ ਚੱਲੇਗਾ ਜਦੋਂਕਿ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਾ ਲੌਕਡਾਊਨ ਰਹੇਗਾ। ਇਸ ਫਾਰਮੂਲੇ 'ਚ ਸਾਰੇ ਦਫ਼ਤਰ ਅਤੇ ਬਾਜ਼ਾਰ ਸ਼ਨੀਵਾਰ ਅਤੇ ਐਤਵਾਰ ਨੂੰ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਦੇ ਨਾਲ ਹੀ, ਸਾਰੇ ਕੰਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੀਤੇ ਜਾਣਗੇ।
ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਮਿੰਨੀ ਲੌਕਡਾਊਨ ਫਾਰਮੂਲੇ ਉੱਤੇ ਵਿਚਾਰ-ਵਟਾਂਦਰੇ 'ਤੇ ਸਹਿਮਤੀ ਦਿੱਤੀ ਗਈ। ਇਹ ਫਾਰਮੂਲਾ ਕੋਵਿਡ -19 ਤੋਂ ਬਚਾਅ ਲਈ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਦੇ ਤਹਿਤ ਹੁਣ ਹਰ ਹਫ਼ਤੇ ਉੱਤਰ ਪ੍ਰਦੇਸ਼ ਵਿੱਚ ਵੀਕੈਂਡ ਲੌਕਡਾਊਨ ਲਾਗੂ ਕੀਤਾ ਜਾਵੇਗਾ।
ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨਾਂ ਤੱਕ ਕੰਮ ਕਰਨ ਦਾ ਫਾਰਮੂਲਾ ਲਾਗੂ ਰਹੇਗਾ ਅਤੇ ਹਫ਼ਤੇ ਦੇ ਆਖਿਰ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਸਾਰੇ ਦਫ਼ਤਰ, ਬਾਜ਼ਾਰ ਅਤੇ ਹੋਰ ਸਾਰੀਆਂ ਗਤੀਵਿਧੀਆਂ ਬੰਦ ਰਹਿਣਗੀਆਂ।