ਨਵੀਂ ਦਿੱਲੀ: ਉਨਾਓ ਜ਼ਬਰ ਜਨਾਹ ਪੀੜਤਾਂ ਦੇ ਮ੍ਰਿਤਕ ਸਰੀਰ ਨੂੰ ਐਤਵਾਰ ਦੁਪਿਹਰ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਹਿੰਦੁਪੁਰ ਪਿੰਡ ਦੇ ਬਾਹਰੀ ਇਲਾਕੇ ਵਿੱਚ ਦਫ਼ਨਾ ਦਿੱਤਾ ਗਿਆ।
ਪਹਿਲਾ ਪਰਿਵਾਰ ਅੰਤਿਮ ਸਸਕਾਰ ਕਰਨ ਲਈ ਤਿਆਰ ਨਹੀਂ ਸੀ ਪਰ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਮੰਗਾਂ ਨੂੰ ਮੰਨਿਆ ਜਾਵੇਗਾ।
ਪੀੜਤ ਦੀ ਭੈਣ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪਰਿਵਾਰ ਨੂੰ ਦਿੱਤੇ ਗਏ 25 ਲੱਖ ਰੁਪਏ ਦੇ ਮੁਆਵਜ਼ੇ ਅਤੇ ਇੱਕ ਘਰ ਦੇਣ ਦੇ ਭਰੋਸੇ ਤੋਂ ਇਲਾਵਾ ਪਰਿਵਾਰ ਦੇ ਮੈਂਬਰ ਲਈ ਇੱਕ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ ਹੈ।
ਜ਼ਿਕਰਕਰ ਦਈਏ ਕਿ ਵੀਰਵਾਰ ਨੂੰ ਕੁੜੀ ਜਬਰ ਜਨਾਹ ਦੇ ਮਾਮਲੇ ਸਬੰਧਤ ਰਾਏਬਰੇਲੀ ਜਾ ਰਹੀ ਸੀ ਤਾਂ ਉਦੋਂ ਪੰਜ ਲੋਕਾਂ ਨੇ ਉਸ ਤੇ ਜ਼ਲਣਸ਼ੀਲ ਪਦਾਪਥ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ। ਪੀੜਤਾ ਇਨ੍ਹਾਂ ਪੰਜਾਂ ਦੇ ਵਿਰੁੱਧ ਮਾਮਲੇ ਦੀ ਸੁਣਵਾਈ ਲਈ ਜਾ ਰਹੀ ਸੀ। ਇਹ ਵੀ ਜ਼ਿਕਰ ਕਰ ਦਈਏ ਕਿ 90 ਫ਼ੀਸਦੀ ਸੜਨ ਤੋਂ ਬਾਅਦ ਪੀੜਤ ਦੀ ਮੌਤ ਹੋ ਗਈ ਸੀ