ਜੰਮੂ-ਕਸ਼ਮੀਰ: ਸ਼ੋਪੀਆਂ ਜ਼ਿਲ੍ਹੇ ਦੇ ਮੋਲੂ–ਚਿਤਰਾਗਾਮ ਇਲਾਕੇ ’ਚ ਸੋਮਵਾਰ ਤੜਕਸਾਰ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਫਿਰਦੌਸ ਅਹਮਦ ਭੱਟ ਤੇ ਉਸਦੇ ਸਾਥੀ ਡਰਾਈਵਰ ਸੱਜਾਦ ਅਹਮਦ ਵੱਜੋਂ ਹੋਈ ਹੈ। ਇਹ ਦੋਵੇਂ ਅੱਤਵਾਦੀ ਕੁਲਗਾਮ ਦੇ ਰਹਿਣ ਵਾਲੇ ਹਨ। ਦਸੱਣਯੋਗ ਹੈ ਕਿ ਇੱਕ ਅੱਤਵਾਦੀ ਹਨ੍ਹੇਰੇ ਦਾ ਫਾਇਦਾ ਚੱਕ ਕੇ ਫ਼ਰਾਰ ਹੋ ਗਿਆ।
-
#Visuals Jammu & Kashmir: One terrorist killed in exchange of fire between security forces and terrorists in Molu-Chitragam area of Shopian district. (Visuals deferred by unspecified time) pic.twitter.com/SY6t65TowP
— ANI (@ANI) June 3, 2019 " class="align-text-top noRightClick twitterSection" data="
">#Visuals Jammu & Kashmir: One terrorist killed in exchange of fire between security forces and terrorists in Molu-Chitragam area of Shopian district. (Visuals deferred by unspecified time) pic.twitter.com/SY6t65TowP
— ANI (@ANI) June 3, 2019#Visuals Jammu & Kashmir: One terrorist killed in exchange of fire between security forces and terrorists in Molu-Chitragam area of Shopian district. (Visuals deferred by unspecified time) pic.twitter.com/SY6t65TowP
— ANI (@ANI) June 3, 2019
ਫ਼ੌਜੀਆਂ ਦੀ 44 ਆਰਆਰ ਦੀ ਟੋਲੀ ਬਖ਼ਤਰਬੰਦ ਗੱਡੀਆਂ ਵਿੱਚ ਗਸ਼ਤ ’ਤੇ ਸੀ, ਜਦੋਂ ਅੱਤਵਾਦੀਆਂ ਨੇ ਵਾਹਨਾਂ ਉੱਤੇ ਅਚਾਨਕ ਹੀ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸੁਰੱਖਿਆ ਬਲਾਂ ਨੇ ਫ਼ਾਇਰਿੰਗ ਕਰਦੇ ਹੋਇਆ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੱਖਣੀ ਕਸ਼ਮੀਰ ’ਚ ਸੁਰੱਖਿਆ ਬਲਾਂ 'ਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ 'ਚ ਦੋ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸੁਰੱਖਿਆ ਬਲਾਂ ਨੇ ਵੀ ਅੱਤਵਾਦੀਆਂ ਦੀ ਲਾਸ਼ ਨੂੰ ਬਰਾਮਦ ਕੀਤਾ ਤੇ ਉਨ੍ਹਾਂ ਤੋਂ ਵੱਡੀ ਮਾਤਰਾ ’ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਸੀ।