ਸੋਨੀਪਤ: ਮਸ਼ਹੂਰ ਟਿਕ-ਟੌਕ ਸਟਾਰ ਸ਼ਿਵਾਨੀ ਖੋਬਿਆਨ ਦੀ ਐਤਵਾਰ ਨੂੰ ਲਾਸ਼ ਉਸ ਦੇ ਹੀ ਬਿਊਟੀ ਪਾਰਲਰ ਦੀ ਅਲਮਾਰੀ ਚੋਂ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦਾ ਉਦੋਂ ਪਤਾ ਲੱਗਿਆ ਜਦੋਂ ਸ਼ਿਵਾਨੀ ਦੇ ਦੋਸਤ ਨੀਰਜ ਨੇ ਐਤਵਾਰ ਨੂੰ ਬਿਊਟੀ ਪਾਰਲਰ ਖੋਲ੍ਹਿਆ। ਨੀਰਜ ਨੇ ਜਦੋਂ ਪਾਰਲਰ ਦੀ ਅਲਮਾਰੀ ਨੂੰ ਖੋਲ੍ਹਿਆ ਤਾਂ ਉਸ 'ਚੋਂ ਸ਼ਿਵਾਨੀ ਦੀ ਲਾਸ਼ ਮੌਜੂਦ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਿਵਾਨੀ ਦਾ ਕਤਲ ਕੀਤਾ ਗਿਆ ਹੈ।
ਸ਼ਿਵਾਨੀ ਦੇ ਪਿਤਾ ਨੇ ਸ਼ਿਵਾਨੀ ਦੇ ਕਤਲ ਦਾ ਇਲਜ਼ਾਮ ਆਰਿਫ਼ ਨਾਂਅ ਦੇ ਮੁੰਡੇ 'ਤੇ ਲਗਾਇਆ ਹੈ। ਉਨ੍ਹਾਂ ਕਿਹਾ ਕਿ ਆਰਿਫ਼ ਪਿਛਲੇ 3 ਸਾਲਾਂ ਤੋਂ ਸ਼ਿਵਾਨੀ ਨੂੰ ਪਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਆਰਿਫ਼ ਤੋਂ ਤੰਗ ਆ ਕੇ ਹੀ ਉਨ੍ਹਾਂ ਨੇ ਆਪਣਾ ਮਕਾਨ ਬਦਲਿਆ ਸੀ ਤੇ ਕੁੰਡਲੀ 'ਚ ਆ ਕੇ ਰਹਿਣ ਲੱਗ ਗਏ ਸੀ। ਪੁਲਿਸ ਨੇ ਪਿਤਾ ਦੇ ਬਿਆਨ 'ਤੇ ਆਰਿਫ਼ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਆਰਿਫ ਫਰਾਰ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸ਼ਿਵਾਨੀ ਦੀ ਮੌਤ ਦੇ 2 ਦਿਨ ਬਾਅਦ ਹੀ ਸ਼ਿਵਾਨੀ ਦੇ ਟਿਕ-ਟੌਕ ਅਕਾਊਂਟ ਤੋਂ ਇੱਕ ਵੀਡੀਓ ਅਪਲੋਡ ਹੋਈ ਸੀ।
ਇਹ ਵੀ ਪੜ੍ਹੋ:ਸਵਾਲਾਂ ਦੇ ਘੇਰੇ 'ਚ ਚੰਡੀਗੜ੍ਹ ਟਰੈਫ਼ਿਕ ਮਾਰਸ਼ਲ, ਬਿਨਾਂ ਮੰਜ਼ੂਰੀ ਤੋਂ ਕੀਤੀ ਮੀਟਿੰਗ