ਚੰਡੀਗੜ੍ਹ: ਪੂਰੀ ਦੁਨੀਆ ਵਿੱਚ ਕੋਰੋਨਾ ਨਾਮਕ ਬਿਮਾਰੀ ਨੇ ਦਹਿਸ਼ਤ ਪਾਈ ਹੋਈ ਹੈ। ਜਨਸੰਖਿਆ ਵਿੱਚ ਦੂਜੇ ਨੰਬਰ ਤੇ ਆਉਣ ਵਾਲੇ ਮੁਲਕ ਭਾਰਤ ਵਿੱਚ ਵੀ ਇਸ ਦੇ ਕੇਸ ਵਧਦੇ ਹੀ ਜਾ ਰਹੇ ਹਨ ਪਰ ਭਾਰਤ ਲਈ ਇੱਕ ਚੰਗੀ ਖ਼ਬਰ ਵੀ ਹੈ।
ਦੇਸ਼ ਵਿੱਚ 8 ਅਜਿਹੇ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਹਨ ਜਿਨ੍ਹਾਂ ਨੂੰ ਅਸੀਂ ਬਿਲਕੁਲ ਕੋਰੋਨਾ ਮੁਕਤ ਕਹਿ ਸਕਦੇ ਹਨ। ਇਨ੍ਹਾਂ ਦੇ ਜੇ ਨਾਂਵਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਉਹ ਇੰਝ ਹਨ।
- ਤ੍ਰਿਪੁਰਾ
- ਗੋਆ
- ਅਰੁਣਾਚਲ ਪ੍ਰਦੇਸ਼
- ਮਣੀਪੁਰ
- ਨਾਗਾਲੈਂਡ
- ਸਿੱਕਮ
- ਦਾਦਰ ਨਗਰ ਹਵੇਲੀ
- ਲਕਸ਼ਦੀਪ
ਇਹ ਸਾਰੇ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਇਸ ਵੇਲੇ ਤੱਕ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ ਜੋ ਕਿ ਇਸ ਦਹਿਸ਼ਤ ਵਾਲੇ ਪਲਾਂ ਵਿੱਚ ਇੱਕ ਚੰਗੀ ਖ਼ਬਰ ਹੈ।
ਸਿਹਤ ਮੰਤਰਾਲੇ ਮੁਤਾਬਕ, ਦੇਸ਼ ਵਿੱਚ ਕੋਰੋਨਾ ਨਾਲ ਪੀੜਤਾਂ ਦੀ ਗਿਣਤੀ 26,917 ਹੋ ਚੁੱਕੀ ਹੈ ਅਤੇ 826 ਲੋਕਾਂ ਦੀ ਮੌਤ ਇਸ ਬਿਮਾਰੀ ਨਾਲ ਹੋ ਚੁੱਕੀ ਹੈ ਪਰ ਜੇ ਉਮੀਦ ਵੱਲ ਵੇਖਿਆ ਜਾਵੇ ਤਾਂ ਹੁਣ ਤੱਕ 6 ਹਜ਼ਾਰ ਦੇ ਕਰੀਬ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਇਹ ਵੀ ਰਾਹਤ ਦੇਣ ਵਾਲੀ ਖ਼ਬਰ ਹੈ ਕਿ ਦੇਸ਼ ਵਿੱਚ ਠੀਕ ਹੋਣ ਵਾਲੇ ਲੋਕਾਂ ਦੀ ਫ਼ੀਸਦ 21.90 ਤੱਕ ਪਹੁੰਚ ਗਿਆ ਹੈ ਜੋ ਕਿ ਸੱਚਮੁੱਚ ਹੀ ਰਾਹਤ ਵਾਲੀ ਖ਼ਬਰ ਹੈ।