ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਦੀ ਮੁਠਭੇੜ ਦੌਰਾਨ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਆਜ਼ਾਦ ਲਲਹਾਰੀ ਦੇ ਢੇਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਗੋਲੀਬਾਰੀ ਵਿੱਚ 2 ਜਵਾਨ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਇੱਕ ਜਵਾਨ ਨੇ ਸ੍ਰੀਨਗਰ ਵਿੱਚ ਸੈਨਾ ਬੇਸ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਪੁਲਿਸ, ਸੈਨਾ ਤੇ ਸੀਆਰਪੀਐਫ ਨੇ ਕਾਜੀਪੋਰਾ ਪਿੰਡ ਵਿੱਚ ਸੁਯੰਕਤ ਮੁਹਿੰਮ ਚਲਾ ਕੇ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਮੁਠਭੇੜ ਵਾਲੀ ਥਾਂ 'ਤੇ ਬਰਾਮਦ ਹੋਈ ਲਾਸ਼ ਦੀ ਪਹਿਚਾਣ ਲਲਹਾਰੀ ਦੇ ਰੂਪ ਵਿੱਚ ਹੋਈ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਲਲਹਾਰੀ ਰਿਆਜ਼ ਨਾਇਕੂ ਤੋਂ ਬਾਅਦ ਐਚਐਮ ਦਾ ਚੀਫ਼ ਕਮਾਂਡਰ ਬਣਿਆ ਸੀ। ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਲਲਹਾਰੀ ਖਿਲਾਫ ਛੇ ਐਫਆਈਆਰ ਦਰਜ ਸਨ।
ਡੀਜੀਪੀ ਨੇ ਕਿਹਾ, "ਉਹ 22 ਮਈ ਨੂੰ ਪਲਵਾਮਾ ਸਿਟੀ ਵਿੱਚ ਹੈਡ ਕਾਂਸਟੇਬਲ ਅਨੂਪ ਸਿੰਘ ਦੀ ਹੱਤਿਆ ਵਿੱਚ ਵੀ ਸ਼ਾਮਲ ਸੀ।" ਉੱਥੇ ਹੀ ਥਾਣਾ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲਲਹਾਰੀ ਨੇ ਹਿਜ਼ਬੁਲ ਓਵਰਗਰਾਉਂਡ ਵਰਕਰ ਵਜੋਂ ਸ਼ੁਰੂਆਤ ਕੀਤੀ ਸੀ, ਜਿਸ ਦੇ ਲਈ ਉਸ ਨੂੰ ਪਬਲਿਕ ਸੇਫਟੀ ਐਕਟ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਉਹ ਪੀਐਸਏ ਦੀ ਨਜ਼ਰਬੰਦੀ ਖ਼ਤਮ ਕਰਨ ਤੋਂ ਬਾਅਦ ਹਿਜ਼ਬੁਲ ਰੈਂਕ ਵਿੱਚ ਸ਼ਾਮਲ ਹੋਇਆ ਸੀ।
ਉੱਖੇ ਹੀ ਬਾਰਾਮੁੱਲਾ ਵਿੱਚ ਸੈਨਾ ਦੀ ਗਸ਼ਤ ਪਾਰਟੀ ਉੱਤੇ ਇੱਕ ਹੋਰ ਅੱਤਵਾਦੀ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਹਮਲੇ ਵਿੱਚ ਇੱਕ ਸੈਨਿਕ ਜ਼ਖਮੀ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹਮਲਾ ਬਾਰਾਮੁੱਲਾ ਤੋਂ ਸ੍ਰੀਨਗਰ ਜਾਣ ਵਾਲੇ ਹਾਈਵੇਅ 'ਤੇ ਹੋਇਆ ਹੈ। ਹਮਲੇ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ। ਸੁਰੱਖਿਆ ਬਲਾਂ ਨੇ ਖੇਤਰ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਵੀਡੀਓ ਬਣਾ ਕੈਪਟਨ ਤੋਂ ਕੀਤੀ ਇਨਸਾਫ਼ ਦੀ ਮੰਗ