ETV Bharat / bharat

ਬਿਹਾਰ ਵਿਧਾਨ ਸਭਾ ਚੋਣਾਂ: ਸਥਾਨਕ ਤੋਂ ਰਾਜ ਪੱਧਰ ਤੱਕ ਦੇ ਵਾਅਦੇ ਕਰ ਰਹੇ ਹਨ ਤੇਜਸਵੀ ਯਾਦਵ - Bihar Assembly Elections

ਬਿਹਾਰ ਵਿਧਾਨ ਸਭਾ ਚੋਣਾਂ ਬਿਹਾਰ ਵਿਧਾਨ ਸਭਾ ਚੋਣਾਂ ਜਿੱਤਣ ਦਾ ਵਾਅਦਾ ਕਰ ਰਹੇ ਹਨ। ਤੇਜਸਵੀ ਯਾਦਵ ਸਥਾਨਕ ਤੋਂ ਲੈ ਕੇ ਰਾਜ ਪੱਧਰ ਤੱਕ ਵੀ ਵਾਅਦੇ ਕਰ ਰਹੇ ਹਨ।

ਸਥਾਨਕ ਤੋਂ ਰਾਜ ਪੱਧਰ ਤੱਕ ਦੇ ਵਾਅਦੇ ਕਰ ਰਹੇ ਹਨ ਤੇਜਸਵੀ ਯਾਦਵ

author img

By

Published : Oct 25, 2020, 12:54 PM IST

ਜਮੂਈ: ਵਿਸ਼ਾਲ ਗੱਠਜੋੜ ਦੇ ਵੱਲੋਂ ਮੁੱਖ ਮੰਤਰੀ ਆਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਸ਼ਨੀਵਾਰ ਨੂੰ ਚੋਣ ਪ੍ਰਚਾਰ ਲਈ ਚੱਕਈ ਪਹੁੰਚੇ। ਇਥੇ ਵਾਇਰਲੈੱਸ ਗਰਾਉਂਡ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਰ.ਜੇ.ਡੀ. ਉਮੀਦਵਾਰ ਸਾਵਿਤਰੀ ਦੇਵੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਚੱਕਈ ਨੂੰ ਉਪ ਮੰਡਲ ਦਾ ਦਰਜਾ ਦੇਣਗੇ।

10 ਲੱਖ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

ਤੇਜਸਵੀ ਨੇ ਕਿਹਾ ਕਿ ਮੰਤਰੀ ਮੰਡਲ ਦੀ ਪਹਿਲੀ ਬੈਠਕ ਵਿੱਚ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਇੰਨਾ ਹੀ ਨਹੀਂ, ਫਾਰਮ ਭਰਨ ਲਈ ਕੋਈ ਪੈਸਾ ਨਹੀਂ ਲਿਆ ਜਾਵੇਗਾ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਜਾਣ ਦਾ ਖਰਚਾ ਵੀ ਸਰਕਾਰ ਚੁੱਕੇਗੀ। ਸੀ.ਐੱਮ ਉਮੀਦਵਾਰ ਨੇ ਕਿਹਾ ਕਿ ਮੈਂ ਇੱਕ ਆਮ ਬਿਹਾਰੀ ਹਾਂ, ਮੈਂ ਜੋ ਵਾਅਦਾ ਕੀਤਾ ਹੈ ਉਹ ਵੀ ਪੂਰਾ ਕਰਾਂਗਾ। ਤੇਜਸ਼ਵੀ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਲਈ ਰਾਜਨੀਤੀ ਕਰਨੀ ਹੈ, ਇਸ ਤਰ੍ਹਾਂ ਝੂਠ ਨਹੀਂ ਬੋਲਣਗੇ।

'ਨਿਤੀਸ਼ ਨੇ ਬਿਹਾਰ ਨੂੰ ਖੂਹ 'ਚ ਧੱਕਿਆ'

ਤੇਜਸਵੀ ਨੇ ਕਿਹਾ ਕਿ ਨਿਤੀਸ਼ ਸਰਕਾਰ ਵਿੱਚ ਸਿੱਖਿਆ ਦਾ ਬੁਰਾ ਹਾਲ ਹੈ। ਬੇਰੁਜ਼ਗਾਰਾਂ ਦੀ ਫੌਜ ਖੜੀ ਹੋ ਗਈ ਹੈ। ਖੇਤਾਂ ਵਿੱਚ ਪਾਣੀ ਨਹੀਂ ਪਹੁੰਚ ਰਿਹਾ। ਕੋਈ ਫੈਕਟਰੀ ਨਹੀਂ ਖੁੱਲ੍ਹੀ। ਸਰਕਾਰ ਹਰ ਫਰੰਟ 'ਤੇ ਅਸਫਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਸਿੱਖਿਆ, ਸਿਹਤ ਅਤੇ ਗਰੀਬੀ ਦੂਰ ਕਰਨ ਲਈ ਪੂਰੇ ਜੋਸ਼ ਨਾਲ ਕੰਮ ਕਰਨਗੇ। 15 ਸਾਲ ਦੇ ਸ਼ਾਸਨਕਾਲ ਦੌਰਾਨ ਨਿਤੀਸ਼ ਕੁਮਾਰ ਨੇ ਬਿਹਾਰ ਨੂੰ ਖੂਹ ਵਿੱਚ ਧੱਕਣ ਦਾ ਕੰਮ ਕੀਤਾ ਹੈ।

'... ਫਿਰ ਵਧੇਗੀ ਬੁਢਾਪਾ ਪੈਨਸ਼ਨ ਦੀ ਦੀ ਰਕਮ'

ਸੀ.ਐੱਮ ਉਮੀਦਵਾਰ ਨੇ ਕਿਹਾ ਕਿ ਨਿਤੀਸ਼ ਦੇ ਸ਼ਾਸਨਕਾਲ ਦੌਰਾਨ 30 ਹਜ਼ਾਰ ਕਰੋੜ ਤੋਂ ਵੱਧ ਦਾ ਘੁਟਾਲਾ ਹੋਇਆ ਹੈ। ਜੇ ਉਨ੍ਹਾਂ ਦੀ ਸਰਕਾਰ ਬਣਦੀ ਹੈ, ਤਾਂ ਉਹ ਹਰ ਜਾਤੀ ਅਤੇ ਧਰਮ ਨੂੰ ਨਾਲ ਲੈਣਗੇ ਅਤੇ ਇੱਕ ਨਵਾਂ ਬਿਹਾਰ ਬਣਾਉਣਗੇ। ਰੁਜ਼ਗਾਰ ਪ੍ਰਾਪਤ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਇਲਾਵਾ ਜੀਵਿਕਾ ਦੀਦੀ, ਵਿਕਾਸ ਮਿੱਤਰ ਅਤੇ ਆਸ਼ਾ ਵਰਕਰਾਂ ਨੂੰ ਵੀ ਰੈਗੂਲਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬੁਢਾਪਾ ਪੈਨਸ਼ਨ 400 ਤੋਂ ਵਧਾ ਕੇ ਇੱਕ ਹਜ਼ਾਰ ਕੀਤੀ ਜਾਏਗੀ।

ਬਿਨਾ ਚਢਾਵੇ ਦੇ ਨਹੀਂ ਹੁੰਦਾ ਕੋਈ ਕੰਮ '

ਮੁੱਖ ਮੰਤਰੀ 'ਤੇ ਹਮਲਾ ਕਰਦੇ ਹੋਏ ਤੇਜਸ਼ਵੀ ਨੇ ਕਿਹਾ ਕਿ 15 ਸਾਲਾਂ ਵਿੱਚ ਰਾਜ ਵਿੱਚ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਕੁਝ ਨਹੀਂ ਕੀਤਾ ਗਿਆ ਹੈ। ਸਰਕਾਰੀ ਦਫਤਰਾਂ ਵਿੱਚ ਰਿਸ਼ਵਤ ਬਿਨਾਂ ਕੋਈ ਕੰਮ ਨਹੀਂ ਹੁੰਦਾ। ਮੀਟਿੰਗ ਨੂੰ ਸਾਬਕਾ ਸੰਸਦ ਮੈਂਬਰ ਲਵਲੀ ਆਨੰਦ, ਝਾਰਖੰਡ ਦੇ ਸਾਬਕਾ ਮੰਤਰੀ ਸੁਰੇਸ਼ ਪਾਸਵਾਨ, ਮਹਾਂਗਠਬੰਧਨ ਉਮੀਦਵਾਰ ਸਾਵਿਤਰੀ ਦੇਵੀ, ਰਾਜਦ ਨੇਤਾ ਵਿਜੇ ਸ਼ੰਕਰ ਯਾਦਵ, ਮੁੱਖ ਨਿਆਜ਼ ਅੰਸਾਰੀ ਅਤੇ ਪੁਰਸ਼ ਆਗੂ ਮਨੋਜ ਪਾਂਡੇ ਨੇ ਸੰਬੋਧਨ ਕੀਤਾ। ਮੀਟਿੰਗ ਦਾ ਆਯੋਜਨ ਰਮੇਸ਼ਵਰ ਯਾਦਵ ਨੇ ਕੀਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.