ਰਾਜਸਥਾਨ: ਕੋਟਾ ਦੇ ਜੇ ਕੇ ਲੋਨ ਹਸਪਤਾਲ ਵਿੱਚ ਨਵਜੰਮੇ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ 6 ਮੈਂਬਰੀ ਟੀਮ ਭੇਜੀ ਹੈ, ਜੋ ਜੇ ਕੇ ਲੋਨ ਹਸਪਤਾਲ ਦਾ ਦੌਰਾ ਕਰੇਗੀ। ਫਿਲਹਾਲ ਕੇਂਦਰ ਤੋਂ ਆਈ ਟੀਮ ਨੇ ਜੈਪੁਰ ਵਿੱਚ ਸਿਹਤ ਵਿਭਾਗ ਦੇ ਏਸੀਐਸ ਰੋਹਿਤ ਕੁਮਾਰ ਸਿੰਘ ਤੇ ਮੈਡੀਕਲ ਸਿੱਖਿਆ ਦੇ ਮੁਖ ਸਕੱਤਰ ਵੈਭਵ ਗਾਲਰੀਆ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਬਾਅਦ ਟੀਮ ਕੋਟਾ ਲਈ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ: ਨਵਜਾਤ ਬੱਚਿਆਂ ਦੀ ਮੌਤ 'ਤੇ ਗਹਿਲੋਤ ਦਾ ਬੇਤੁੱਕਾ ਬਿਆਨ, ਸਿਹਤ ਮੰਤਰੀ ਨੂੰ ਜਾਣ ਦੀ ਜ਼ਰੂਰਤ ਨਹੀਂ ਸੀ
ਕੇਂਦਰ ਵੱਲੋਂ ਭੇਜੀ ਗਈ 6 ਮੈਂਬਰੀ ਟੀਮ ਵਿੱਚ ਜੋਧਪੁਰ ਏਮਜ਼ ਦੇ ਡਾ.ਅਰੁਣ ਸਿੰਘ, ਡਾ. ਵਰਿਸ਼ਾ ਅਤੇ ਅਮੀਲ ਦੇ ਨਾਲ-ਨਾਲ ਦਿੱਲੀ ਦੇ ਹੋਰ ਤਿੰਨ ਮੈਂਬਰ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਕਿ ਵੀਰਵਾਰ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਇੱਥੇ ਆ ਜਾਣ, ਜਿਸ ਤੋਂ ਬਾਅਦ ਸਥਿਤੀ ਸਾਫ਼ ਹੋ ਜਾਵੇਗੀ। ਹੁਣ ਲੋਕ 6 ਮੈਂਬਰੀ ਟੀਮ ਦੀ ਆਮਦ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬਿਆਨ ਨਾਲ ਜੁੜ ਕੇ ਵੇਖ ਰਹੇ ਹਨ।
ਕੋਟਾ ਦੇ ਜੇ ਕੇ ਲੋਨ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ, ਸੂਬੇ ਦੇ ਸਿਹਤ ਮੰਤਰੀ ਅਤੇ ਕੋਟਾ ਦੇ ਇੰਚਾਰਜ ਮੰਤਰੀ ਪ੍ਰਤਾਪ ਸਿੰਘ ਖਚਾਰੀਆਵਾਸ ਦੇ ਮੁਆਇਨੇ ਲਈ ਹਸਪਤਾਲ ਪਹੁੰਚੇ। ਇਸ ਦੌਰਾਨ ਭਾਜਪਾ ਵਰਕਰਾਂ ਨੇ ਦੋਵੇਂ ਮੰਤਰੀਆਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਉੱਥੇ ਹੀ ਇਸ ਦੌਰਾਨ ਭਾਜਪਾ ਤੇ ਕਾਂਗਰਸ ਵਰਕਰ ਇੱਕ-ਦੂਜੇ ਦੇ ਸਾਹਮਣੇ ਆਏ, ਜਿਨ੍ਹਾਂ ਨੂੰ ਪੁਲਿਸ ਨੇ ਸਖ਼ਤ ਮਿਹਨਤ ਤੋਂ ਬਾਅਦ ਕਾਬੂ ਕੀਤਾ।
ਕੋਟਾ ਦੇ ਜੇ ਕੇ ਲੋਨ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਦਾ ਮਾਮਲਾ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ। ਪਿਛਲੇ 3 ਦਿਨਾਂ ਵਿੱਚ ਜੇ ਕੇ ਲੋਨ ਹਸਪਤਾਲ ਵਿੱਚ ਇਲਾਜ ਦੌਰਾਨ 5 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ। 1 ਜਨਵਰੀ ਨੂੰ, ਤਿੰਨ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ। ਉੱਥੇ ਹੀ 3 ਜਨਵਰੀ ਨੂੰ 1 ਨਵਜੰਮੇ ਦੀ ਮੌਤ ਹੋ ਗਈ। ਉਨ੍ਹਾਂ ਸਾਰਿਆਂ ਨੂੰ ਨਿਓਨਟਲ ਆਈਸੀਯੂ ਅਤੇ ਐਫਬੀਐਨਸੀ ਵਿੱਚ ਦਾਖ਼ਲ ਕਰਵਾਇਆ ਗਿਆ ਸੀ।