ETV Bharat / bharat

ਤਾਲਿਬਾਨ ਨੂੰ ਕਸ਼ਮੀਰ ਵਿਵਾਦ ਵਿੱਚ ਕੋਈ ਦਿਲਚਸਪੀ ਨਹੀਂ: ਸਾਬਕਾ ਰਾਜਦੂਤ ਅਮਰ ਸਿਨਹਾ - ਅਮਰ ਸਿਨਹਾ

ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨਾਲ ਇੱਕ ਵਿਸ਼ੇਸ਼ ਇੰਟਰਵਿਉ ਵਿੱਚ, ਅਫਗਾਨਿਸਤਾਨ ਵਿੱਚ ਸਾਬਕਾ ਰਾਜਦੂਤ ਅਮਰ ਸਿਨਹਾ ਨੇ ਟਿੱਪਣੀ ਕੀਤੀ ਕਿ ਤਾਲਿਬਾਨ ਦੇ ਹਿੱਤ ਪਾਕਿਸਤਾਨ ਨਾਲ ਭਾਰਤ ਦੇ ਕਸ਼ਮੀਰ ਵਿਵਾਦ ਵਿੱਚ ਨਹੀਂ ਹਨ। ਇਸ ਵਿਵਾਦ ਸੰਬੰਧੀ ਝੂਠੇ ਟਵੀਟ ਦਾ ਹਵਾਲਾ ਦਿੰਦਿਆਂ ਰਾਜਦੂਤ ਨੇ ਕਿਹਾ ਕਿ ਭਾਰਤ ਯੁੱਧ ਤੋਂ ਪ੍ਰਭਾਵਿਤ ਅਫਗਾਨਿਸਤਾਨ ਵਿਚ ਰਾਸ਼ਟਰੀ ਸ਼ਾਂਤੀ ਦੇ ਪ੍ਰਮੁੱਖ ਹਮਾਇਤੀਆਂ ਵਿਚੋਂ ਇਕ ਹੈ ਅਤੇ ਪਾਕਿਸਤਾਨ ਦੇ ਯਤਨ ਇਸ ਮੁੱਦੇ ਵਿਚ ਅਮਰੀਕੀ ਦਖਲਅੰਦਾਜ਼ੀ ਨੂੰ ਸੱਦਾ ਦੇਣ ਦੀ ਕੋਸ਼ਿਸ਼ ਹਨ।

Taliban Not Interested In Kashmir Dispute
ਤਾਲਿਬਾਨ ਨੂੰ ਕਸ਼ਮੀਰ ਵਿਵਾਦ ਵਿਚ ਕੋਈ ਦਿਲਚਸਪੀ ਨਹੀਂ
author img

By

Published : May 22, 2020, 11:42 AM IST

ਨਵੀਂ ਦਿੱਲੀ: ਤਾਲਿਬਾਨ ਦੇ ਮੁੱਖ ਵਾਰਤਾਕਾਰ ਸ਼ੇਰ ਮੁਹੰਮਦ ਅੱਬਾਸ ਸਤਾਨੀਕਜ਼ੇਈ ਨੇ ਅਫਗਾਨਿਸਤਾਨ ਵਿੱਚ ਭਾਰਤ ਦੀ ਭੂਮਿਕਾ ਨੂੰ ‘ਨਕਾਰਾਤਮਕ’ ਦੱਸਿਆ ਅਤੇ ਤਾਲਿਬਾਨ ਦੇ ਬੁਲਾਰੇ ਦੇ ਕੁਝ ਟਵੀਟ ਜੋ ਦਾਅਵਾ ਕਰਦੇ ਹਨ ਕਿ ਸਮੂਹ ਅਤੇ ਨਵੀਂ ਦਿੱਲੀ ਦਰਮਿਆਨ ਦੋਸਤੀ ਸੰਭਵ ਨਹੀਂ ਹੈ, ਜਦੋਂ ਤੱਕ ਕਸ਼ਮੀਰ ਮਸਲਾ ਹੱਲ ਨਹੀਂ ਹੋ ਜਾਂਦਾ, ਤੂਫਾਨ ਪੈਦਾ ਕਰਦੀਆਂ ਅਜਿਹੀਆਂ ਅਫਵਾਹਾਂ ਦਰਮਿਆਨ ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਵਿਸ਼ਵਾਸ ਜਤਾਇਆ ਹੈ ਕਿ ਰੁਖ਼ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਤਾਲਿਬਾਨ ਕਸ਼ਮੀਰ ਵਿਵਾਦ ਵਿਚ ਕੋਈ ਦਿਲਚਸਪੀ ਨਹੀਂ ਰੱਖਦਾ। ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ, ਕਾਬੁਲ ਵਿਚ ਸਾਬਕਾ ਰਾਜਦੂਤ ਅਤੇ ਐਨਐਸਏਬੀ (ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ) ਦੇ ਮੌਜੂਦਾ ਮੈਂਬਰ ਅਮਰ ਸਿਨਹਾ ਨੇ ਕਿਹਾ, " ਮੈਂ ਨਹੀਂ ਸਮਝਦਾ ਕਿ ਤਾਲਿਬਾਨ ਨੇ ਕਦੇ ਕਿਹਾ ਹੋਵੇ ਕਿ ਉਹ ਕਸ਼ਮੀਰ ਜਾਂ ਵਿਵਾਦ ਵਿੱਚ ਦਿਲਚਸਪੀ ਰੱਖਦੇ ਹਨ। ਪਾਕਿਸਤਾਨ ਵਿੱਚ ਕੁਝ ਦਲਾਂ ਵੱਲੋਂ ਇਨ੍ਹਾਂ ਦੋਵੇਂ ਵਿਸ਼ਿਆਂ ਨੂੰ ਜੋੜਨ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਉਹ ਸਿਰਫ ਇਸ ਕਾਰਨ ਇਨ੍ਹਾਂ ਮੁੱਦਿਆਂ ਨੂੰ ਜੋੜਨਾ ਚਾਹੁੰਦੇ ਹਨ ਕਿਉਂਕਿ ਇਸੇ ਤਰੀਕੇ ਨਾਲ ਉਹ ਅਮਰੀਕਾ ਨੂੰ ਇਸ ਸਭ ਵਿੱਚ ਸ਼ਾਮਲ ਕਰ ਸਕਦੇ ਹਨ, ਕਿਉਂਕਿ ਸਮੀਕਰਨ ਦਾ ਅਫਗਾਨਿਸਤਾਨੀ ਹਿੱਸਾ ਅਮਰੀਕਾ ਲਈ ਬਹੁਤ ਮਹੱਤਵਪੂਰਨ ਹੈ। ਪਾਕਿਸਤਾਨ ਲਈ ਸਮੀਕਰਨ ਦੇ ਦੋਵੇਂ ਹਿੱਸੇ ਬਹੁਤ ਮਹੱਤਵਪੂਰਨ ਹਨ ਅਤੇ ਉਹ ਇੱਕ ਵਿਸ਼ੇਸ਼ ਸਮਾਨਤਾ ਜਾਂ ਕੜੀ ਚਾਹੁੰਦੇ ਹਨ।"

ਭਾਰਤ, ਜੰਗ ਨਾਲ ਢਾਏ ਹੋਏ ਅਫਗਾਨਿਸਤਾਨ ਵਿਚ ਰਾਸ਼ਟਰੀ ਸ਼ਾਂਤੀ ਅਤੇ ਸੁਲਹ ਦੀ ਪ੍ਰਕਿਰਿਆ ਦਾ ਪ੍ਰਮੁੱਖ ਖੇਤਰੀ ਹਿੱਸੇਦਾਰ ਹੈ। ਦੋਹਾ ਸਥਿਤ ਤਾਲਿਬਾਨ ਦੇ ਬੁਲਾਰੇ ਦੇ ਰਾਜਨੀਤਿਕ ਦਫਤਰ ਨੇ ਬਾਅਦ ਵਿੱਚ ਵਿਵਾਦਪੂਰਨ ਟਵੀਟ ਨੂੰ ਰੱਦ ਕਰਨ ਲਈ ਟਵੀਟ ਕੀਤਾ ਅਤੇ ਕਿਹਾ ਕਿ ਇਸਲਾਮੀ ਅਮੀਰਾਤ ਗੁਆਂਢੀ ਮੁਲਕਾਂ ਦੇ ਘਰੇਲੂ ਮੁੱਦਿਆਂ ਵਿਚ ਦਖਲਅੰਦਾਜ਼ੀ ਨਹੀਂ ਕਰਦਾ।

ਤਾਲਿਬਾਨ ਨੂੰ ਕਸ਼ਮੀਰ ਵਿਵਾਦ ਵਿਚ ਕੋਈ ਦਿਲਚਸਪੀ ਨਹੀਂ

ਅਮਰ ਸਿਨਹਾ 'ਤੇ ਜ਼ੋਰ ਦਿੱਤਾ, "ਤਾਲਿਬਾਨ ਨੇ ਇਹ ਨਾ ਸਿਰਫ ਦੋ ਦਿਨ ਪਹਿਲਾਂ ਹੀ ਕਿਹਾ ਹੈ, ਪਰ ਉਦੋਂ ਵੀ ਜਦੋਂ ਧਾਰਾ 370 ਨੂੰ ਬਦਲਿਆ ਗਿਆ ਸੀ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਇਸ ਨਾਲ ਦੋਹਾ ਵਿੱਚ ਸ਼ਾਂਤੀ ਦੀ ਗੱਲਬਾਤ ਪ੍ਰਭਾਵਤ ਹੋਵੇਗੀ, ਤਦ ਵੀ ਤਾਲਿਬਾਨ ਦੇ ਬੁਲਾਰੇ ਤੁਰੰਤ ਸਾਹਮਣੇ ਆ ਕੇ ਕਿਹਾ ਸੀ ਕਿ ਇਹ ਦੋਵੇਂ ਮੁੱਦੇ ਬਿਲਕੁਲ ਜੁੜੇ ਨਹੀਂ ਹਨ। ਆਰਟੀਕਲ 370 ਭਾਰਤ ਦਾ ਅੰਦਰੂਨੀ ਮਾਮਲਾ ਹੈ, ਅਸੀਂ ਉਸਦਾ ਸਤਿਕਾਰ ਕਰਦੇ ਹਾਂ ਅਤੇ ਅਸੀਂ ਕਸ਼ਮੀਰ ਮੁੱਦੇ ਤੇ ਤਾਲਿਬਾਨ ਦਰਮਿਆਨ ਕੋਈ ਸੰਬੰਧ ਨਹੀਂ ਵੇਖਦੇ ਹਾਂ। ਪਿਛਲੇ ਹਫ਼ਤੇ ਅਸੀਂ ਸੋਸ਼ਲ ਮੀਡੀਆ 'ਤੇ ਕੁਝ ਤਾਲਿਬਾਨੀ ਬਿਆਨਾਂ ਕਿ ਕਿਵੇਂ ਉਹ ਕਸ਼ਮੀਰ ਖੋਹ ਲੈਣਗੇ, ਦਾ ਪੱਚਾਰ ਵੇਖਿਆ ਹੈ, ਪਰ ਮੈਂ ਸੋਚਦਾ ਹਾਂ ਕਿ ਇਹ ਸ਼ਰਾਰਤੀ ਸੀ ਅਤੇ ਦੋਵੇਂ ਤਾਲਿਬਾਨ ਬੁਲਾਰੇ ਸਤਾਨੀਕਜ਼ੇਈ ਅਤੇ ਸੁਹੇਲ ਸ਼ਾਹੀਨ ਨੂੰ ਅੱਗੇ ਆ ਕੇ ਇਸ ਬਾਰੇ ਸਫਾਈ ਦੇਣੀ ਚਾਹੀਦੀ ਹੈ। ਇਸ ਨਾਲ ਉਸ ਵਿਵਾਦ ਨੂੰ ਠੱਲ ਪੈ ਜਾਵੇਗੀ ਜੋ ਬੇਲੋੜਾ ਹੈ।”

ਸਿਨਹਾ ਉਨ੍ਹਾਂ ਦੋ ਰਿਟਾਇਰਡ ਸਫੀਰਾਂ ਵਿੱਚੋਂ ਸਨ, ਜਿਨ੍ਹਾਂ ਨੇ 2018 ਵਿਚ ਮਾਸਕੋ ਵਿਚ ਦੂਜਿਆਂ ਨਾਲ ਰੱਲ ਕੇ ਪਹਿਲੀ ਵਾਰ ਤਾਲਿਬਾਨ ਦੇ ਨੁਮਾਇੰਦਿਆਂ ਨਾਲ ਇੱਕ ‘ਗੈਰ ਸਰਕਾਰੀ’ ਗੱਲਬਾਤ ਵਿੱਚ ਨਵੀਂ ਦਿੱਲੀ ਦੀ ਪ੍ਰਤੀਨਿਧਤਾ ਕੀਤੀ ਸੀ। ਪਿਛਲੇ 18 ਸਾਲਾਂ ਤੋਂ ਭਾਰਤ ਨੇ ਅਫਗਾਨ ਦੀ ਅਗਵਾਈ, ਅਫਗਾਨ ਦੀ ਮਾਲਕੀ ਅਤੇ ਅਫਗਾਨ ਦੇ ਨਿਯੰਤਰਨ ਵਾਲੀ ਸ਼ਾਂਤੀ ਪ੍ਰਕਿਰਿਆ ਦੀ ਵਕਾਲਤ ਕਰਦੇ ਹੋਏ ਤਾਲਿਬਾਨ ਦੇ ਨਾਲ ਸਿੱਧੇ ਤੌਰ 'ਤੇ ਗੱਲ ਕਰਨ ਤੋਂ ਇਨਕਾਰ ਕੀਤਾ ਹੈ। ਯੂਐਸ ਦੇ ਵਿਸ਼ੇਸ਼ ਦੂਤ ਜ਼ਾਲਮੇ ਖ਼ਲੀਲਜ਼ਾਦ ਦੇ ਹਾਲ ਹੀ ਵਿਚ ਦਿੱਲੀ ਦੌਰੇ, ਜਿਥੇ ਉਨ੍ਹਾਂ ਨੇ ਵਕਾਲਤ ਕੀਤੀ ਸੀ ਕਿ ਭਾਰਤ ਨੂੰ ਤਾਲਿਬਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਅਫਗਾਨ ਰਾਜਨੀਤਿਕ ਪ੍ਰਕਿਰਿਆ ਵਿਚ ਵੱਡੀ ਭੂਮਿਕਾ ਨਿਭਾਨੀ ਚਾਹੀਦਾ ਹੈ, ਬਾਰੇ ਪੁੱਛੇ ਜਾਣ 'ਤੇ ਸਿਨਹਾ ਨੇ ਕਿਹਾ ਕਿ ਭਾਰਤ ਤਾਲਿਬਾਨ ਸਣੇ ਸਾਰੇ ਧੜਿਆਂ ਨਾਲ ਜੁੜਨ ਲਈ ਤਿਆਰ ਹਨ, ਪਰ ਉਨ੍ਹਾਂ ਨੂੰ ਪਹਿਲਾਂ ਆਪਣੇ ਇਰਾਦਿਆਂ ਨੂੰ ਸਾਬਤ ਕਰਨਾ ਪਵੇਗਾ।

ਅਮਰ ਸਿਨਹਾ ਨੇ ਕਿਹਾ, "ਭਾਰਤ ਅਫਗਾਨਿਸਤਾਨ ਵਿਚ ਸਾਰੇ ਧੜਿਆਂ ਨਾਲ ਜੁੜੇਗਾ। ਇਹ ਬਹੁਤ ਸਪਸ਼ਟ ਹੈ। ਇਹ ਸਾਡੇ ਨੇੜੇ ਦੇ ਗੁਆਂਢ ਵਿਚ ਹੈ। ਹਰ ਰਾਜਨੀਤਿਕ ਤਾਕਤ ਵਿਚ ਸਾਨੂੰ ਸ਼ਾਮਲ ਹੋਣ ਲਈ ਤਿਆਰ ਰਹਿਣਾ ਚਾਹੀਦਾ ਹੈ। ਪਰ ਤਾਲਿਬਾਨ ਨੂੰ ਘੱਟੋ ਘੱਟ ਇਹ ਸਾਬਤ ਕਰਨ ਦਿਓ ਕਿ ਇਹ ਇਕ ਰਾਜਨੀਤਿਕ ਤਾਕਤ ਵਿਚ ਬਦਲ ਗਿਆ ਹੈ, ਇਸ ਨੇ ਹਿੰਸਾ ਅਤੇ ਅਫਗਾਨਾਂ ਨੂੰ ਮਾਰਨਾ ਬੰਦ ਕਰ ਦਿੱਤਾ।"

ਸਾਬਕਾ ਰਾਜਦੂਤ ਨੇ ਇਹ ਵੀ ਕਿਹਾ, "ਮੈਂ ਇਸ ਗੱਲ 'ਚ ਵਿਸ਼ਵਾਸ ਨਹੀਂ ਰੱਖਦਾ ਕਿ ਭਾਰਤ ਨੂੰ ਆਪਣੇ ਗੁਆਂਢੀਆਂ ਨਾਲ ਫਾਇਦੇ ਲਈ ਸ਼ਾਮਲ ਹੋਣ ਦੀ ਲੋੜ ਹੈ। ਮੇਰੇ ਖਿਆਲ ਵਿੱਚ ਇਨ੍ਹਾਂ ਦੀਆਂ ਆਪਣੀਆਂ ਨੀਤੀਆਂ ਹੋਣੀਆਂ ਚਾਹੀਦੀਆਂ ਹਨ ਤੇ ਸਾਡੇ ਖੇਤਰ ਵਿੱਚ ਨਤੀਜੇ ਹਾਸਲ ਕਰਨ ਲਈ ਆਪਣੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ। ਨਹੀਂ ਤਾਂ ਇਸ ਕਿਸਮ ਦੇ ਨਜ਼ਰੀਏ ਨਾਲ ਕਿ ਸਾਡੇ ਆਪਣੇ ਖੇਤਰ ਵਿੱਚ ਬਿਆਨ ਦੂਜਿਆਂ ਵੱਲੋਂ ਬਣਾਏ ਜਾਣ, ਖੇਤਰੀ ਅਤੇ ਉੱਭਰ ਰਹੀ ਸ਼ਕਤੀ ਹੋਣ ਦੀ ਸਾਡੀ ਗੱਲ ਨੂੰ ਖੋਖਲਾ ਕਰ ਦਿੰਦਾ ਹੈ।"

ਹਾਲਾਂਕਿ ਉਨ੍ਹਾਂ ਨੇ ਸੰਕੇਤ ਦਿੱਤੇ ਕਿ ਭਾਰਤ ਪਿਛਲੇ ਰਸਤੇ ਰਾਹੀਂ ਗੱਲਬਾਤ ਵਿੱਚ ਸ਼ਾਮਲ ਹੈ ਅਤੇ ਇਹ ਕਹਿਣਾ ਗਲਤ ਹੈ ਕਿ ਨਵੀਂ ਦਿੱਲੀ ਸਿਰਫ ਦੂਰੋਂ ਹੀ ਕਾਬੁਲ ਦੇ ਵਿਕਾਸ ਨੂੰ ਵੇਖ ਰਹੀ ਹੈ। ਸਿਨਹਾ ਨੇ ਜਵਾਬ ਦਿੱਤਾ, "ਇਹ ਕਹਿਣਾ ਕਿ ਅਸੀਂ ਕੁਝ ਨਹੀਂ ਕਰ ਰਹੇ ਹਾਂ ਸਹੀ ਨਹੀਂ ਹੋਵੇਗਾ। ਗੱਲਬਾਤ ਅਤੇ ਮੇਲ-ਮਿਲਾਪ ਦੀਆਂ ਬਹੁਤ ਸਾਰੀਆਂ ਚੀਜ਼ਾਂ ਜ਼ਰੂਰੀ ਨਹੀਂ ਕਿ ਜਨਤਾ ਦੇ ਵਿਚ ਕੀਤੀਆਂ ਜਾਣ। ਪਰ ਮੈਨੂੰ ਯਕੀਨ ਹੈ ਕਿ ਪਰਦੇ ਦੇ ਪਿੱਛੇ ਸਾਡਾ ਦੂਤਾਵਾਸ, ਰਾਜਦੂਤ ਅਤੇ ਹੋਰ ਅਧਿਕਾਰੀ ਕਾਰਜਸ਼ੀਲ ਹਨ। ਉਹ ਘੱਟੋ ਘੱਟ ਅਫਗਾਨਿਸਤਾਨ ਦੀ ਸਰਕਾਰ ਨਾਲ ਸਲਾਹ ਮਸ਼ਵਰਾ ਕਰ ਰਹੇ ਹਨ।"

ਉਨ੍ਹਾਂ ਅੱਗੇ ਟਿੱਪਣੀ ਕੀਤੀ, "ਮੈਂ ਇਸ ਦਾ ਹਿੱਸਾ ਨਹੀਂ ਹਾਂ (ਪਿਛਲੇ ਰਸਤੇ ਰਾਹੀਂ ਗੱਲਬਾਤ) ਪਰ ਮੈਨੂੰ ਯਕੀਨ ਹੈ ਕਿ ਭਾਰਤ ਸਰਕਾਰ ਹਰ ਸਮੇਂ ਸਿਰਫ ਬੈਠੀ ਨਹੀਂ ਹੈ। ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ। ਕੁਝ ਚੀਜ਼ਾਂ ਚੁੱਪਚਾਪ ਪੂਰੀਆਂ ਕੀਤੀਆਂ ਜਾਣੀਆਂ ਚੰਗੀਆਂ ਹਨ, ਖ਼ਾਸਕਰ ਆਪਣੇ ਪੁਰਾਣੇ ਦੋਸਤ ਨਾਲ ਸ਼ੁਰੂਆਤ। ਸਾਡੀ (ਭਾਰਤ) ਸਮੱਸਿਆ ਇਹ ਹੈ ਕਿ ਸਾਡੇ ਉਥੇ ਬਹੁਤ ਸਾਰੇ ਦੋਸਤ ਹਨ। ਇਸ ਲਈ ਅਸੀਂ ਪੱਖ ਨਹੀਂ ਲੈ ਸਕਦੇ, ਇਕ ਦੇ ਮੁਕਾਬਲੇ ਦੂਜੇ ਨੂੰ ਨਹੀਂ ਚੁਣ ਸਕਦੇ। ਇਸ ਲਈ ਤੁਹਾਨੂੰ ਚੁੱਪਚਾਪ ਆਪਣੀਆਂ ਚਿੰਤਾਵਾਂ, ਬੇਨਤੀਆਂ ਉਨ੍ਹਾਂ ਨੂੰ ਦੱਸਣੀਆਂ ਚਾਹੀਦੀਆਂ ਹਨ ਅਤੇ ਵਧੀਆ ਢੰਗ ਨਾਲ ਤਰੱਕੀ ਕਰਨੀ ਚਾਹੀਦੀ ਹੈ।"

ਕੋਵਿਡ 19 ਸੰਕਟ ਦੇ ਵਿਚਕਾਰ ਜਲਾਲਾਬਾਦ ਅਤੇ ਹੇਰਾਤ ਵਿੱਚ ਭਾਰਤੀ ਕੌਂਸਲੇਟਾਂ ਨੂੰ ਬੰਦ ਕਰਨ ਦੀਆਂ ਰਿਪੋਰਟਾਂ ਬਾਰੇ ਪੁੱਛੇ ਜਾਣ 'ਤੇ ਅਮਰ ਸਿਨਹਾ ਨੇ ਕਿਹਾ ਕਿ ਸ਼ਾਇਦ ਮਹਾਂਮਾਰੀ ਕਾਰਨ ਇਹ ਅਸਥਾਈ ਤੌਰ 'ਤੇ ਬੰਦ ਕੀਤਾ ਗਿਆ ਹੈ।

ਉਨ੍ਹਾਂ ਕਿਹਾ, "ਹੇਰਾਤ ਅਤੇ ਜਲਾਲਾਬਾਦ ਦੇ ਟਿਕਾਣਿਆਂ ਕਾਰਨ ਮੈਂ ਸਮਝ ਸਕਦਾ ਹਾਂ ਕਿ ਉਨ੍ਹਾਂ ਨੂੰ ਵਾਇਰਸ ਦਾ ਡਰ ਹੈ। ਹੇਰਾਤ ਬੁਰੀ ਤਰ੍ਹਾਂ ਪ੍ਰਭਾਵਤ ਹੈ ਅਤੇ ਇਰਾਨ ਤੋਂ ਦਰਾਮਦ ਮਗਰੋਂ ਇਥੇ ਸਭ ਤੋਂ ਪਹਿਲਾਂ ਬਿਮਾਰੀ ਸ਼ੁਰੂ ਹੋਈ ਸੀ। ਇਸ ਲਈ ਕਾਰਨ ਜੋ ਮੈਂ ਜਾਣਦਾ ਹਾਂ ਕਿ ਇਹ ਕੋਵਿਡ-19 ਨਾਲ ਸੰਬੰਧਿਤ ਹਨ ਅਤੇ ਅਸਥਾਈ ਉਪਾਅ ਹੋ ਸਕਦੇ ਹਨ। ਅਸੀਂ ਇੰਤਜ਼ਾਰ ਕਰਾਂਗੇ ਅਤੇ ਵੇਖਾਂਗੇ। ਜਲਾਲਾਬਾਦ ਅਤੇ ਹੇਰਾਤ ਵਿੱਚ ਲੋਕਾਂ ਦੀ ਮਦਦ ਕਰਨਾ, ਜਦੋਂ ਉਹ ਉੱਥੇ ਹਨ ਅਤੇ ਤਾਲਾਬੰਦ ਲੱਗੀ ਹੋਈ ਹੈ, ਮੁਸ਼ਕਲ ਹੋਵੇਗਾ। ਇਸ ਲਈ ਇਹ ਸਿਰਫ ਡਾਕਟਰੀ ਸਾਵਧਾਨੀ ਹੋ ਸਕਦੀ ਹੈ।"

ਸਮਿਤਾ ਸ਼ਰਮਾ ਨੇ ਅਮਰ ਸਿਨਹਾ ਨਾਲ ਯੂ ਐਸ-ਤਾਲੀਬਾਨ ਦੇ ਸ਼ਾਂਤੀ ਸਮਝੋਤੇ ਸਬੰਧੀ ਭਾਰਤ ਦੀਆਂ ਚਿੰਤਾਵਾਂ, ਅੰਤਰ-ਅਫਗਾਨ ਗੱਲਬਾਤ, ਜੇ ਤਾਲਿਬਾਨ ਸੱਤਾ ਵਿਚ ਆਉਂਦਾ ਹੈ ਤਾਂ ਇਸਦਾ ਮਤਲਬ 1996 ਦੀ ਸਥਿਤੀ ਦੀ ਵਾਪਸੀ ਨਹੀਂ , ਆਈਸੀ-814 ਦੇ ਹਾਈਜੈਕ ਦੇ ਪ੍ਰਸੰਗ ਵਿਚ ਭਾਰਤ ਦਾ ਅਵਿਸ਼ਵਾਸ ਅਤੇ ਹੋਰ ਮੁੱਦਿਆਂ ਬਾਰੇ ਗੱਲ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.