ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਨਸੀਰੂਦੀਨ ਸ਼ਾਹ ਅਤੇ ਅਨੁਪਮ ਖੇਰ ਦਰਮਿਆਨ ਬਹਿਸ ਜਾਰੀ ਹੈ। ਨਸੀਰੂਦੀਨ ਨੇ ਇੱਕ ਨਿਜੀ ਚੈਨਲ ਵਿੱਚ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਅਨੁਪਮ ਖੇਰ ਵਰਗੇ ਲੋਕ ਬਹੁਤ ਜ਼ਿਆਦਾ ਬੋਲਦੇ ਹਨ ਅਤੇ ਮੈਨੂੰ ਨਹੀਂ ਲਗਦਾ ਕਿ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਉਹ ਇੱਕ ਜੋਕਰ ਹਨ ਅਤੇ ਐਨਐਸਡੀ ਅਤੇ ਐਫਟੀਆਈਆਈ ਦਾ ਕੋਈ ਸਮਕਾਲੀ ਇਹ ਗੱਲ ਕਹਿ ਸਕਦਾ ਹੈ ਕਿ ਉਨ੍ਹਾਂ ਦਾ ਵਿਵਹਾਰ ਅਜੀਬ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਲਹੂ ਵਿੱਚ ਹੀ ਹੈ ਅਤੇ ਉਹ ਇਸ ਬਾਰੇ ਕੁਝ ਨਹੀਂ ਕਰ ਸਕਦੇ। ਉੱਥੇ ਹੀ ਅਨੁਪਮ ਖੇਰ ਨੇ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ 'ਜੇ ਉਹ ਮੇਰੀ ਬੁਰਾਈ ਕਰ ਕੇ ਚਰਚਾ ਵਿੱਚ ਆਉਣਾ ਚਾਹੁੰਦੇ ਹਨ ਤਾਂ ਮੈਂ ਤੁਹਾਨੂੰ ਇੱਕ ਖੂਸ਼ੀ ਭੇਟ ਕਰਦਾ ਹਾਂ, ਰੱਬ ਤੁਹਾਨੂੰ ਖੂਸ਼ ਰੱਖੇ। ਹੁਣ ਇਨ੍ਹਾਂ ਦੋ ਅਦਾਕਾਰਾਂ ਦੀ ਬਹਿਸ ਬਾਜੀ ਵਿੱਚ ਮਿਜੋਰਮ ਦੇ ਸਾਬਕਾ ਰਾਜਪਾਲ ਅਤੇ ਮਰਹੂਮ ਭਾਜਪਾ ਨੇਤਾ ਦੇ ਪਤੀ ਸਵਰਾਜ ਕੌਸ਼ਲ ਵੀ ਸ਼ਾਮਿਲ ਹੋ ਗਏ ਹਨ।
-
Mr.Naseeruddin Shah : I am one of the contemporaries of Anupam Kher. I have known him for 47 years and more. I was doing my law and @AnupamPKher and @KirronKherBJP were studying theatre under the legendary Director Balwant Gargi. pic.twitter.com/NLjY140k1H
— Governor Swaraj (@governorswaraj) January 22, 2020 " class="align-text-top noRightClick twitterSection" data="
">Mr.Naseeruddin Shah : I am one of the contemporaries of Anupam Kher. I have known him for 47 years and more. I was doing my law and @AnupamPKher and @KirronKherBJP were studying theatre under the legendary Director Balwant Gargi. pic.twitter.com/NLjY140k1H
— Governor Swaraj (@governorswaraj) January 22, 2020Mr.Naseeruddin Shah : I am one of the contemporaries of Anupam Kher. I have known him for 47 years and more. I was doing my law and @AnupamPKher and @KirronKherBJP were studying theatre under the legendary Director Balwant Gargi. pic.twitter.com/NLjY140k1H
— Governor Swaraj (@governorswaraj) January 22, 2020
ਸਵਰਾਜ ਕੌਸ਼ਲ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰਦੇ ਹੋਏ ਨਸੀਰੂਦੀਨ ਸ਼ਾਹ 'ਤੇ ਹਮਲਾ ਕੀਤਾ। ਉਨ੍ਹਾਂ ਨੇ ਲਿਖਿਆ ਮਿਸਟਰ ਨਸੀਰੂਦੀਨ ਸ਼ਾਹ ਮੈਂ ਅਨੁਪਮ ਖੇਰ ਨੂੰ ਲਗਭਗ 47 ਸਾਲਾਂ ਤੋਂ ਜਾਣਦਾ ਹਾਂ। ਮੈਂ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਅਨੁਪਮ ਅਤੇ ਕਿਰਨ ਖੇਰ ਮਹਾਨ ਨਿਰਦੇਸ਼ਕ ਬਲਵੰਤ ਗਾਰਗੀ ਦੀ ਅਗਵਾਈ ਹੇਠ ਥੀਏਟਰ ਸਿੱਖ ਰਹੇ ਸਨ। ਅਨੁਪਮ ਇੱਕ ਇਮਾਨਦਾਰ ਵਿਅਕਤੀ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਨਸੀਰੂਦੀਨ ਸ਼ਾਹ ਤੁਹਾਨੂੰ ਇਸ ਦੇਸ਼ ਨੇ ਨਾਮ, ਪ੍ਰਸਿੱਧੀ ਅਤੇ ਪੈਸਾ ਦਿੱਤਾ, ਪਰ ਅੱਜ ਵੀ ਤੁਸੀਂ ਉਲਝਣਾਂ ਤੋਂ ਮੁਕਤ ਨਹੀਂ ਹੋਏ। ਤੁਸੀਂ ਦੂਸਰੇ ਧਰਮ ਵਿੱਚ ਵਿਆਹ ਕਰਵਾਇਆ, ਕਿਸੇ ਨੇ ਤੁਹਾਨੂੰ ਇੱਕ ਸ਼ਬਦ ਨਹੀਂ ਕਿਹਾ। ਤੁਹਾਡਾ ਭਰਾ ਇੰਡੀਅਨ ਆਰਮੀ ਲੈਫਟੀਨੈਂਟ ਜਨਰਲ ਬਣ ਗਿਆ। ਫਿਰ ਵੀ ਤੁਸੀਂ ਖੁਸ਼ ਨਹੀਂ ਹੋ। ਤੁਸੀਂ ਉਦਾਸੀਨਤਾ ਅਤੇ ਵਿਤਕਰੇ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਸਭ ਨੂੰ ਦੋਸ਼ੀ ਠਹਿਰਾਉਂਦੇ ਹੋ, ਤਾਂ ਇਹ ਤੁਹਾਡੀ ਜ਼ਮੀਰ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਉਸ ਦੇਸ਼ ਦੇ ਪ੍ਰਤੀ ਸ਼ੁਕਰਗੁਜ਼ਾਰ ਨਹੀਂ ਹੋ ਜਿਸ ਨੇ ਤੁਹਾਨੂੰ ਸਭ ਕੁਝ ਦਿੱਤਾ।