ਨਵੀਂ ਦਿੱਲੀ: ਸੁਪਰੀਮ ਕੋਰਟ ਨੇ 2012 ਦੇ ਨਿਰਭਯਾ ਜਬਰ ਜਨਾਹ ਤੇ ਕਤਲ ਮਾਮਲੇ ਦੇ ਦੋਸ਼ੀ ਵਿਨੇ ਸ਼ਰਮਾ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਸੰਵਿਧਾਨਕ ਬੈਂਚ ਦੇ ਸਾਹਮਣੇ ਆਉਣ ਤੋਂ ਬਾਅਦ ਦੋਸ਼ੀ ਵਿਨੇ ਸ਼ਰਮਾ ਦੇ ਵਕੀਲ ਏਪੀ ਸਿੰਘ ਨੇ ਕਿਹਾ , " ਮੇਰੇ ਦਿਮਾਗ 'ਚ ਇੱਕ ਸਵਾਲ ਆਉਂਦਾ ਹੈ, ਕੀ ਚੋਣ ਜਾਬਤੇ ਦੇ ਦੌਰਾਨ ਡੀਜੀਟਲ ਦਸਤਖ਼ਤ ਦੀ ਆਗਿਆ ਹੈ? ਸੰਵਿਧਾਨ ਬੈਂਚ ਨੇ ਏਪੀ ਸਿੰਘ ਦੀ ਇਸ ਦਲੀਲ 'ਤੇ ਕੋਈ ਧਿਆਨ ਨਹੀਂ ਦਿੱਤਾ, ਤੇ ਪਟੀਸ਼ਨ ਰੱਦ ਕਰ ਦਿੱਤੀ।
ਸੁਪਰੀਮ ਕੋਰਟ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਮੁਆਫੀ ਪਟੀਸ਼ਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਕੋਰਟ ਨੇ ਆਪਣੇ ਆਦੇਸ਼ਾਂ 'ਚ ਸਾਫ਼ ਤੌਰ 'ਤੇ ਕਿਹਾ ਕਿ ਦੋਸ਼ੀ ਸਰੀਰਕ ਤੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਸਿਹਤਮੰਦ ਹੈ।
ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕੇਂਦਰ ਸਰਕਾਰ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਕਿਹਾ ਕਿ ਨਿਰਭਯਾ ਮਾਮਲੇ ਦੇ ਦੋਸ਼ੀਆਂ ਨੂੰ ਅਲੱਗ-ਅਲੱਗ ਫਾਂਸੀ ਦਿੱਤੇ ਜਾਣ 'ਤੇ ਕਿਹਾ ਕਿ 'ਪਵਨ ਕਾਨੂੰਨ ਨੂੰ ਨਹੀਂ ਰੋਕ ਸਕਦਾ, ਮੈਂ ਉਸ ਨੂੰ ਫਾਈਲ 'ਚ ਕੁੱਝ ਵੀ ਦਰਜ ਕਰਨ ਲਈ ਮਜਬੂਰ ਨਹੀਂ ਕਰ ਸਕਦਾ, ਉਸ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਸ ਨੇ ਕੁੱਝ ਨਹੀਂ ਕੀਤਾ।'
ਇਹ ਵੀ ਪੜ੍ਹੋ: ਸ਼ਾਹ ਨੂੰ ਹੋਇਆ ਅਹਿਸਾਸ, 'ਗੋਲ਼ੀ ਮਾਰੋ' ਅਤੇ 'ਭਾਰਤ-ਪਾਕਿ ਮੈਚ' ਵਾਲੇ ਬਿਆਨਾਂ ਨਾਲ ਹੋਇਆ ਨੁਕਸਾਨ
ਪਵਨ ਵੱਲੋਂ ਪੇਸ਼ ਹੋਏ ਵਕੀਲ ਵਰਿੰਦਾ ਗਰੋਵਰ ਨੇ ਇੱਕ ਜਵਾਬੀ ਹਲਫ਼ਨਾਮਾ ਦਾਖ਼ਲ ਕੀਤਾ ਹੈ। ਅਕਸ਼ੈ ਤੇ ਮੁਕੇਸ਼ ਦੀ ਵਕਾਲਤ ਐਡਵੋਕੇਟ ਏ ਪੀ ਸਿੰਘ ਨੇ ਕੀਤੀ।
ਇਸ ਤੋਂ ਬਾਅਦ ਬੈਂਚ ਨੇ ਕਿਹਾ ਕਿ ਪਟੀਸ਼ਨ 'ਤੇ ਅਗਲੀ ਸੁਣਵਾਈ ਸੋਮਵਾਰ ਨੂੰ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਦੋਸ਼ੀਆਂ ਲਈ ਡੈਥ ਵਾਰੰਟ ਜਾਰੀ ਕਰਨ ਦੇ ਸਬੰਧ ਵਿੱਚ ਪਟਿਆਲਾ ਹਾਊਸ ਕੋਰਟ ਨੇ ਫੈਸਲਾ ਲੈਣਾ ਹੈ। ਇਹ ਮਾਮਲਾ 17 ਫਰਵਰੀ ਨੂੰ ਦੁਪਹਿਰ 2 ਵਜੇ ਸੂਚੀਬੱਧ ਕੀਤੀ ਗਿਆ ਹੈ।