ਜੋਧਪੁਰ: 'ਸੈਕਸ ਚੇਂਜ' ਇੱਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਅੱਜ ਖੁੱਲ੍ਹ ਕੇ ਗੱਲ ਕੀਤੀ ਜਾ ਰਹੀ ਹੈ। ਕੋਈ ਵੀ ਔਰਤ ਜਾਂ ਮਰਦ, ਜੋ ਆਪਣੇ ਸਰੀਰ ਵਿੱਚ ਅਸਹਿਜ ਮਹਿਸੂਸ ਕਰਦਾ ਹੈ, ਹੁਣ ਆਸਾਨੀ ਨਾਲ ਆਪਣਾ ਲਿੰਗ ਬਦਲਾਵ (ਸੈਕਸ ਚੇਂਜ) ਕਰਵਾ ਸਕਦਾ ਹੈ ਅਤੇ ਆਪਣਾ ਮਨਭਾਉਂਦਾ ਸਰੀਰ ਪ੍ਰਾਪਤ ਕਰ ਸਕਦਾ ਹੈ।
ਇਹ ਤਾਂ ਸੀ ਅੱਜ ਦਾ ਮਾਮਲਾ, ਪਰ ਇੱਕ ਅਜਿਹਾ ਵੀ ਸਮਾਂ ਸੀ ਜਦੋਂ ਇਸ ਬਾਰੇ ਨਾ ਤਾਂ ਖੁੱਲ੍ਹ ਕੇ ਗੱਲ ਕੀਤੀ ਜਾਂਦੀ ਸੀ ਅਤੇ ਨਾ ਹੀ ਸਮਾਜ ਵਿੱਚ ਇਸ ਨੂੰ ਆਦਰ ਨਾਲ ਵੇਖਿਆ ਜਾਂਦਾ ਸੀ। ਅਜਿਹੇ ਲੋਕਾਂ ਨੂੰ ਆਪਣੇ ਹੀ ਲੋਕਾਂ ਵੱਲੋਂ ਮਾਨਸਿਕ ਅਤੇ ਸਰੀਰਕ ਤਸੀਹੇ ਝੱਲਣੇ ਪੈਂਦੇ ਸਨ।
ਸਮੇਂ ਦੇ ਬਦਲਣ ਨਾਲ ਹੁਣ ਇਸ ਬਾਰੇ ਸਮਾਜ ਦੀ ਸੋਚ ਬਦਲ ਰਹੀ ਹੈ। ਜਾਗਰੂਕਤਾ ਤੋਂ ਬਾਅਦ, ਸਮਾਜ ਨੇ ਸਵੀਕਾਰ ਕਰ ਲਿਆ ਹੈ ਕਿ ਇਹ ਕਿਸੇ ਵੀ ਕਿਸਮ ਦੀ ਵਿਕਾਰ ਨਹੀਂ ਹੈ। ਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ 'ਲਿੰਗ ਡਿਸਪੋਰੀਆ' ਕਿਹਾ ਜਾਂਦਾ ਹੈ। ਜੋਧਪੁਰ ਵਿੱਚ ਇਨ੍ਹੀਂ ਦਿਨੀਂ ਅਜਿਹਾ ਇੱਕ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ, ਦੀਪਕ ਮਾਰਵਾੜੀ ਨਾਂਅ ਦੀ ਇੱਕ ਡਾਂਸਰ ਨੇ ਆਪਣੀ ਸੈਕਸ ਤਬਦੀਲੀ (Reassignment surgery) ਕਰਵਾਉਣ ਤੋਂ ਬਾਅਦ 'ਦੀਪਿਕਾ' ਵਜੋਂ ਇੱਕ ਨਵੀਂ ਪਛਾਣ ਹਾਸਲ ਕੀਤੀ।
ਦੀਪਿਕਾ ਨੇ 3 ਮਹੀਨਿਆਂ ਪਹਿਲਾਂ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਸਰਜਰੀ ਕਰਵਾ ਕੇ ਆਪਣੀ ਸੈਕਸ ਤਬਦੀਲੀ ਕਰਵਾ ਲਈ। ਨਵਾਂ ਸਰੀਰ ਮਿਲਣ ਤੋਂ ਬਾਅਦ ਉਹ ਬਹੁਤ ਖੁਸ਼ ਹੈ। ਦੀਪਿਕਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਕੁੜੀਆਂ ਦੇ ਪਹਿਰਾਵੇ ਵਿੱਚ ਨੱਚਦਾ ਸੀ ਅਤੇ ਉਹ ਕੁੜੀਆਂ ਨਾਲ ਸਮਾਂ ਬਤੀਤ ਕਰਨਾ ਵਧੇਰੇ ਪਸੰਦ ਕਰਦਾ ਸੀ। ਮੁੰਡਿਆਂ ਵਿੱਚ ਉਹ ਬੇਚੈਨ ਮਹਿਸੂਸ ਕਰਦਾ ਸੀ।
ਦੀਪਕ ਪਿਛਲੇ 10 ਸਾਲਾਂ ਤੋਂ ਜੋਧਪੁਰ ਸਣੇ ਨੇੜੇ ਦੇ ਇਲਾਕਿਆਂ ਵਿੱਚ ਮਾਰਵਾੜੀ ਗਾਣਿਆਂ 'ਤੇ ਪਰਫਾਰਮੈਂਸ ਕਰ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ, ਪਰ ਹੁਣ ਉਹ ਦੀਪਿਕਾ ਮਾਰਵਾੜੀ ਦੇ ਰੂਪ ਵਿੱਚ ਡਾਂਸ ਦੇ ਖੇਤਰ ਵਿੱਚ ਬਾਲੀਵੁੱਡ ਵਿੱਚ ਜਾਣਾ ਚਾਹੁੰਦੀ ਹੈ।
ਦੀਪਿਕਾ ਨੇ ਕਿਹਾ ਕਿ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਆਰਥਿਕ ਸਥਿਤੀ ਵਿਗੜ ਗਈ ਸੀ। ਘਰ ਚਲਾਉਣ ਲਈ, ਉਸਨੇ ਛੋਟੇ ਪ੍ਰੋਗਰਾਮਾਂ ਵਿੱਚ ਨੱਚ ਕੇ ਪੈਸਾ ਬਣਾਇਆ ਅਤੇ ਆਪਣਾ ਘਰ ਚਲਾਇਆ। ਇਸ ਤੋਂ ਬਾਅਦ, ਉਸ ਨੇ ਇਸ ਕੰਮ ਦਾ ਅਨੰਦ ਲੈਣਾ ਸ਼ੁਰੂ ਕੀਤਾ ਅਤੇ ਇਹ ਉਸਦਾ ਜਨੂੰਨ ਵੀ ਬਣ ਗਿਆ।
ਦੀਪਿਕਾ ਖ਼ੁਦ ਮੰਨਦੀ ਹੈ ਕਿ ਜੋ ਫੈਸਲਾ ਉਸ ਨੇ ਲਿਆ ਹੈ, ਉਸ ਵਿੱਚ ਉਸ ਦੇ ਪਰਿਵਾਰ ਦਾ ਪੂਰਾ ਸਮਰਥਨ ਹੈ। ਪਰਿਵਾਰ ਨੇ ਉਸ ਨੂੰ ਹਮੇਸ਼ਾਂ ਉਸ ਦੇ ਮਨ ਮੁਤਾਬਕ ਫੈਸਲੇ ਲੈਣ ਦੀ ਆਗਿਆ ਦਿੱਤੀ। ਜਦੋਂ ਮਾਮਲਾ ਸੈਕਸ ਬਦਲਾਅ ਦੀ ਗੱਲ 'ਤੇ ਆਇਆ ਤਾਂ ਉਦੋਂ ਵੀ ਪਰਿਵਾਰ ਵਾਲਿਆਂ ਨੇ ਉਸ ਦਾ ਸਾਥ ਦਿੱਤਾ।
ਇਹ ਤਾਂ ਦੀਪਿਕਾ ਦੀ ਗੱਲ ਹੈ, ਜਿਸ ਨੇ ਮਹਿਸੂਸ ਕੀਤਾ ਕਿ ਉਸ ਦਾ ਜਨਮ ਗ਼ਲਤ ਸਰੀਰ ਵਿੱਚ ਹੋਇਆ ਸੀ। ਉਸ ਨੇ ਹਿੰਮਤ ਕੀਤੀ ਅਤੇ ਆਪਣੇ ਮਨ ਮੁਤਾਬਕ ਆਪਣਾ ਸਰੀਰ ਪ੍ਰਾਪਤ ਕੀਤਾ। ਪਰ ਸਮਾਜ ਵਿੱਚ ਬਹੁਤ ਸਾਰੇ 'ਦੀਪਕ' ਅਤੇ 'ਦੀਪਿਕਾ' ਹਨ, ਜੋ ਇਸ ਭੁਲੇਖੇ ਨਾਲ ਅਚੇਤਤਾ ਦੀ ਜ਼ਿੰਦਗੀ ਜੀਅ ਰਹੇ ਹਨ। ਜੇ ਲੋਕਾਂ ਵਿੱਚ ਲਿੰਗ ਤਬਦੀਲੀ ਬਾਰੇ ਸਹੀ ਜਾਗਰੂਕਤਾ ਹੋਵੇ, ਤਾਂ ਅਜਿਹੇ ਹੋਰ ਵੀ ਲੋਕ ਆਪ੍ਰੇਸ਼ਨ ਤੋਂ ਬਾਅਦ ਖ਼ੁਸ਼ੀ ਨਾਲ ਆਪਣੀ ਜ਼ਿੰਦਗੀ ਜੀਅ ਸਕਦੇ ਹਨ।