ਉੱਤਰਕਾਸ਼ੀ: ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ। ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਖੁੱਲ੍ਹਣ ਦੀ ਥਾਂ 1 ਜੂਨ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਭਾਰੀ ਬਰਫ਼ਬਾਰੀ ਹੋਣ ਕਰਕੇ ਲਿਆ ਗਿਆ ਹੈ।
ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਹੇਮਕੁੰਟ ਸਾਹਿਬ 'ਚ 20 ਫੁੱਟ ਤੋਂ ਵੱਧ ਬਰਫ਼ ਜੰਮੀ ਹੋਈ ਹੈ। ਇਸ ਦੇ ਨਾਲ ਹੀ ਪਹਿਲੇ ਗੇੜ ਘਾਂਘਰਿਆ 'ਚ ਅਜੇ ਤੱਕ 8 ਫੁੱਟ ਤੋਂ ਵੱਧ ਬਰਫ਼ ਹੈ। ਇਸ ਕਰਕੇ 25 ਅਪ੍ਰੈਲ ਤੋਂ ਫ਼ੌਜ ਦੇ ਇੰਜੀਨੀਅਰ ਕੋਰ ਦੇ ਜਵਾਨ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕਰਨਗੇ। ਰਾਹ ਸਾਫ਼ ਹੋਣ ਤੋਂ ਬਾਅਦ 1 ਜੂਨ ਨੂੰ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹੇ ਜਾਣਗੇ।
ਦੱਸ ਦਈਏ, 25 ਮਈ ਨੂੰ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਪਰ ਇਸ ਸਾਲ ਬਰਫ਼ਬਾਰੀ ਵੱਧ ਹੋਣ ਕਰਕੇ ਕਿਵਾੜ 1 ਜੂਨ ਨੂੰ ਖੋਲ੍ਹੇ ਜਾਣਗੇ। ਉੱਥੇ ਹੀ ਦਿਗਪਾਲ ਲਕਸ਼ਮਣ ਮੰਦਿਰ ਦੇ ਕਿਵਾੜ ਵੀ ਇੱਕ ਜੂਨ ਨੂੰ ਖੋਲ੍ਹੇ ਜਾਣਗੇ।