ਨਵੀਂ ਦਿੱਲੀ: ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਖੇਡਾਂ ਦੇ ਕੋਰਸ ਨੂੰ ਜ਼ਰੂਰੀ ਬਣਾਇਆ ਜਾਵੇਗਾ। ਉੱਥੇ ਹੀ ਖੇਡਾਂ ਨੂੰ ਜ਼ਿਆਦਾ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਰਿਜਿਜੂ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਖੇਡ ਸਿੱਖਿਆ ਬੋਰਡ ਨੂੰ ਤਿਆਰ ਕਰਨ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।
ਰਿਜਿਜੂ ਨੇ 21ਵੀਂ ਸ਼ਤਾਬਦੀ ਵਿੱਚ ਓਲੰਪਿਮਜਮ, ਓਲੰਪਿਕ ਸਿੱਖਿਆ ਉੱਤੇ ਅੰਤਰ-ਰਾਸ਼ਟਰੀ ਵੈਬਿਨਾਰ ਦੇ ਪਹਿਲੇ ਸੈਸ਼ਨ ਵਿੱਚ ਕਿਹਾ ਕਿ ਭਾਰਤ ਦੀ ਨਵੀਂ ਸਿੱਖਿਆ ਨੀਤੀ ਵਿੱਚ ਖੇਡ ਵੀ ਪੜ੍ਹਾਈ ਦਾ ਹਿੱਸਾ ਹੋਣਗੇ। ਇਹ ਵਾਧੂ ਗਤੀਵਿਧੀਆਂ ਦਾ ਹਿੱਸਾ ਨਹੀਂ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਵਿਸ਼ਵਾਸ ਕੀਤਾ ਹੈ ਕਿ ਸਿੱਖਿਆ ਇੱਕ ਹੈ, ਖੇਡ ਇੱਕ ਹੈ ਅਤੇ ਇਹ ਦੋਵੇਂ ਬਰਾਬਰ ਹਨ। ਰਿਜਿਜੂ ਨੇ ਕਿਹਾ ਕਿ ਖੇਡ ਨੂੰ ਇੱਕ ਵਿਕਲਪਿਕ ਵਿਸ਼ੇ ਦੇ ਰੂਪ ਵਿੱਚ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਖੇਡ ਵੀ ਸਿੱਖਿਆ ਹੈ, ਇਸ ਲਈ ਖੇਡ ਵਾਧੂ ਗਤੀਵਿਧੀ ਨਹੀਂ ਹੋ ਸਕਦੇ। ਖੇਡਾਂ ਸਿੱਖਿਆ ਦਾ ਹਿੱਸਾ ਹਨ। ਇਸ ਨੂੰ ਮੰਨਜ਼ੂਰ ਕਰਨਾ ਚਾਹੀਦਾ ਹੈ।
ਖੇਡ ਮੰਤਰੀ ਨੇ ਕਿਹਾ ਕਿ ਭਾਰਤ ਦੀ ਨਵੀਂ ਸਿੱਖਿਆ ਨੀਤੀ ਹਾਲੇ ਤੱਕ ਅਧਿਕਾਰਕ ਤੌਰ ਉੱਤੇ ਐਲਾਨੀ ਨਹੀਂ ਗਈ ਹੈ, ਪਰ ਇਹ ਆਪਣੇ ਅੰਤਿਮ ਪੜਾਅ ਉੱਤੇ ਹੈ। ਮੇਰੇ ਮੰਤਰਾਲੇ ਨੇ ਖੇਡ ਨੂੰ ਸਿੱਖਿਆ ਤੰਤਰ ਦਾ ਹਿੱਸਾ ਬਣਾਏ ਜਾਣ ਦੇ ਲਈ ਰਾਸ਼ਟਰੀ ਕਮੇਟੀ ਵਿੱਚ ਕਾਫ਼ੀ ਮਜ਼ਬੂਤੀ ਨਾਲ ਆਪਣੀ ਗੱਲ ਰੱਖੀ ਹੈ।
ਦੱਸ ਦਈਏ ਕਿ ਹਾਲੇ ਤੱਕ ਭਾਰਤ ਵਿੱਚ ਸਿੱਖਿਆ ਨੀਤੀ ਵਿੱਚ ਖੇਡਾਂ ਨੂੰ ਵਾਧੂ ਵਿਸ਼ੇ ਦੀ ਤਰ੍ਹਾਂ ਮੰਨਿਆਂ ਜਾਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਖੇਡਾਂ ਨੂੰ ਇੱਕ ਮਹੱਤਵਪੂਰਨ ਵਿਸ਼ੇ ਦੀ ਤਰ੍ਹਾਂ ਸਮਝਿਆ ਜਾਵੇਗਾ।