ETV Bharat / bharat

ਪ੍ਰਵਾਸੀ ਮਜ਼ਦੂਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣਗੀਆਂ ਖ਼ਾਸ ਰੇਲ ਗੱਡੀਆਂ - Express Railways

ਤਾਲਾਬੰਦੀ ਦੀ ਮਿਆਦ ਹੋਰ ਅੱਗੇ ਵਧਣ ਦੇ ਖ਼ਦਸ਼ਿਆਂ ’ਚ ਪ੍ਰਮੁੱਖ ਰੇਲ ਰੂਟਾਂ ’ਤੇ ਲੰਮੀ ਦੂਰੀ ਦੀਆਂ ਚੋਣਵੀਆਂ ਮੇਲ ਐਕਸਪ੍ਰੈੱਸ ਰੇਲ ਗੱਡੀਆਂ ਚਲਾਈਆਂ ਜਾ ਸਕਦੀਆਂ ਹਨ।

Trains started
ਫੋਟੋ
author img

By

Published : Apr 8, 2020, 1:09 PM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚੱਲਦਿਆਂ ਕਈ ਪ੍ਰਵਾਸੀ ਮਜ਼ਦੂਰ ਦਿੱਲੀ ਸਣੇ ਕਈ ਸੂਬਿਆਂ ਵਿੱਚ ਫਸੇ ਹੋਏ ਹਨ। ਸਰਕਾਰ ਦਾ ਮੰਨਣਾ ਹੈ ਕਿ ਦਿੱਲੀ ਸਣੇ ਦੇਸ਼ ਦੇ ਵੱਡੇ ਸ਼ਹਿਰਾਂ ’ਚ ਫਸੇ ਲੱਖਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਰਿਵਾਰ ਕੋਲ ਪਹੁੰਚਾਉਣਾ ਜ਼ਰੂਰੀ ਹੋ ਗਿਆ ਹੈ। ਸਾਰੇ ਡਿਵੀਜ਼ਨਲ ਤੇ ਜ਼ੋਨਲ ਹੈੱਡਕੁਆਰਟਰਜ਼ ਨੇ 15 ਅਪ੍ਰੈਲ ਤੋਂ ਰੇਲ ਗੱਡੀਆਂ ਚਲਾਉਣ ਸਬੰਧੀ ਕਾਰਜ ਯੋਜਨਾ ਰੇਲਵੇ ਬੋਰਡ ਨੂੰ ਸੌਂਪ ਦਿੱਤੀ ਗਈ ਹੈ। ਬੋਰਡ ਕੇਂਦਰ ਸਰਕਾਰ ਦੀ ਹਰੀ ਝੰਡੀ ਦੀ ਉਡੀਕ ਕਰ ਰਿਹਾ ਹੈ।

ਰੇਲਵੇ ਬੋਰਡ ਦੇ ਅਧਿਕਾਰੀਆਂ ਮੁਤਾਬਕ, ਕੋਰੋਨਾ ਵਾਇਰਸ ਬਾਰੇ ਬਣਾਏ ਮੰਤਰੀਆਂ ਦੇ ਸਮੂਹ ਨੇ ਤਾਲਾਬੰਦੀ ਬਾਰੇ ਚਰਚਾ ਕੀਤੀ। ਕਈ ਰਾਜਾਂ ਨੇ ਤਾਲਾਬੰਦੀ ਦੀ ਮਿਆਦ ਹੋਰ ਅੱਗੇ ਵਧਾਉਣ ਦੀ ਮੰਗ ਕੀਤੀ ਹੈ। ਅਜਿਹੇ ਹਾਲਾਤ ’ਚ ਦੇਸ਼ ਦੇ ਵੱਖੋ ਵੱਖਰੇ ਰਾਜਾਂ ’ਚ ਫਸੇ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਕਿਸੇ ਤਰੀਕੇ ਨਾਲ ਰੇਲ ਗੱਡੀਆਂ ਚਲਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।

ਸਾਰੇ 68 ਡਿਵੀਜ਼ਨਲ ਤੇ 17 ਜ਼ੋਨਲ ਮੁੱਖ ਦਫ਼ਤਰਾਂ ਨੇ ਰੇਲਵੇ ਬੋਰਡ ਨੂੰ 15 ਅਪ੍ਰੈਲ ਤੋਂ ਰੇਲ ਗੱਡੀਆਂ ਚਲਾਉਣ ਦੀ ਕਾਰਜ ਯੋਜਨਾ ਭੇਜ ਦਿੱਤੀ ਗਈ ਹੈ।

ਰੇਲ ਵਰਕਸ਼ਾਪਾਂ 'ਚ ਪੀਪੀਈ ਬਣਾਉਣ ਦਾ ਟੀਚਾ
ਰੇਲਵੇ ਨੇ ਰੋਜ਼ਾਨਾ ਆਪਣੀਆਂ 17 ਵਰਕਸ਼ਾਪਾਂ ਵਿੱਚ ਹੁਣ ਲਗਭਗ ਇੱਕ ਹਜ਼ਾਰ ਵਿਅਕਤੀਗਤ ਸੁਰੱਖਿਆ ਉਪਕਰਨ (ਪੀਪੀਈ) ਬਣਾਉਣ ਦਾ ਟੀਚਾ ਤੈਅ ਕੀਤਾ ਹੈ। ਰੇਲਵੇ ਨੂੰ ਰੱਖਿਆ ਖੋਜ ਤੇ ਵਿਕਾਸ ਸੰਗਠਨ ਤੋਂ ਪੀਪੀਈ ਬਣਾਉਣ ਦੀ ਮੰਨਜ਼ੂਰੀ ਮਿਲੀ ਹੈ। ਪੀਪੀਈ ਰੇਲਵੇ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਦੇ ਇਲਾਜ ’ਚ ਲੱਗੇ ਰੇਲਵੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਨੂੰ ਜ਼ਰੂਰੀ ਸੁਰੱਖਿਆ ਉਪਲਬਧ ਕਰਵਾਏਗਾ।

ਖਾਸ ਪਾਰਸਲ ਰੇਲ ਗੱਡੀਆਂ ਹੋਈਆਂ ਸ਼ੁਰੂ
ਤਾਲਾਬੰਦੀ ਦੌਰਾਨ ਜ਼ਰੂਰੀ ਸਾਮਾਨ ਲਿਆਉਣ ਤੇ ਲੈਜਾਉਣ ਲਈ ਖਾਸ ਪਾਰਸਲ ਰੇਲ ਗੱਡੀ ਮੰਗਲਵਾਰ ਨੂੰ ਸ਼ੁਰੂ ਕਰ ਦਿੱਤੀ ਗਈ ਹੈ। ਉੱਤਰ ਪੱਛਮੀ ਰੇਲਵੇ ਦੇ ਮੁੱਖ ਪੀਆਰਓ ਨੇ ਦੱਸਿਆ ਕਿ ਇਸ ਦਾ ਉਦੇਸ਼ ਜ਼ਰੂਰੀ ਸਮੱਗਰੀ ਦੀ ਢੋਆ ਢੁਆਈ ਕਰਨਾ ਹੈ। ਰੇਲ ਗੱਡੀ 7 ਤੋਂ 14 ਅਪ੍ਰੈਲ ਤੱਕ ਚੱਲੇਗੀ। ਇਹ ਜੈਪੁਰ ਤੋਂ ਚੱਲ ਕੇ ਅਲਵਰ, ਹਿਸਾਰ, ਸਿਰਸਾ, ਹਨੂਮਾਨਗੜ੍ਹ, ਸੂਰਤਗੜ੍ਹ, ਬੀਕਾਨੇਰ, ਨਾਗੌਰ, ਜੋਧਪੁਰ, ਪਾਲੀ ਤੇ ਅਜਮੇਰ ਹੁੰਦੀ ਹੋਈ ਪਰਤੇਗੀ।

ਇਹ ਵੀ ਪੜ੍ਹੋ: ਕਰਫਿਊ ਦੀ ਮਿਆਦ ਬਾਰੇ ਫੈਸਲਾ ਮੁੱਖ ਮੰਤਰੀ ਹੀ ਲੈਣਗੇ: ਕੈਪਟਨ ਸੰਧੂ

ETV Bharat Logo

Copyright © 2025 Ushodaya Enterprises Pvt. Ltd., All Rights Reserved.