ETV Bharat / bharat

ਸਪੈਸ਼ਲ ਸੈੱਲ ਵੱਲੋਂ ਦਿੱਲੀ ਵਿੱਚ 4 ਅੱਤਵਾਦੀ ਗ੍ਰਿਫ਼ਤਾਰ - ਚਾਰ ਕਸ਼ਮੀਰੀ ਨੌਜਵਾਨ ਗ੍ਰਿਫ਼ਤਾਰ

ਅਪ੍ਰੈਲ ਮਹੀਨੇ ਫ਼ੌਜ ਮੁਠਭੇੜ ਦੌਰਾਨ ਮਾਰੇ ਗਏ ਅੱਤਵਾਦੀ ਗਰੁੱਪ ਗ਼ਜ਼ਤ-ਉਲ-ਹਿੰਦ ਦੇ ਮੁੱਖੀ ਬੁਰਹਾਨ ਕੋਕਾ ਉਰਫ਼ ਛੋਟਾ ਬੁਰਹਾਨ ਦਾ ਵੱਡਾ ਭਰਾ ਇਸ਼ਫ਼ਾਕ ਮਜੀਦ ਕੋਕਾ ਆਪਣੇੇ ਤਿੰਨ ਸਾਥੀਆਂ ਸਮੇਤ ਦਿੱਲੀ ਵਿੱਚ ਗਿਫ਼ਤਾਰ ਕੀਤਾ ਗਿਆ ਹੈ। ਜੋ ਕਿ ਵੱਡੇ ਹਮਲੇ ਦੀ ਭਾਲ ਵਿੱਚ ਸਨ। ਪੜ੍ਹੋ ਪੂਰੀ ਖ਼ਬਰ...

ਤਸਵੀਰ
ਤਸਵੀਰ
author img

By

Published : Oct 3, 2020, 7:16 PM IST

ਨਵੀਂ ਦਿੱਲੀ: ਸਪੈਸ਼ਲ ਸੈੱਲ ਨੇ ਰਾਜਧਾਨੀ ਵਿੱਚ ਘੁੰਮ ਰਹੇ ਚਾਰ ਕਸ਼ਮੀਰੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਰਾਜਧਾਨੀ 'ਚ ਅੱਤਵਾਦੀ ਹਮਲਾ ਕਰਨ ਦੀ ਸਾਜਿਸ਼ 'ਤੇ ਕੰਮ ਕਰ ਰਹੇ ਸਨ। ਇਨ੍ਹਾਂ ਕੋਲੋਂ ਚਾਰ ਪਿਸਤੌਲ ਅਤੇ 120 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਇਸ਼ਫ਼ਾਕ ਮਜੀਦ ਕੋਕਾ ਕਸ਼ਮੀਰ ਦੇ ਬਦਨਾਮ ਅੱਤਵਾਦੀ ਬੁਰਹਾਨ ਕੋਕਾ ਉਰਫ਼ ਛੋਟਾ ਬੁਰਹਾਨ ਦਾ ਵੱਡਾ ਭਰਾ ਹੈ। ਜਿਸ ਨੂੰ ਫ਼ੌਜ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ।

ਸਪੈਸ਼ਲ ਸੈੱਲ ਵੱਲੋਂ 4 ਅੱਤਵਾਦੀ ਗ੍ਰਿਫ਼ਤਾਰ
ਸਪੈਸ਼ਲ ਸੈੱਲ ਵੱਲੋਂ 4 ਅੱਤਵਾਦੀ ਗ੍ਰਿਫ਼ਤਾਰ
ਵਿਸ਼ੇਸ਼ ਸੈੱਲ ਦੇ ਡੀਸੀਪੀ ਪ੍ਰਮੋਦ ਕੁਸ਼ਵਾਹਾ ਅਨੁਸਾਰ ਇੰਸਪੈਕਟਰ ਸੁਨੀਲ, ਰਵਿੰਦਰ ਜੋਸ਼ੀ ਅਤੇ ਵਿਨੇ ਦੀ ਟੀਮ ਅੱਤਵਾਦੀ ਹਮਲੇ ਨੂੰ ਧਿਆਨ ਵਿੱਚ ਰੱਖਦਿਆਂ ਏਸੀਪੀ ਹਿਰਦੇ ਭੂਸ਼ਣ ਅਤੇ ਲਲਿਤ ਮੋਹਨ ਨੇਗੀ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਸੀ। ਇਸ ਸਮੇਂ ਦੌਰਾਨ, ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁੱਝ ਸ਼ੱਕੀ ਕਸ਼ਮੀਰੀ ਦਿੱਲੀ ਵਿੱਚ ਲੁਕੇ ਬੈਠੇ ਹਨ ਤੇ ਉਹ ਰਾਜਧਾਨੀ ਵਿੱਚ ਕੋਈ ਵੱਡਾ ਹਮਲਾ ਕਰਨ ਦੀ ਸਾਜਿਸ਼ ਰਚ ਰਿਹੇ ਹਨ ਹੈ ਤੇ ਉਨ੍ਹਾਂ ਕੋਲ ਵੱਡੀ ਮਾਤਰਾ ਵਿੱਚ ਹਥਿਆਰ ਵੀ ਹਨ। ਇਸ ਜਾਣਕਾਰੀ ‘ਤੇ ਵਿਸ਼ੇਸ਼ ਸੈੱਲ ਦੀ ਟੀਮ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਸੀ।

ਆਈ.ਟੀ.ਓ. ਤੋਂ ਕਾਬੂ ਕੀਤੇ ਚਾਰ ਅੱਤਵਾਦੀ

ਜਾਂਚ ਦੌਰਾਨ, ਉਨ੍ਹਾਂ ਨੂੰ ਪਤਾ ਲੱਗਿਆ ਕਿ ਅੰਸਾਰ ਗ਼ਜ਼ਤ-ਉਲ-ਹਿੰਦ ਮੁਖੀ ਬੁਰਹਾਨ ਕੋਕਾ ਨੂੰ 29 ਅਪ੍ਰੈਲ ਨੂੰ ਫ਼ੌਜ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਇਸ ਕਤਲ ਤੋਂ ਬਾਅਦ ਉਸ ਦੇ ਭਰਾ ਇਸ਼ਾਫ਼ਕ ਮਜੀਦ ਕੋਕਾ ਨੂੰ ਅੱਤਵਾਦੀ ਸੰਗਠਨ ਨੇ ਆਪਣੇ ਨਾਲ ਸ਼ਾਮਿਲ ਕੀਤਾ ਹੈ। ਹਾਲ ਹੀ ਵਿੱਚ, ਸਪੈਸ਼ਲ ਸੈੱਲ ਨੂੰ ਜਾਣਕਾਰੀ ਮਿਲੀ ਸੀ ਕਿ ਕਸ਼ਮੀਰੀ ਨੌਜਵਾਨਾਂ ਨੇ ਦਿੱਲੀ ਵਿੱਚ ਵੱਡੀ ਮਾਤਰਾ ਵਿੱਚ ਹਥਿਆਰ ਇਕੱਠੇ ਕੀਤੇ ਹਨ। ਉਹ ਆਈ.ਟੀ.ਓ. ਅਤੇ ਦਰਿਆਗੰਜ ਦੇ ਨੇੜੇ ਤੇੜੇ ਦੇਖੇ ਗਏ ਹਨ। ਇਸ ਜਾਣਕਾਰੀ ਦੇ ਅਧਾਰ ਉੱਤੇ ਆਈਟੀਓ ਦੇ ਕੋਲ ਜਾਲ ਵਿਛਾ ਕੇ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਤੇ ਉਨ੍ਹਾਂ ਨੂੰ ਗਿਫ਼ਤਾਰ ਕਰ ਲਿਆ।

ਹਮਲਾ ਕਰਨ ਲਈ ਮੌਕੇ ਦੀ ਭਾਲ ਵਿੱਚ ਸਨ

ਮੁੱਢਲੀ ਪੁੱਛਗਿੱਛ ਵਿੱਚ ਸਪੈਸ਼ਲ ਸੈੱਲ ਨੂੰ ਪਤਾ ਲੱਗਿਆ ਹੈ ਕਿ ਇਸ਼ਫਾਕ ਮਜੀਦ ਕੋਕਾ ਅੰਸਾਰ ਗਜ਼ਵਤ ਉਲ ਹਿੰਦ ਦੇ ਮੁਖੀ ਨਾਲ ਸੰਪਰਕ ਵਿੱਚ ਸੀ। ਉਸ ਨੇ ਅਲਤਾਫ਼ ਅਹਿਮਦ ਡਾਰ ਨੂੰ ਦਿੱਲੀ ਵਿੱਚ ਹੋਏ ਹਮਲੇ ਲਈ ਤਿਆਰ ਕੀਤਾ, ਜੋ ਉਸ ਦੀ ਦੁਕਾਨ ਵਿੱਚ ਕੰਮ ਕਰਦਾ ਸੀ। ਇਸ ਤੋਂ ਇਲਾਵਾ ਉਸ ਨੇ ਆਪਣੇ ਰਿਸ਼ਤੇਦਾਰ ਆਕੀਬ ਸੈਫ਼ੀ ਨੂੰ ਵੀ ਸ਼ਾਮਿਲ ਕੀਤਾ ਜੋ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਿਹਾ ਹੈ। ਅਲਤਾਫ਼ ਅਹਿਮਦ ਸ੍ਰੀਨਗਰ ਵਿੱਚ ਟੈਕਸੀ ਚਲਾਉਣ ਵਾਲੇ ਮੁਸ਼ਤਾਕ ਅਹਿਮਦ ਗਨੀ ਨੂੰ ਵੀ ਲੈ ਗਏ। ਉਹ ਆਪਣੇ ਸਰਗਣਾ ਦੇ ਕਹਿਣ 'ਤੇ 27 ਸਤੰਬਰ ਨੂੰ ਦਿੱਲੀ ਆਏ ਅਤੇ ਪਹਾੜਗੰਜ ਵਿੱਚ ਠਹਿਰੇ ਸਨ। ਉਸ ਦੇ ਬੈਂਕ ਖਾਤੇ ਵਿੱਚ ਹਥਿਆਰ ਖਰੀਦਣ ਲਈ ਪੈਸੇ ਭੇਜੇ ਗਏ ਸਨ। ਇੱਥੇ ਉਨ੍ਹਾਂ ਨੇ ਹਥਿਆਰ ਖਰੀਦੇ ਅਤੇ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਲਈ ਇੱਕ ਮੌਕੇ ਦੀ ਭਾਲ ਵਿੱਚ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.