ਨਵੀਂ ਦਿੱਲੀ: ਸਾਲ 2014 ਤੋਂ ਪਹਿਲਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲਈ ਜਨਤਾ ਦੇ ਨਾਲ ਰਾਬਤਾ ਕਰਨ ਦਾ ਢੰਗ ਮਹਿਜ਼ ਰਾਜਨੀਤਿਕ ਰੈਲੀਆਂ ਜਾਂ ਫਿਰ ਵੋਟਰਾਂ ਦੇ ਘਰ ਜਾ ਕੇ ਮਿਲਣਾ ਨਹੀਂ ਤਾਂ ਕੋਈ ਪ੍ਰੋਗਰਾਮ ਉਲੀਕ ਕੇ ਆਪਣੀ ਸਰਕਾਰ ਦੀਆਂ ਮਾਰੀਆਂ ਮੱਲਾਂ ਬਾਰੇ ਦੱਸਣਾ ਸੀ।
ਕਦੋਂ ਤੋਂ ਸ਼ੁਰੂ ਹੋਈ ਸੋਸ਼ਲ ਮੀਡੀਆ ਦੀ ਵਰਤੋਂ
2014 ਦੀਆਂ ਲੋਕ ਸਭਾ ਚੋਣਾਂ ਵੇਲੇ ਜਦੋਂ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਨੂੰ ਕੈਂਪੇਨ ਕਮੇਟੀ ਦਾ ਪ੍ਰਧਾਨ ਬਣਾਇਆ, ਉਸ ਤੋਂ ਬਾਅਦ ਭਾਜਪਾ ਨੇ ਸੋਸ਼ਲ ਮੀਡੀਆ ਦੀ ਵਰਤੋਂ ਰਾਜਨੀਤੀ ਲਈ ਕਰਨੀ ਸ਼ੁਰੂ ਕਰ ਦਿੱਤੀ। ਭਾਜਪਾ ਦੇ ਆਈਟੀ ਸੈੱਲ ਨੇ ਇੱਕ ਤਰ੍ਹਾਂ ਪ੍ਰਚਾਰ ਦੇ ਢੰਗਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਕੇ ਦੂਜੀਆਂ ਪਾਰਟੀਆਂ ਨੂੰ ਸੋਸ਼ਲ ਮੀਡੀਆ ਦੀ ਦੌੜ ਵਿੱਚ ਪਿੱਛੇ ਛੱਡ ਦਿੱਤਾ ਅਤੇ ਭਾਰੀ ਸੀਟਾਂ ਨਾਲ ਜਿੱਤ ਕੇ ਦੇਸ਼ ਦੀ ਸੱਤਾ ਦੀ ਵਾਗਡੋਰ ਸੰਭਾਲੀ। ਇਸ ਤੋਂ ਬਾਅਦ ਤਕਰੀਬਨ ਸਾਰੀਆਂ ਪਾਰਟੀਆਂ ਸੋਸ਼ਲ ਮੀਡੀਆ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਪਣਾ ਪ੍ਰਭਾਵ ਅਤੇ ਪ੍ਰਚਾਰ ਛੱਡਣ ਦੀਆਂ ਕੋਸ਼ਿਸ਼ਾਂ ਕਰਨ ਲੱਗੀਆਂ।
ਭਾਰਤ ਫ਼ੇਸਬੁੱਕ ਚਲਾਉਣਾ ਵਾਲਿਆਂ ਵਿੱਚ ਸਭ ਤੋਂ ਅੱਗੇ
ਭਾਰਤ ਵਿੱਚ ਫ਼ੇਸਬੁੱਕ ਦੇ ਸਭ ਤੋਂ ਜ਼ਿਆਦਾ 29 ਕਰੋੜ ਯੂਜ਼ਰਸ ਹਨ ਅਤੇ ਅਮਰੀਕਾ ਵਿੱਚ 19 ਕਰੋੜ, ਇੰਡੋਨੇਸ਼ੀਆ ਵਿੱਚ 14 ਕਰੋੜ, ਬ੍ਰਾਜ਼ੀਲ ਵਿੱਚ 13 ਕਰੋੜ ਅਤੇ ਮੈਕਸੀਕੋ ਵਿੱਚ 8.9 ਕਰੋੜ ਯੂਜ਼ਰਸ ਹਨ। ਭਾਰਤ ਵਿੱਚ ਫ਼ੇਸਬੁੱਕ ਦੇ ਯੂਜ਼ਰਸ ਜ਼ਿਆਦਾ ਹਨ ਇਸ ਲਿਹਾਜ਼ ਨਾਲ ਫ਼ੇਸਬੁੱਕ ਦਾ ਬਿਜਨੇਸ ਜ਼ਿਆਦਾਤਰ ਭਾਰਤੀ ਫ਼ੇਸਬੁੱਕ ਦੇ ਸਹਾਰੇ ਹੈ।
ਫ਼ੇਸਬੁੱਕ 'ਤੇ ਕਿਹੜੇ ਨੇਤਾ ਦੀ ਹੈ ਜ਼ਿਆਦਾ ਚੜ੍ਹਾਈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ੇਸਬੁੱਕ ਪ੍ਰਸ਼ੰਸ਼ਕਾ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹਨ। ਉਨ੍ਹਾਂ ਦੇ 4.5 ਕਰੋੜ ਤੋਂ ਜ਼ਿਆਦਾ ਪ੍ਰਸ਼ੰਸ਼ਕ ਹਨ ਜਦੋਂ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ 2.8 ਕਰੋੜ ਹਨ।
ਜ਼ਿਕਰ ਕਰ ਦਈਏ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ 37.5 ਲੱਖ ਪ੍ਰਸ਼ੰਸ਼ਕ ਹਨ, ਇਸ ਹਿਸਾਬ ਨਾਲ ਪੀਐਮ ਮੋਦੀ ਅਤੇ ਗਾਂਧੀ ਵਿਚਾਲੇ ਪ੍ਰਸ਼ੰਸ਼ਕਾਂ ਦਾ ਬਹੁਤ ਵੱਡਾ ਫਰਕ ਹੈ ਜਿਸ ਨੂੰ ਲੈ ਭਾਜਪਾ ਹਮੇਸ਼ਾ ਰਾਹੁਲ ਗਾਂਧੀ ਬਾਰੇ ਤੰਜ ਕਸਦੀ ਰਹਿੰਦੀ ਹੈ।
ਅਜਿਹੇ ਵਿੱਚ ਇਹ ਸਵਾਲ ਉੱਠਦਾ ਹੈ ਕਿ ਵਿਰੋਧੀ ਧਿਰ ਇਸ ਗੈਪ ਦੇ ਕਾਰਨ ਪ੍ਰੇਸ਼ਾਨ ਹੈ ਅਤੇ ਫ਼ੇਸਬੁੱਕ 'ਤੇ ਨਿਸ਼ਾਨਾ ਬਣਾ ਰਿਹਾ ਹੈ। ਕਾਂਗਰਸ ਫ਼ੇਸਬੁੱਕ 'ਤੇ ਸਵਾਲ ਚੁੱਕ ਕੇ ਭਾਜਪਾ ਨੇਤਾਵਾਂ ਦੀ ਸੋਸ਼ਲ ਮੀਡੀਆ ਪ੍ਰਸਿੱਧੀ 'ਤੇ ਸਵਾਲੀਆਂ ਨਿਸ਼ਾਨ ਲਾਉਣ ਦੀ ਕੋਸ਼ਿਸ਼ ਵਿੱਚ ਬਹੁਤ ਹੱਦ ਤੱਕ ਜਨਤਾ ਦੇ ਮਨ ਵਿੱਚ ਸਵਾਲ ਛੱਡਣ ਵਿੱਚ ਸਫ਼ਲ ਹੋਈ ਜ਼ਰੂਰ ਜਾਪਦੀ ਹੈ। ਇਹੀ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਇਸ ਦਾ ਜਵਾਬ ਦੇਣਾ ਪਿਆ ਹੈ।