ਨਵੀਂ ਦਿੱਲੀ : ਰਾਜਧਾਨੀ ਦੇ ਦੇ ਇੰਦਰਾ ਗਾਂਧੀ ਹਵਾਈ ਅੱਡੇ ਉੱਤੇ ਕਸਟਮ ਵਿਭਾਗ ਨੇ ਮਹਿੰਗੇ ਮੋਬਾਈਲ, ਘੜ੍ਹੀਆਂ ਅਤੇ ਚਸ਼ਮੇ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਖੁਲਾਸਾ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਕਸਟਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡੇ ਦੇ ਟਰਮਿਨਲ-3 ਉੱਤੇ ਮਸਕਟ ਤੋਂ ਫ਼ਲਾਇਟ ਨੰਬਰ WY245 ਆਈ ਸੀ। ਗ੍ਰੀਨ ਚੈਨਲ ਵਿੱਚ ਚੈਕਿੰਗ ਦੇ ਦੌਰਾਨ ਸ਼ੱਕ ਹੋਣ ਕਾਰਨ ਮੁਲਜ਼ਮ ਨੂੰ ਰੋਕਿਆ ਗਿਆ। ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਭਾਰੀ ਗਿਣਤੀ 'ਚ ਕੀਮਤੀ ਸਮਾਨ ਬਰਾਮਦ ਹੋਇਆ। ਬਰਾਮਦ ਕੀਤੇ ਗਏ ਸਮਾਨ ਵਿੱਚ 42 ਆਈ ਫੋਨ, ਮਹਿੰਗੀਆਂਘੜ੍ਹੀਆਂ, ਬੂਟ ਅਤੇ ਚਸ਼ਮੇ ਆਦਿ ਬਰਾਮਦ ਹੋਏ ਹਨ। ਬਰਾਮਦ ਕੀਤੇ ਗਏ ਸਮਾਨ ਦੀ ਕੁੱਲ ਕੀਮਤ 32 ਲੱਖ ਰੁਪਏ ਹੈ।
ਜਦ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਸ ਕੋਲੋਂ ਸਮਾਨ ਦੇ ਕਾਗਜ਼ਾਂ ਦੀ ਮੰਗ ਕੀਤੀ ਤਾਂ ਉਹ ਸਮਾਨ ਦੇ ਕਾਗਜ਼ ਨਹੀਂ ਵਿਖਾ ਸਕੀਆ। ਕਸਟਮ ਵਿਭਾਗ ਵੱਲੋਂ ਮੁਲਜ਼ਮ ਉੱਤੇ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ । ਉਸ ਕੋਲੋਂ ਪੁੱਛਗਿੱਛ ਜਾਰੀ ਹੈ ਕਿ ਉਹ ਭਾਰੀ ਮਾਤਰਾ 'ਚ ਇਹ ਸਮਾਨ ਦਿੱਲੀ ਵਿੱਚ ਕਿੱਥੇ ਦੇਣ ਲਈ ਜਾ ਰਿਹਾ ਸੀ,ਕੀ ਉਹ ਕਿਸੇ ਗਿਰੋਹ ਦੇ ਨਾਲ ਮਿਲ ਕੇ ਤਸਕਰੀ ਕਰਦਾ ਸੀ।