ਨਵੀਂ ਦਿੱਲੀ : ਭਾਜਪਾ ਦੀ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਸਾਧਵੀ ਪ੍ਰਗਿਆ ਠਾਕੁਰ ਦੇ ਸਮਰਥਨ ਵਿੱਚ ਵੱਡਾ ਬਿਆਨ ਦਿੱਤਾ ਹੈ।
ਪੱਤਰਕਾਰਾਂ ਵੱਲੋਂ ਮੱਧ ਪ੍ਰਦੇਸ਼ ਦੀ ਰਾਜਨੀਤੀ ਵਿੱਚ ਸਾਧਵੀ ਪ੍ਰਗੀਆ ਠਾਕੁਰ ਵੱਲੋਂ ਉਨ੍ਹਾਂ ਦੀ ਥਾਂ ਲੈਣ ਬਾਰੇ ਕੀਤੇ ਗਏ ਸਵਾਲ ਤੇ ਉਮਾ , ਪ੍ਰਗਿਆ ਠਾਕੁਰ ਦਾ ਸਮਰਥਨ ਕਰਦੀ ਹੋਏ ਨਜ਼ਰ ਆਈ। ਉਮਾ ਭਾਰਤੀ ਨੇ ਕਿਹਾ, "ਸਾਧਵੀ ਪ੍ਰਗਿਆ ਠਾਕੁਰ ਇੱਕ ਮਹਾਨ ਸੰਤ ਹੈ। ਮੇਰੀ ਉਨ੍ਹਾਂ ਨਾਲ ਤੁਲਣਾ ਨਾ ਕੀਤੀ ਜਾਵੇ , ਮੈਂ ਤਾਂ ਸਿਰਫ਼ ਇੱਕ ਸਧਾਰਨ ਮਨੁੱਖ ਹਾਂ।"
ਜ਼ਿਕਰਯੋਗ ਹੈ ਕਿ ਭਾਜਪਾ ਪਾਰਟੀ ਨੇ ਸਾਧਵੀ ਪ੍ਰਗਿਆ ਠਾਕੁਰ ਨੂੰ ਭੋਪਾਲ ਲੋਕਸਭਾ ਹਲਕੇ ਤੋਂ ਉਮੀਦਵਾਰ ਐਲਾਨ ਕੀਤਾ ਹੈ। ਇਥੇ ਸਾਧਵੀ ਪ੍ਰਗਿਆ ਠਾਕੁਰ ਕਾਂਗਰਸੀ ਨੇਤਾ ਦਿਗਵਿਜੈ ਸਿੰਘ ਵਿਰੁੱਧ ਚੋਣਾਂ ਲੜੇਗੀ। ਬੀਤੇ ਦਿਨੀਂ ਮੁੰਬਈ ਦੀ ਐਨਆਈਏ ਅਦਾਲਤ ਵੱਲੋਂ ਸਾਧਵੀ ਪ੍ਰਗਿਆ ਠਾਕੁਰ ਦੇ ਚੋਣਾਂ ਲੜਨ ਉੱਤੇ ਰੋਕ ਲਾਉਣ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ।