ਮਲੇਰਕੋਟਲਾ: ਮਨੁੱਖ ਆਪਣੀਆਂ ਜਰੂਰਤਾਂ ਨੂੰ ਪੁਰਾ ਕਰਨ ਲਈ ਆਪਣਾ ਦਾਇਰਾ ਵਧਾਉਣ ਦੇ ਮਕਸਦ ਨਾਲ ਜੰਗਲਾਂ ਨੂੰ ਨਸ਼ਟ ਕਰ ਰਹੇ ਹਨ ਜਿਸ ਨਾਲ ਜੀਵ ਜੰਤੂ ਵੀ ਖ਼ਤਮ ਹੋ ਰਹੇ ਹਨ। ਜਿਸ ਨਾਲ ਸਾਡੇ ਵਾਤਾਵਰਣ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਇਸ ਗੰਭੀਰ ਮੁਦੇ ਨੂੰ ਦਰਸਾਉਂਦੀ ਇੱਕ ਕਿਤਾਬ "ਸੁਆਰਗ ਦੀ ਮੌਤ" ਦੀ ਕੁੰਡ ਚੁਕਾਈ ਦਾ ਸਮਾਗਮ ਮਲੇਰਕੋਟਲਾ ਵਿੱਚ ਕੀਤਾ ਗਿਆ ਜਿਸ ਦੇ ਲੇਖਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਹਨ।
ਸਾਹਿਤ ਸਭਾ ਮਲੇਰਕੋਟਲਾ ਵੱਲੋ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ "ਸੁਆਰਗ ਦੀ ਮੌਤ" ਨਾਮਕ ਕਿਤਾਬ ਦੀ ਕੁੰਡ ਚੁਕਾਈ ਦਾ ਸਮਾਗਮ ਕਰਵਾਇਆ ਗਿਆ ਇਸ ਮੌਕੇ ਪੰਜਾਬ ਦੇ ਉਘੇ ਲੇਖਕ ਪਹੁੰਚੇ ਹੋਏ ਸਨ।
ਇਸ ਮੌਕੇ ਇਸ ਕਿਤਾਬ ਦੇ ਲੇਖਕ ਪ੍ਰੋ. ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਕ ਥੀਮ ਰਾਹੀਂ ਦਰਸਾਇਆ ਗਿਆ ਕਿ ਕਿਵੇਂ ਮਨੁੱਖ ਜੰਗਲ ਅੰਦਰ ਦਾਖਿਲ ਹੁੰਦਾ ਗਿਆ ਅਤੇ ਜੰਗਲੀ ਜੀਵ ਜੰਗਲ ਚੋ ਬਾਹਰ ਨਿਕਲਦੇ ਗਏ। ਇਸ ਤਰੀਕੇ ਨਾਲ ਬੱਚੇ ਜੰਗਲੀ ਜੀਵ ਦਰਸਾਏ ਗਏ ਅਤੇ ਲੇਖਕਾਂ ਨੂੰ ਮਨੁੱਖ ਬਣਾ ਕੇ ਕੁਰਸੀਆਂ 'ਤੇ ਬਿਠਾਇਆ ਗਿਆ ਤੇ ਜਾਨਵਰਾਂ ਨੂੰ ਉਠਾਇਆ ਗਿਆ ਜਿਸ ਤੋਂ ਪਤਾ ਚਲਦਾ ਹੈ ਕੇ ਆਉਣ ਵਾਲੇ ਸਮੇਂ ਵਿੱਚ ਜੰਗਲਾਂ ਦੀ ਘਾਟ ਕਰਕੇ ਮਨੁੱਖ ਆਪਣੇ ਲਈ ਮੁਸੀਬਤ ਖੜੀ ਕਰ ਰਿਹਾ ਹੈ ਜਿਸ ਦਾ ਖਮਿਆਜ਼ਾ ਆਉਣ ਵਾਲੀ ਪੀੜੀ ਨੂੰ ਭੁਗਤਣਾ ਪਵੇਗਾ।
ਨਾਲ ਹੀ ਉਘੇ ਲੇਖਕ ਧਰਮਚੰਦ ਬਤੀਸ਼ ਨੇ ਕਿਹਾ ਕਿ ਪਹਿਲਾਂ ਕਦੇ ਵੀ ਕਿਸੇ ਦੀ ਕਲਮ 'ਚੋX ਇਸ ਵਿਸ਼ੇ ਤੇ ਨਾਵਲ ਨਹੀਂ ਲਿਖਿਆ ਗਿਆ।ਅਤੇ ਪਹਿਲੀ ਕਿਤਾਬ ਅਤੇ ਇਕ ਵੱਡਾ ਮੁੱਦਾ ਜਿਸ ਤੇ ਜਲਦ ਵਿਚਾਰ ਕਰਨ ਦੀ ਸਮੇਂ ਦੀ ਮੁੱਖ ਲੋੜ ਹੈ।