ETV Bharat / bharat

ਰਾਜਸਥਾਨ ਸਰਕਾਰ 'ਤੇ ਸੰਕਟ ਬਰਕਾਰ, ਵਿਧਾਇਕ ਦਲ ਦੀ ਬੈਠਕ ਲਈ ਵ੍ਹਿਪ ਜਾਰੀ

author img

By

Published : Jul 13, 2020, 6:47 AM IST

ਰਾਜਸਥਾਨ ਵਿੱਚ ਸਿਆਸੀ ਸੰਕਟ ਦੇ ਵਿਚਕਾਰ, ਸੋਮਵਾਰ ਸਵੇਰੇ ਹੋਣ ਵਾਲੀ ਕਾਂਗਰਸ ਵਿਧਾਇਕ ਦਲ ਦੀ ਬੈਠਕ ਲਈ ਇੱਕ ਵ੍ਹਿਪ ਜਾਰੀ ਕੀਤਾ ਗਿਆ ਹੈ। ਰਾਜਸਥਾਨ ਕਾਂਗਰਸ ਦੇ ਜਨਰਲ ਸਕੱਤਰ ਅਵਿਨਾਸ਼ ਪਾਂਡੇ ਨੇ ਕਿਹਾ ਕਿ ਮੀਟਿੰਗ 'ਚ ਹਿੱਸਾ ਨਾ ਲੈਣ ਵਾਲੇ ਵਿਧਾਇਕਾਂ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਸਣੇ 109 ਵਿਧਾਇਕਾਂ ਨੇ ਪਾਰਟੀ ਦੇ ਹੱਕ ਵਿੱਚ ਆਪਣੇ ਸਮਰਥਨ ਪੱਤਰ ਜਾਰੀ ਕੀਤੇ ਹਨ।

ਵਿਧਾਇਕ ਦਲ ਦੀ ਬੈਠਕ ਲਈ ਵ੍ਹਿਪ ਜਾਰੀ
ਵਿਧਾਇਕ ਦਲ ਦੀ ਬੈਠਕ ਲਈ ਵ੍ਹਿਪ ਜਾਰੀ

ਜੈਪੁਰ : ਰਾਜਸਥਾਨ ਕਾਂਗਰਸ ਵਿਧਾਇਕ ਦਲ ਦੀ ਬੈਠਕ ਦੇ ਲਈ ਵ੍ਹਿਪ ਜਾਰੀ ਕੀਤਾ ਗਿਆ ਹੈ। ਰਾਜਸਥਾਨ ਕਾਂਗਰਸ ਦੇ ਜਨਰਲ ਸਕੱਤਰ ਅਵਿਨਾਸ਼ ਪਾਂਡੇ ਨੇ ਕਿਹਾ ਕਿ ਜਿਹੜੇ ਵਿਧਾਇਕ ਬੈਠਕ ਵਿੱਚ ਸ਼ਾਮਲ ਨਹੀਂ ਹੋਣਗੇ ਉਨ੍ਹਾਂ ਦੇ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਉਥੇ ਹੀ 109 ਵਿਧਾਇਕਾਂ ਨੇ ਪਾਰਟੀ ਦੇ ਹੱਕ ਵਿੱਚ ਆਪਣੇ ਸਮਰਥਨ ਪੱਤਰ ਦਿੱਤਾ ਹੈ।

ਵਿਧਾਇਕ ਦਲ ਦੀ ਬੈਠਕ ਲਈ ਵ੍ਹਿਪ ਜਾਰੀ

ਰਾਜਸਥਾਨ 'ਚ ਸੂਬਾ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਵੱਲੋਂ ਸੋਮਵਾਰ ਨੂੰ ਵਿਧਾਇਕ ਦਲ ਦੀ ਬੈਠਕ ਵਿੱਚ ਸ਼ਾਮਲ ਨਾ ਹੋਣ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਘੱਟ ਗਿਣਤੀ ' ਚ ਹੋਣ ਦੇ ਦਾਅਵੇ ਤੋਂ ਬਾਅਦ ਸਿਆਸਤ ਜਾਰੀ ਹੈ।

ਇਸੇ ਕਾਰਨ ਰਾਜਸਥਾਨ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਅਵਿਨਾਸ਼ ਪਾਂਡੇ, ਰਣਦੀਪ ਸੁਰਜੇਵਾਲਾ ਅਤੇ ਅਜੈ ਮਾਕਨ ਨੇ ਐਤਵਾਰ-ਸੋਮਵਾਰ ਦੀ ਰਾਤ ਨੂੰ ਕਰੀਬ 2.15 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ।

ਵਿਧਾਇਕ ਦਲ ਦੀ ਬੈਠਕ ਲਈ ਵ੍ਹਿਪ ਜਾਰੀ
ਵਿਧਾਇਕ ਦਲ ਦੀ ਬੈਠਕ ਲਈ ਵ੍ਹਿਪ ਜਾਰੀ

ਇਸ ਦੌਰਾਨ ਅਵਿਨਾਸ਼ ਪਾਂਡੇ ਨੇ ਕਿਹਾ ਕਿ ਸੋਮਵਾਰ ਸਵੇਰੇ 10 :30 ਵਜੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਹੋਣ ਜਾ ਰਹੀ ਹੈ। ਇਸ ਦੇ ਲਈ ਸਾਰੇ ਹੀ ਵਿਧਾਇਕਾਂ ਲਈ ਵ੍ਹਿਪ ਜਾਰੀ ਕਰ ਦਿੱਤਾ ਗਿਆ ਹੈ। ਜੇਕਰ ਕੋਈ ਵੀ ਵਿਧਾਇਕ, ਵਿਧਾਇਕ ਦਲ ਦੀ ਬੈਠਕ 'ਚ ਸ਼ਾਮਲ ਨਹੀਂ ਹੋਵੇਗਾ ਤਾਂ ਉਸ ਦੇ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।

ਪਾਂਡੇ ਨੇ ਮੀਡੀਆ ਨੂੰ ਦੱਸਿਆ ਕਿ ਹੁਣ ਤੱਕ ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਸਣੇ 109 ਵਿਧਾਇਕਾਂ ਨੇ ਪਾਰਟੀ ਦੇ ਹੱਕ ਵਿੱਚ ਆਪਣੇ ਸਮਰਥਨ ਪੱਤਰ ਜਾਰੀ ਕੀਤੇ ਹਨ। ਪਾਂਡੇ ਨੇ ਕਿਹਾ ਕਿ ਰਾਜਸਥਾਨ ਦੀ ਕਾਂਗਰਸ ਸਰਕਾਰ ਕੋਰੋਨਾ ਵਾਇਰਸ ਨਾਲ ਲੜਨ ਲਈ ਸ਼ਾਨਦਾਰ ਕੰਮ ਕਰ ਰਹੀ ਹੈ। ਅੱਜ ਅਸੀਂ ਸਾਰੇ ਉਨ੍ਹਾਂ ਰਾਜਨੀਤਿਕ ਯਤਨਾਂ ਤੋਂ ਇਨਕਾਰ ਕਰਦੇ ਹਾਂ ਜੋ ਭਾਜਪਾ ਸੂਬਾ ਸਰਕਾਰ 'ਚ ਅਸਥਿਰਤਾ ਪੈਦਾ ਕਰਨ ਲਈ ਕਰ ਰਹੀ ਹੈ।

ਕਾਂਗਰਸ ਦੀ ਸਮੁੱਚੀ ਵਿਧਾਨ ਸਭਾ ਪਾਰਟੀ ਭਾਜਪਾ ਦੇ ਵਿਰੁੱਧ ਇਕੱਠੀ ਖੜ੍ਹੀ ਹੈ। ਉਹ ਪਾਰਟੀ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਹਨ ਤੇ ਸਾਨੂੰ ਪੂਰੀ ਉਮੀਦ ਹੈ ਕਿ ਕਾਂਗਰਸ ਦੇ ਵਿਧਾਇਕ ਤੇ ਕਾਂਗਰਸ ਦੀ ਸਫਲ ਲੀਡਰਸ਼ਿਪ ਭਾਜਪਾ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਅਸਫਲ ਕਰ ਦੇਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.