ETV Bharat / bharat

ਅਗਲੇ ਮਹੀਨੇ ਤੋਂ ਰਾਹੁਲ ਅਤੇ ਪ੍ਰਿਯੰਕਾ ਦੇ ਬੰਗਾਲ 'ਚ ਚੋਣ ਪ੍ਰਚਾਰ ਦੀ ਸੰਭਾਵਨਾ: ਜਿਤਿਨ

author img

By

Published : Dec 18, 2020, 1:44 PM IST

ਕਾਂਗਰਸ ਪੱਛਮੀ ਬੰਗਾਲ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਕਰ ਰਹੀ ਹੈ। ਸੰਭਾਵਤ ਹੈ ਕਿ ਅਗਲੇ ਮਹੀਨੇ ਤੋਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਭਾਜਪਾ ਖਿਲਾਫ਼ ਚੋਣ ਪ੍ਰਚਾਰ ਸ਼ੁਰੂ ਕਰਨ।

ਅਗਲੇ ਮਹੀਨੇ ਤੋਂ ਰਾਹੁਲ ਅਤੇ ਪ੍ਰਿਯੰਕਾ ਦੇ ਬੰਗਾਲ 'ਚ ਚੋਣ ਪ੍ਰਚਾਰ ਦੀ ਸੰਭਾਵਨਾ: ਜਿਤਿਨ
ਅਗਲੇ ਮਹੀਨੇ ਤੋਂ ਰਾਹੁਲ ਅਤੇ ਪ੍ਰਿਯੰਕਾ ਦੇ ਬੰਗਾਲ 'ਚ ਚੋਣ ਪ੍ਰਚਾਰ ਦੀ ਸੰਭਾਵਨਾ: ਜਿਤਿਨ

ਕੋਲਕਾਤਾ: ਪੱਛਮੀ ਬੰਗਾਲ ਵਿੱਚ ਭਾਜਪਾ ਦੇ ਸਖ਼ਤ ਚੋਣ ਮੁਹਿੰਮ ਦਾ ਮੁਕਾਬਲਾ ਕਰਨ ਦੇ ਯਤਨਾਂ ਦੇ ਮੱਦੇਨਜ਼ਰ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਅਗਲੇ ਮਹੀਨੇ ਤੋਂ ਸੂਬੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਨ ਦੀ ਸੰਭਾਵਨਾ ਹੈ।

ਕਾਂਗਰਸ ਨੇਤਾ ਜਿਤਿਨ ਪ੍ਰਸਾਦ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜ ਵਿੱਚ ਅਗਲੇ ਸਾਲ ਅਪ੍ਰੈੈਲ-ਮਈ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੱਛਮੀ ਬੰਗਾਲ ਲਈ ਕਾਂਗਰਸ ਦੇ ਨਵੇਂ ਨਿਯੁਕਤ ਇੰਚਾਰਜ ਪ੍ਰਸਾਦ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸੀਪੀਆਈ (ਐਮ) ਦੀ ਅਗਵਾਈ ਵਾਲੇ ਖੱਬੇ ਮੋਰਚੇ ਦੇ ਨਾਲ ਮਿਲ ਕੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦਾ ਮੁਕਾਬਲਾ ਕਰੇਗੀ।

ਪ੍ਰਸਾਦ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਅਤੇ ਪਾਰਟੀ ਦੇ ਹੋਰ ਨੇਤਾਵਾਂ ਨਾਲ ਕਈ ਮੀਟਿੰਗਾਂ ਕੀਤੀਆਂ ਅਤੇ ਰਾਜ ਵਿੱਚ ਪਾਰਟੀ ਦੇ ਸੰਗਠਨ ਦਾ ਜਾਇਜ਼ਾ ਲਿਆ। ਪ੍ਰਸਾਦ ਨੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਨਗਰਬਾਜ਼ਾਰ ਇਲਾਕੇ ਵਿੱਚ ਇੱਕ ਰੈਲੀ ਨੂੰ ਵੀ ਸੰਬੋਧਨ ਕੀਤੀ।

ਪ੍ਰਸਾਦ ਨੇ ਇਥੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਰਾਜ ਵਿੱਚ ਖੱਬੇ ਮੋਰਚੇ ਨਾਲ ਸਾਂਝਾ ਪ੍ਰੋਗਰਾਮ ਕਰ ਰਹੇ ਹਾਂ। ਅਸੀਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਖੱਬੇ ਮੋਰਚੇ ਨਾਲ ਮਿਲ ਕੇ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਖਿਲਾਫ ਸਾਂਝੇ ਤੌਰ 'ਤੇ ਚੋਣ ਲੜਾਂਗੇ।'

ਬੰਗਾਲ ਵਿੱਚ ਸਾਡੇ ਕੋਲ ਮਜ਼ਬੂਤ ​​ਲੀਡਰਸ਼ਿਪ: ਜਿਤਿਨ ਪ੍ਰਸਾਦ

ਭਾਜਪਾ ਦਾ ਆਪਣੇ ਕੇਂਦਰੀ ਨੇਤਾਵਾਂ ਨਾਲ ਜ਼ੋਰਦਾਰ ਚੋਣ ਪ੍ਰਚਾਰ ਸ਼ੁਰੂ ਕਰਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਕੇਂਦਰੀ ਲੀਡਰਸ਼ਿਪ ਦਾ ਮੁਸ਼ਕਲ ਨਾਲ ਰਾਜ ਦਾ ਦੌਰਾ ਕਰਨ ਲਈ ਪੁੱਛੇ ਜਾਣ 'ਤੇ ਪ੍ਰਸਾਦ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਕੰਮ ਕਰਨ ਦਾ ਤਰੀਕਾ ਵੱਖਰਾ-ਵੱਖਰਾ ਹੈ। ਰਾਜ ਵਿੱਚ ਭਾਜਪਾ ਦਾ ਕੋਈ ਚਿਹਰਾ (ਲੀਡਰਸ਼ਿਪ) ਨਹੀਂ ਹੈ, ਇਸੇ ਕਰਕੇ ਇਸਦੇ ਕੇਂਦਰੀ ਆਗੂ ਇਥੇ ਆ ਰਹੇ ਹਨ।ਇੱਥੇ ਕਦੇ ਵੀ ਕੇਂਦਰੀ ਨੇਤਾਵਾਂ ਨੂੰ ਲਿਆਉਣ ਦੀ ਜ਼ਰੂਰਤ ਨਹੀਂ ਸੀ। '

'ਇੱਥੇ ਕਦੇ ਵੀ ਕੇਂਦਰੀ ਨੇਤਾਵਾਂ ਨੂੰ ਲਿਆਉਣ ਦੀ ਜ਼ਰੂਰਤ ਨਹੀਂ ਮਹਿਸੁਸ ਹੋਈ'

ਉਨ੍ਹਾਂ ਕਿਹਾ ਕਿ ਪਰ ਚੋਣ ਨੇੜੇ ਆ ਰਹੀ ਹੈ, ਇਸ ਲਈ ਜਨਵਰੀ ਤੋਂ ਲੈ ਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਸਣੇ ਰਾਹੁਲ ਅਤੇ ਪ੍ਰਿਯੰਕਾ ਰਾਜ ਵਿੱਚ ਬਾਕਾਇਦਾ ਪ੍ਰਚਾਰ ਕਰਨ ਦੀ ਸੰਭਾਵਨਾ ਹੈ।

ਮੀਟਿੰਗ ਵਿੱਚ ਮੌਜੂਦ ਇੱਕ ਸੀਨੀਅਰ ਕਾਂਗਰਸੀ ਨੇਤਾ ਨੇ ਕਿਹਾ, "ਅਸੀਂ ਜਿਤਿਨ ਪ੍ਰਸਾਦ ਨੂੰ ਜਾਣੂ ਕਰਵਾ ਦਿੱਤਾ ਕਿ ਸਾਰੀ ਰਾਜ ਲੀਡਰਸ਼ਿਪ ਖੱਬੇ ਮੋਰਚੇ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ।" ਪਰ ਅਸੀਂ ਇਹ ਵੀ ਕਿਹਾ ਕਿ ਸੀਟਾਂ ਦੀ ਵੰਡ 'ਤੇ ਗੱਲਬਾਤ ਅਜੇ ਸ਼ੁਰੂ ਨਹੀਂ ਹੋਈ ਹੈ।'

ਸ਼ਾਹ ਭਲਕੇ ਦੋ ਦਿਨਾਂ ਦੌਰੇ 'ਤੇ ਜਾਣਗੇ

ਪ੍ਰਦੇਸ਼ ਭਾਜਪਾ ਮੁਖੀ ਦਿਲੀਪ ਘੋਸ਼ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇ ਪੀ ਨੱਡਾ ਵਿਧਾਨ ਸਭਾ ਚੋਣਾਂ ਤਕ ਹਰ ਮਹੀਨੇ ਰਾਜ ਦਾ ਦੌਰਾ ਕਰਨਗੇ। ਨੱਡਾ ਅਕਤੂਬਰ ਵਿੱਚ ਇੱਕ ਦਿਨ ਦੇ ਦੌਰੇ ਅਤੇ ਇਸ ਹਫਤੇ ਦੋ ਦਿਨਾਂ ਦੌਰੇ ਤੇ ਬੰਗਾਲ ਪਹੁੰਚਿਆ ਸੀ, ਜਦੋਂਕਿ ਸ਼ਾਹ ਨਵੰਬਰ ਵਿੱਚ ਦੋ ਦਿਨ ਰਾਜ ਵਿੱਚ ਪਹੁੰਚੇ ਸਨ। ਸ਼ਾਹ 19 ਦਸੰਬਰ ਤੋਂ ਦੋ ਦਿਨਾਂ ਦੌਰੇ ਕਰਨ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.